ਕੋਲਕਾਤਾ ਰੇਪ ਕੇਸ ਕਾਰਨ ਇਸ ਗਾਇਕਾ ਨੇ ਸ਼ੋਅ ਕੀਤਾ ਰੱਦ

Saturday, Aug 31, 2024 - 02:45 PM (IST)

ਕੋਲਕਾਤਾ ਰੇਪ ਕੇਸ ਕਾਰਨ ਇਸ ਗਾਇਕਾ ਨੇ ਸ਼ੋਅ ਕੀਤਾ ਰੱਦ

ਮੁੰਬਈ- ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ-ਹਸਪਤਾਲ 'ਚ ਇੱਕ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਕੋਲਕਾਤਾ 'ਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਸ਼ਰਮਨਾਕ ਮਾਮਲੇ 'ਤੇ ਮਨੋਰੰਜਨ ਜਗਤ ਤੋਂ ਤਿੱਖੀ ਪ੍ਰਤੀਕਿਰਿਆ ਆਈ ਹੈ। ਜਾਨ ਅਬ੍ਰਾਹਮ, ਕੰਗਨਾ, ਕਰੀਨਾ, ਕਰਨ ਜੌਹਰ ਅਤੇ ਰਿਤਿਕ ਰੋਸ਼ਨ ਸਮੇਤ ਕਈ ਕਲਾਕਾਰਾਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਹੁਣ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਕੋਲਕਾਤਾ 'ਚ ਹੋਣ ਵਾਲਾ ਆਪਣਾ ਸ਼ੋਅ ਮੁਲਤਵੀ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ -ਮਲਿਆਲਮ ਫਿਲਮ ਇੰਡਸਟਰੀ 'ਚ MeToo ਦਾ ਤੂਫ਼ਾਨ, ਫ਼ਿਲਮ ਨਿਰਦੇਸ਼ਕ ਰੰਜੀਤ 'ਤੇ FIR ਦਰਜ

ਸ਼੍ਰੇਆ ਘੋਸ਼ਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਐਲਾਨ ਕੀਤਾ ਕਿ ਉਹ ਕੋਲਕਾਤਾ 'ਚ ਹੋਣ ਵਾਲੇ ਕੰਸਰਟ 'ਚ ਪਰਫਾਰਮ ਨਹੀਂ ਕਰੇਗੀ। ਇਸ ਦਾ ਕਾਰਨ ਦੱਸਦਿਆਂ ਉਸ ਨੇ ਕਿਹਾ ਕਿ ਉਹ ਬਲਾਤਕਾਰ ਦੇ ਮਾਮਲੇ ਤੋਂ ਦੁਖੀ ਹੈ ਅਤੇ ਇੱਕ ਔਰਤ ਹੋਣ ਦੇ ਨਾਤੇ ਡਾਕਟਰ ਨਾਲ ਹੋਈ ਬੇਰਹਿਮੀ ਬਾਰੇ ਸੋਚਣਾ ਵੀ ਅਸੰਭਵ ਹੈ। ਸ਼੍ਰੇਆ ਘੋਸ਼ਾਲ ਨੇ ਲਿਖਿਆ ਕਿ ਡੂੰਘੇ ਦੁੱਖ ਅਤੇ ਉਦਾਸ ਦਿਲ ਨਾਲ, ਉਹ ਅਤੇ ਉਨ੍ਹਾਂ ਦੇ ਪ੍ਰਮੋਟਰ ਕਿਸੇ ਹੋਰ ਤਰੀਕ 'ਤੇ ਸੰਗੀਤ ਸਮਾਰੋਹ 'ਸ਼੍ਰੇਆ ਘੋਸ਼ਾਲ ਲਾਈਵ' ਆਯੋਜਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਘਿਨਾਉਣੀ ਘਟਨਾ ਤੋਂ ਬਹੁਤ ਦੁਖੀ ਹਨ। ਤੁਹਾਨੂੰ ਦੱਸ ਦੇਈਏ ਕਿ ਸ਼੍ਰੇਆ ਦਾ ਇਹ ਸ਼ੋਅ ਕੋਲਕਾਤਾ ਦੇ ਨੇਤਾਜੀ ਇੰਡੋਰ ਸਟੇਡੀਅਮ 'ਚ ਹੋਣਾ ਸੀ ਅਤੇ ਹੁਣ ਅਕਤੂਬਰ ਮਹੀਨੇ 'ਚ ਕਿਸੇ ਹੋਰ ਤਰੀਕ 'ਤੇ ਆਯੋਜਿਤ ਕੀਤਾ ਜਾ ਸਕਦਾ ਹੈ।

 

ਇਹ ਖ਼ਬਰ ਵੀ ਪੜ੍ਹੋ -'ਸਤ੍ਰੀ 2' ਦੀ ਸਫਲਤਾ ਤੋਂ ਬਾਅਦ ਰਾਜਕੁਮਾਰ ਰਾਓ ਨੇ ਦਿੱਤੀ ਖੁਸ਼ਖ਼ਬਰੀ

ਸ਼੍ਰੇਆ ਨੇ ਲਿਖਿਆ ਕਿ ਉਸ ਲਈ ਸਟੈਂਡ ਲੈਣਾ ਅਤੇ ਲੋਕਾਂ ਨਾਲ ਇਕਜੁੱਟਤਾ ਦਿਖਾਉਣਾ ਮਹੱਤਵਪੂਰਨ ਹੈ। ਉਸ ਨੇ ਉਮੀਦ ਪ੍ਰਗਟ ਕਰਦੇ ਹੋਏ ਲਿਖਿਆ ਕਿ ਉਸ ਦੇ ਪ੍ਰਸ਼ੰਸਕ ਅਤੇ ਦੋਸਤ ਇਸ ਸੰਗੀਤ ਸਮਾਰੋਹ ਦੀ ਤਰੀਕ ਬਦਲਣ ਦੇ ਫੈਸਲੇ ਨੂੰ ਸਵੀਕਾਰ ਕਰਨਗੇ ਅਤੇ ਉਸ ਦੀ ਗੱਲ ਨੂੰ ਸਮਝਣਗੇ। ਉਸ ਨੇ ਇਹ ਵੀ ਲਿਖਿਆ ਕਿ ਉਹ ਸਿਰਫ਼ ਦੇਸ਼ ਲਈ ਹੀ ਨਹੀਂ, ਸਗੋਂ ਦੁਨੀਆ 'ਚ ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਲਈ ਪ੍ਰਾਰਥਨਾ ਕਰਦੀ ਹੈ। ਜਾਣਕਾਰੀ ਦਿੰਦੇ ਹੋਏ ਸ਼੍ਰੇਆ ਨੇ ਦੱਸਿਆ ਕਿ ਲੋਕਾਂ ਕੋਲ ਜੋ ਟਿਕਟਾਂ ਹਨ, ਉਹ ਸ਼ੋਅ ਦੀ ਨਵੀਂ ਤਰੀਕ ਲਈ ਵੀ ਵੈਧ ਹੋਣਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News