65 ਸਾਲ ਬਾਅਦ ਅਚਾਨਕ ਮੁੜ ਟ੍ਰੈਂਡ ਕਰਨ ਲੱਗਾ ਇਹ ਗਾਣਾ, ਜਾਣੋ ਕੀ ਹੈ ਵਜ੍ਹਾ

Thursday, Nov 20, 2025 - 04:23 PM (IST)

65 ਸਾਲ ਬਾਅਦ ਅਚਾਨਕ ਮੁੜ ਟ੍ਰੈਂਡ ਕਰਨ ਲੱਗਾ ਇਹ ਗਾਣਾ, ਜਾਣੋ ਕੀ ਹੈ ਵਜ੍ਹਾ

ਮੁੰਬਈ: ਬਾਲੀਵੁੱਡ ਦਾ 65 ਸਾਲ ਪੁਰਾਣਾ ਕਲਾਸਿਕ ਗਾਣਾ “ਨਾ ਤੋ ਕਾਰਵਾਂ ਕੀ ਤਲਾਸ਼ ਹੈ, ਨਾ ਹਮਸਫਰ ਕੀ ਤਲਾਸ਼ ਹੈ” ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। 1960 ਦੀ ਫਿਲਮ ‘ਬਰਸਾਤ ਕੀ ਰਾਤ’ ਦੀ ਇਹ ਮਸ਼ਹੂਰ ਕਵਾਲੀ ਯੂਟਿਊਬ 'ਤੇ ਤੇਜ਼ੀ ਨਾਲ ਸਰਚ ਕੀਤੀ ਜਾ ਰਹੀ ਹੈ ਅਤੇ ਇਸ ਵੇਲੇ 8.4 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰ ਚੁੱਕੀ ਹੈ। ਇਹ ਗਾਣਾ ਸੂਫੀ ਅਤੇ ਕਵਾਲੀ ਸਟਾਈਲ ਦਾ ਇਕ ਵਿਲੱਖਣ ਮਿਸ਼ਰਣ ਸੀ। 

ਇਹ ਵੀ ਪੜ੍ਹੋ: Red Light ਏਰੀਆ 'ਚ ਪੈਦਾ ਹੋਈ ਅਦਾਕਾਰਾ, ਫਿਰ ਇੰਝ ਬਣ ਗਈ ਇੰਡਸਟਰੀ ਦੀ ਪਹਿਲੀ ਫੀਮੇਲ ਸੁਪਰਸਟਾਰ

PunjabKesari

ਟ੍ਰੈਂਡ ਹੋਣ ਦਾ ਕਾਰਨ 'ਧੁਰੰਧਰ'

ਇਸ ਕਲਾਸਿਕ ਗਾਣੇ ਦੇ ਮੁੜ ਚਰਚਾ ਵਿੱਚ ਆਉਣ ਦੀ ਵਜ੍ਹਾ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ‘ਧੁਰੰਧਰ’ ਹੈ। ਫਿਲਮ ਦੇ ਟ੍ਰੇਲਰ ਵਿੱਚ ਇਸ ਗਾਣੇ ਦੇ ਬੋਲ ਵਰਤੇ ਗਏ ਹਨ, ਜਿਸ ਤੋਂ ਬਾਅਦ ਇਹ ਕਵਾਲੀ ਸਟਾਈਲ ਗੀਤ ਦੁਬਾਰਾ ਲੋਕਾਂ ਦੀ ਪਸੰਦ ਬਣ ਗਿਆ ਹੈ। ਟ੍ਰੇਲਰ ਰਿਲੀਜ਼ ਹੁੰਦੇ ਹੀ ਸੰਗੀਤ ਪ੍ਰੇਮੀ ਪੁਰਾਣੇ ਗਾਣੇ ਨੂੰ ਸਰਚ ਕਰਕੇ ਸੁਣ ਰਹੇ ਹਨ।

ਇਹ ਵੀ ਪੜ੍ਹੋ: 'ਹੁਨਰਮੰਦ ਕਾਮਿਆਂ ਦਾ ਕਰਾਂਗੇ ਸਵਾਗਤ...', ਡੋਨਾਲਡ ਟਰੰਪ ਦੀ ਪ੍ਰਵਾਸੀਆਂ ਨੂੰ ਵੱਡੀ ਰਾਹਤ

PunjabKesari

ਗੀਤ ਦੇ ਅਹਿਮ ਵੇਰਵੇ

ਇਹ ਗਾਣਾ ਪੂਰੇ 12 ਮਿੰਟ ਦਾ ਹੈ, ਜਿਸ ਨੂੰ 5 ਦਿੱਗਜ ਕਲਾਕਾਰਾਂ ਆਸ਼ਾ ਭੋਸਲੇ, ਮੰਨਾ ਡੇ, ਮੁਹੰਮਦ ਰਫ਼ੀ, ਸੁਧਾ ਮਲਹੋਤਰਾ ਅਤੇ ਐਸ. ਡੀ. ਬਤੀਸ਼ ਵਰਗੇ ਸ਼ਾਨਦਾਰ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਇਸਦਾ ਸੰਗੀਤ ਰੌਸ਼ਨ ਨੇ ਤਿਆਰ ਕੀਤਾ ਸੀ ਤੇ ਬੋਲ ਸਾਹਿਰ ਲੁਧਿਆਣਵੀ ਨੇ ਲਿਖੇ ਸਨ, ਜੋ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਛਾਪ ਛੱਡਦੇ ਹਨ।

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ, ਅਲਵਿਦਾ ਆਖ ਗਿਆ ਇਹ ਕਲਾਕਾਰ, ਹਸਪਤਾਲ ਤੋਂ ਸਾਹਮਣੇ ਆਈ ਆਖਰੀ ਵੀਡੀਓ

ਫਿਲਮ ਦੀ ਸਫ਼ਲਤਾ

‘ਬਰਸਾਤ ਕੀ ਰਾਤ’ ਫਿਲਮ, ਜਿਸ ਵਿੱਚ ਮਧੂਬਾਲਾ, ਭਰਤ ਭੂਸ਼ਣ ਅਤੇ ਸ਼ਿਆਮਾ ਮੁੱਖ ਭੂਮਿਕਾਵਾਂ ਵਿੱਚ ਸਨ, ਆਪਣੇ ਸਮੇਂ ਦੀ ਵੱਡੀ ਹਿੱਟ ਫਿਲਮ ਸੀ। ਹੁਣ, ਰਣਵੀਰ ਸਿੰਘ ਦੀ ਨਵੀਂ ਫਿਲਮ ਕਾਰਨ ਇਹ ਕਲਾਸਿਕ ਗੀਤ ਨਵੀਂ ਪੀੜ੍ਹੀ ਤੱਕ ਵੀ ਮੁੜ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ Influencer ਦਾ 15 ਮਿੰਟ ਦਾ MMS ਵੀਡੀਓ ਵਾਇਰਲ


author

cherry

Content Editor

Related News