ਟਾਈਗਰ ਸ਼ਰਾਫ ਦੇ ਫਿਟਨੈੱਸ ਟਰੇਨਰ ਕੈਜ਼ਾਦ ਕਪਾਡੀਆ ਦਾ ਦਿਹਾਂਤ
Wednesday, Oct 13, 2021 - 03:37 PM (IST)

ਮੁੰਬਈ- ਬੀ-ਟਾਊਨ ਇੰਡਸਟਰੀ ਤੋਂ ਆਏ ਦਿਨ ਬੁਰੀ ਖਬਰ ਸਾਹਮਣੇ ਆ ਰਹੀ ਹੈ। ਅੱਜ ਸਵੇਰੇ ਤਮਿਲ ਅਦਾਕਾਰ ਸ਼੍ਰੀਕਾਂਤ ਦੇ ਦਿਹਾਂਤ ਦੀ ਖਬਰ ਆਈ ਸੀ। ਉਨ੍ਹਾਂ ਨੇ 82 ਦੀ ਉਮਰ 'ਚ ਆਖਰੀ ਸਾਹ ਲਿਆ। ਉਧਰ ਹੁਣ ਬੀ-ਟਾਊਨ ਤੋਂ ਇਕ ਬੁਰੀ ਖਬਰ ਸਾਹਮਣੇ ਆਈ। ਅਦਾਕਾਰ ਟਾਈਗਰ ਸ਼ਰਾਫ ਦੇ ਫਿਟਨੈੱਸ ਟਰੇਨਰ ਕੈਜ਼ਾਦ ਕਪਾਡੀਆ ਦਾ ਦਿਹਾਂਤ ਹੋ ਗਿਆ ਹੈ। ਬੁੱਧਵਾਰ ਨੂੰ ਕੈਜ਼ਾਦ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ। ਕੈਜ਼ਾਦ ਦਾ ਦਿਹਾਂਤ ਕਿਸ ਤਰ੍ਹਾਂ ਹੋਇਆ ਹੈ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਕੈਜ਼ਾਦ ਦੇ ਦਿਹਾਂਤ 'ਤੇ ਟਾਈਗਰ ਨੇ ਸੋਗ ਪ੍ਰਗਟਾਇਆ। ਟਾਈਗਰ ਨੇ ਸੋਸ਼ਲ ਮੀਡੀਆ 'ਤੇ ਕੈਜ਼ਾਦ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-'ਰੈਸਟ ਇਨ ਪਾਵਰ ਕੈਜ਼ਾਦ ਸਰ' ਇਸ ਦੇ ਨਾਲ ਉਨ੍ਹਾਂ ਨੇ ਹੱਥ ਜੋੜਣ ਵਾਲੀ ਅਤੇ ਹਾਰਟ ਇਮੋਜ਼ੀ ਬਣਾਈ ਹੈ। ਦੱਸ ਦੇਈਏ ਕਿ ਕੈਜ਼ਾਦ ਦੀ ਮੁੰਬਈ 'ਚ ਇਕ ਫਿਟਨੈੱਸ ਐਕੇਡਮੀ ਦੇ 11 ਐਕੇਡਮੀ ਆਫ ਫਿਟਨੈੱਸ ਸਾਈਨਸ ਸਨ। ਮਿਡ ਡੇ ਨੂੰ ਦਿੱਤੇ ਗਏ ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਸੈਲੀਬਰਿਟੀ ਟਰੇਨਰ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਿੰਨੇ ਚੈਲੇਂਜਸ ਦਾ ਸਾਹਮਣਾ ਕਰਨਾ ਪੈਂਦਾ ਹੈ।