ਆਦਿਲ ਨੂੰ ਮਿਲੀ ਜਾਣੋਂ ਮਾਰਨ ਦੀ ਧਮਕੀ, ਰਾਖੀ ਨੇ ਗੁੱਸੇ ’ਚ ਕਿਹਾ- ‘ਇਹ ਧਮਕੀ ਦੇਣਾ ਬੰਦ ਕਰ ਦਿਓ...’

Thursday, Aug 04, 2022 - 11:25 AM (IST)

ਆਦਿਲ ਨੂੰ ਮਿਲੀ ਜਾਣੋਂ ਮਾਰਨ ਦੀ ਧਮਕੀ, ਰਾਖੀ ਨੇ ਗੁੱਸੇ ’ਚ ਕਿਹਾ- ‘ਇਹ ਧਮਕੀ ਦੇਣਾ ਬੰਦ ਕਰ ਦਿਓ...’

ਬਾਲੀਵੁੱਡ ਡੈਸਕ- ਰਾਖੀ ਸਾਵੰਤ ਹਮੇਸ਼ਾ ਆਪਣੇ ਡਰਾਮੇ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਚਰਚਾ ’ਚ ਰਹਿੰਦੀ ਹੈ। ਉਹ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਹਿ ਦਿੰਦੀ ਹੈ ਜਿਸ ਨੂੰ ਲੈ ਕੇ ਉਹ ਜਲਦ ਹੀ ਚਰਚਾ ’ਚ ਆ ਜਾਂਦੀ ਹੈ। ਰਾਖੀ ਇਨ੍ਹੀਂ ਦਿਨੀਂ ਪ੍ਰੇਮੀ ਆਦਿਲ ਖ਼ਾਨ ਨੂੰ ਡੇਟ ਕਰ ਰਹੀ ਹੈ ਅਤੇ ਹਮੇਸ਼ਾ ਉਸ ਲਈ ਉਹ ਪਬਲਿਕ ਦੇ ਵਿਚਾਲੇ ਪਿਆਰ ਦਾ ਇਜ਼ਹਾਰ ਵੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਰਾਖੀ ਇਕ ਵਾਰ ਵੀ ਚਰਚਾ ’ਚ ਆ ਗਈ ਹੈ। ਇਸ ਵਾਰ ਉਹ ਗੁੱਸੇ ’ਚ ਹੈ ਇਸ ਦਾ ਕਾਰਨ ਉਸ ਦੇ ਬੁਆਏਫ੍ਰੈਂਡ ਆਦਿਲ ਖ਼ਾਨ ਨਾਲ ਜੁੜਿਆ ਹੋਇਆ ਹੈ। ਆਦਿਲ ਦੇ ਫ਼ੋਨ ’ਤੇ ਇਕ ਅਣਜਾਣ ਮੈਸੇਜ ਨੇ ਰਾਖੀ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਸ ਮਾਮਲੇ ’ਤੇ ਰਾਖੀ ਕਾਫ਼ੀ ਭੜਕ ਗਈ ਹੈ।

PunjabKesari

ਇਹ ਵੀ ਪੜ੍ਹੋ : ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਲਈ ਇੰਗਲੈਂਡ ’ਚ ਕ੍ਰਿਕਟ ਦੀ ਟ੍ਰੇਨਿੰਗ ਲਵੇਗੀ ਅਨੁਸ਼ਕਾ

ਹਾਲ ਹੀ ’ਚ ਇੰਸਟਾਗ੍ਰਾਮ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਆਦਿਲ ਅਤੇ ਰਾਖੀ ਧਮਕੀ ਬਾਰੇ ਦੱਸ ਰਹੇ ਹਨ।ਰਾਖੀ ਨੇ ਫ਼ੋਨ ’ਚ ਦਿਖਾਉਂਦੇ ਹੋਏ ਕਿਹਾ ਕਿ ਆਦਿਲ ਨੂੰ ਕਿਸੇ ਦਾਊਦ ਹਸਨ ਨੇ ਮੈਸੇਜ ਕੀਤਾ ਹੈ ਕਿ ਉਹ ਰਾਖੀ ਨੂੰ ਛੱਡ ਦੇਵੇ ਅਤੇ ਉਸ ਤੋਂ ਦੂਰ ਹੋ ਜਾਵੇ, ਨਹੀਂ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਇਹ ਦੇਖ ਕੇ ਰਾਖੀ ਗੁੱਸੇ ’ਚ ਆ ਗਈ। 

ਇਹ ਵੀ ਪੜ੍ਹੋ : ਆਮਿਰ ਖ਼ਾਨ ਦੀ ਜਲੰਧਰ ਫੇਰੀ ਨੇ ਸ਼ਹਿਰਵਾਸੀ ਕੀਤੇ ਪ੍ਰੇਸ਼ਾਨ!

ਧਮਕੀ ਮਿਲਣ ਤੋਂ ਬਾਅਦ ਰਾਖੀ ਗੁੱਸੇ ’ਚ ਵੀ ਹੈ ਅਤੇ ਦੁਖੀ ਵੀ ਹੋ ਗਈ ਹੈ। ਰਾਖੀ ਨੇ ਕਿਹਾ ਕਿ ‘ਮੈਂ ਬਹੁਤ ਦੁਖੀ ਹਾਂ, ਮੇਰੇ ਆਦਿਲ ਨੂੰ ਧਮਕੀਆਂ ਮਿਲ ਰਹੀਆਂ ਹਨ। ਉਹ ਕਹਿੰਦੇ ਕਿ ਰਾਖੀ ਤੋਂ ਦੂਰ ਰਹੋ, ਅਸੀਂ ਵਿਸ਼ਨੂੰਵੀ ਸਮੂਹ ਤੋਂ ਹਾਂ, ਅਸੀਂ ਤੁਹਾਨੂੰ ਜਾਣ ਤੋਂ ਮਾਰ ਦੇਵਾਂਗੇ, ਅਸੀਂ ਇਕ ਦੂਜੇ ਨੂੰ ਪਿਆਰ ਕਰਦੇ ਹਾਂ, ਅਸੀਂ ਕਿਸੇ ਦਾ ਕੀ ਬਿਗਾੜਿਆ ਹੈ, ਸਾਨੂੰ ਕਿਉਂ ਧਮਕੀ ਦੇ ਰਹੇ ਹਨ, ਮੇਰੀ ਜਾਣ ਹੈ, ਮੈਂ ਉਸ ਦੇ ਬਿਨਾਂ ਨਹੀਂ ਰਹਿ ਸਕਦੀ।’

 


ਰਾਖੀ ਨੇ ਅੱਗੇ ਗੁੱਸੇ ’ਚ ਕਿਹਾ ਕਿ ‘ਤੁਸੀਂ ਇਹ ਧਮਕੀ ਦੇਣਾ ਬੰਦ ਕਰ ਦਿਓ। ਪਹਿਲਾਂ ਮੈਨੂੰ ਖ਼ਤਮ ਕਰੋ ਅਤੇ ਤੁਸੀਂ ਮੈਨੂੰ ਕਿਉਂ ਮਾਰੋਗੇ, ਪਿਆਰ ਕਰਨਾ ਇਕ ਚੋਰੀ ਹੈ, ਕੋਈ ਪਾਪ ਹੈ। ਮੇਰੇ ਆਦਿਲ ਨੂੰ ਕੁਝ ਨਹੀਂ ਹੋਣਾ ਚਾਹੀਦਾ, ਮੈਂ ਕਹਿ ਰਹੀ ਹਾਂ ਤੁਸੀਂ ਮੇਰੇ ਭਰਾ ਹੋ, ਆਪਣੀ ਭੈਣ ਦਾ ਘਰ ਵਸਾਓ, ਇਸ ਨੂੰ ਬਰਬਾਦ ਨਾ ਕਰੋ।’ ਇਸ ਤੋਂ ਬਾਅਦ ਰਾਖੀ ਆਦਿਲ ਨੂੰ ਕਹਿੰਦੀ ਹੈ ਕਿ ‘ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ, ਮੈਂ ਹੈਰਾਨ ਹਾਂ, ਕੋਈ ਮੈਨੂੰ ਤੁਹਾਡੇ ਤੋਂ ਵੱਖ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ।’ ਇਸ ਦੌਰਾਨ ਰਾਖੀ ਵੀਡੀਓ ’ਚ ਕਾਫ਼ੀ ਦੁਖੀ ਅਤੇ ਗੁੱਸੇ ’ਚ ਲੱਗ ਰਹੀ ਹੈ।


author

Shivani Bassan

Content Editor

Related News