ਸ਼ਵੇਤਾ ਦੇ ਜਨਮਦਿਨ ਮੌਕੇ ਅਮਿਤਾਭ ਨੇ ਸਾਂਝੀਆਂ ਕੀਤੀਆਂ ਥ੍ਰੋ-ਬੈਕ ਤਸਵੀਰਾਂ, ਕਿਹਾ-‘ਧੀਆਂ ਚੰਗੀਆਂ ਹੁੰਦੀਆਂ ਹਨ’

3/17/2021 12:54:31 PM

ਮੁੰਬਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਲਾਡਲੀ ਧੀ ਸ਼ਵੇਤਾ ਬੱਚਨ ਨੰਦਾ 17 ਮਾਰਚ ਨੂੰ ਆਪਣਾ 47ਵਾਂ ਜਨਮਦਿਨ ਮਨ੍ਹਾ ਰਹੀ ਹੈ। ਇਸ ਮੌਕੇ ’ਤੇ ਬਿਗ ਬੀ ਨੇ ਕੁਝ ਥੋ੍ਰ-ਬੈਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬਲੈਕ ਐਂਡ ਵ੍ਹਾਈਟ ਤਸਵੀਰ ਸ਼ਵੇਤਾ ਦੇ ਬਚਪਨ ਦੀ ਹੈ ਜਿਸ ’ਚ ਉਹ ਆਪਣੇ ਪਿਤਾ ਦੀ ਗੋਦ ’ਚ ਹੈ। 

PunjabKesari
ਉੱਧਰ ਦੂਜੀ ਤਸਵੀਰ ਕੁਝ ਸਮਾਂ ਪਹਿਲਾਂ ਦੀ ਹੈ ਜੋ ਕਿ ਇਕ ਫੋਟੋਸ਼ੂਟ ਦੀ ਹੈ। ਦੋਵੇਂ ਕੈਮਰੇ ਦੇ ਸਾਹਮਣੇ ਪੋਜ ਦੇ ਰਹੇ ਹਨ। ਇਸ ਤਸਵੀਰ ਦੇ ਨਾਲ ਅਮਿਤਾਭ ਨੇ ਲਿਖਿਆ- ‘ਧੀਆਂ ਚੰਗੀਆਂ ਹੁੰਦੀਆਂ ਹਨ’। ਸ਼ਵੇਤਾ ਲਈ ਤੁਹਾਡੀਆਂ ਸ਼ੁੱਭਕਾਮਨਾਵਾਂ ਦਾ ਸ਼ੁੱਕਰੀਆਂ। ਇਨ੍ਹਾਂ ਤਸਵੀਰਾਂ ਨਾਲ ਬਿਗ ਬੀ ਨੇ ਹਾਰਟ ਇਮੋਟੀਕਾਨ ਪੋਸਟ ਕੀਤਾ। 

PunjabKesari
ਫ਼ਿਲਮਾਂ ਤੋਂ ਦੂਰ ਹੈ ਸ਼ਵੇਤਾ
ਬਿਗ ਬੀ ਦੀ ਧੀ ਨੇ ਫ਼ਿਲਮਾਂ ਤੋਂ ਦੂਰ ਆਪਣੀ ਇਕ ਵੱਖਰੀ ਪਛਾਣ ਬਣਾਈ ਹੋਈ ਹੈ। ਸ਼ਵੇਤਾ ਬੱਚਨ ਦਾ ਆਪਣਾ ਕਲੋਦਿੰਗ ਬ੍ਰਾਂਡ ਵੀ ਹੈ। ਹਾਲਾਂਕਿ ਸਾਲ 2006 ’ਚ ਸ਼ਵੇਤਾ ਨੇ ਲਾਰੀਅਲ ਆਫੀਸ਼ੀਅਲ ਲਈ ਪਹਿਲੀ ਵਾਰ ਮਾਡਲਿੰਗ ਕੀਤੀ ਸੀ। ਇਸ ਤੋਂ ਬਾਅਦ ਸਾਲ 2009 ’ਚ ਉਹ ਫਿਰ ਤੋਂ ਰੈਂਪ ’ਤੇ ਆਪਣੇ ਭਰਾ ਅਭਿਸ਼ੇਕ ਬੱਚਨ ਦੇ ਨਾਲ ਉਤਰੀ। ਕੁਝ ਸਮਾਂ ਪਹਿਲਾਂ ਸ਼ਵੇਤਾ ਡਿਜ਼ਾਈਨਰ ਅਬੁ ਜਾਨੀ ਅਤੇ ਸੰਦੀਪ ਖੋਸਲਾ ਦੀ ਸ਼ੋਅ ਸਟਾਪਰ ਵੀ ਬਣੀ ਸੀ। ਇਸ ਸ਼ੋਅ ’ਚ ਅਮਿਤਾਭ ਬੱਚਨ ਵੀ ਨਜ਼ਰ ਆਏ ਸਨ। 

PunjabKesari
ਰਣਬੀਰ ਕਪੂਰ ਦੇ ਚਚੇਰੇ ਭਰਾ ਨਾਲ ਹੋਇਆ ਸ਼ਵੇਤਾ ਦਾ ਵਿਆਹ
ਅਮਿਤਾਭ ਬੱਚਨ ਦੀ ਧੀ ਸ਼ਵੇਤਾ ਦਾ ਵਿਆਹ 1997 ’ਚ ਰਣਬੀਰ ਕਪੂਰ ਦੇ ਚਚੇਰੇ ਭਰਾ (ਭੂਆ ਦੇ ਮੁੰਡੇ) ਨਿਖਿਲ ਨੰਦਾ ਨਾਲ ਹੋਇਆ ਸੀ। ਇਸ ਨਾਤੇ ਉਹ ਰਣਬੀਰ ਦੇ ਰਿਸ਼ਤੇ ’ਚ ਭਾਬੀ ਲੱਗਦੀ ਹੈ। ਸ਼ਵੇਤਾ ਅਤੇ ਨਿਖਿਲ ਦੇ ਦੋ ਬੱਚੇ ਹਨ। ਬੇਟੀ ਨਵਿਆ ਅਤੇ ਬੇਟਾ ਅਗਸਤਯ।

 


Aarti dhillon

Content Editor Aarti dhillon