ਪ੍ਰੇਮਿਕਾ ਦਿਸ਼ਾ ਨਾਲ ਟਾਈਗਰ ਨੇ ਸ਼ੇਅਰ ਕੀਤੀ ਵੀਡੀਓ, HOT ਕੈਮਿਸਟਰੀ ਆਈ ਨਜ਼ਰ Watch Video and Pics
Friday, Apr 01, 2016 - 04:38 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੇ ਡਾਂਸ ਦੀ ਤਾਂ ਪੂਰੀ ਦੁਨੀਆਂ ਦੀਵਾਨੀ ਹੈ। ਉਨ੍ਹਾਂ ਨੇ ਥੋੜ੍ਹੇ ਸਮੇਂ ''ਚ ਹੀ ਲੋਕਾਂ ਦੇ ਦਿਲਾਂ ''ਚ ਖਾਸ ਜਗ੍ਹਾ ਬਣਾ ਲਈ ਹੈ। ਜਾਣਕਾਰੀ ਅਨੁਸਾਰ ਹੁਣੇ ਜਿਹੇ ਟਾਈਗਰ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਨਾਲ ਡਾਂਸ ਪ੍ਰੈਕਟਿਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਅਸਲ ''ਚ ਟਾਈਗਰ ਆਪਣੀ ਪ੍ਰੇਮਿਕਾ ਦਿਸ਼ਾ ਨਾਲ ਇਕ ਗੀਤ ''ਤੇ ਡਾਂਸ ਕਰਦੇ ਨਜ਼ਰ ਆਉਣਗੇ ਅਤੇ ਇਹ ਪ੍ਰੈਕਟਿਸ ਉਸੇ ਗੀਤ ਲਈ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਵੀਡੀਓ ਡਾਂਸ ਟ੍ਰੇਨਰ ਪਰੇਸ਼ ਸ਼ਿਰੋੜਕਰ ਨੇ ਅਪਲੋਡ ਕੀਤੀ ਹੈ। ਟਾਈਗਰ ਸ਼ਰਾਫ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਛੇਤੀ ਹੀ ਬਾਲੀਵੁੱਡ ਫਿਲਮ ''ਐੱਮ.ਐੱਸ. ਧੋਨੀ-ਦੀ ਅਨਟੋਲਡ ਸਟੋਰੀ'' ਨਾਲ ਡੈਬਿਊ ਕਰਨ ਜਾ ਰਹੀ ਹੈ, ਜਿਸ ''ਚ ਉਨ੍ਹਾਂ ਨਾਲ ਅਦਾਕਾਰ ਸੁਸ਼ਾਂਤ ਸਿੰਘ ਨਜ਼ਰ ਆਉਣਗੇ। ਇਹ ਭਾਰਤੀ ਕ੍ਰਿਕਟਰ ਐੱਮ.ਐੱਸ. ਧੋਨੀ ਦੀ ਬਾਓਪਿਕ ਹੋਵੇਗੀ।