ਸਰਗੁਣ ਮਹਿਤਾ ਨਾਲ ਵਾਪਰੀ ਇਹ ਡਰਾਉਣੀ ਘਟਨਾ, ਖੁਦ ਸੁਣਾਇਆ ਸਾਰਾ ਮੰਜ਼ਰ

Thursday, Sep 26, 2024 - 09:49 AM (IST)

ਮੁੰਬਈ- ਸਰਗੁਣ ਮਹਿਤਾ ਪੰਜਾਬੀ ਫ਼ਿਲਮ ਇੰਡਸਟਰੀ ਦੀ ਸੁਪਰ ਸਟਾਰ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਇੰਡਸਟਰੀ ਤੋਂ ਕੀਤੀ ਸੀ। ਉਨ੍ਹਾਂ ਨੇ ਫ਼ਿਲਮ ਨਿਰਮਾਤਾ ਵਜੋਂ ਸਫ਼ਲਤਾ ਹਾਸਿਲ ਕੀਤੀ ਹੈ। ਉਹ ਆਪਣੇ ਪਤੀ ਰਵੀ ਦੁਬੇ ਨਾਲ ਮੁੰਬਈ 'ਚ ਰਹਿੰਦੀ ਹੈ। ਪਰ ਜਦੋਂ ਸਰਗੁਣ ਮੁੰਬਈ ਰਹਿਣ ਆਈ ਤਾਂ ਉਨ੍ਹਾਂ ਨਾਲ ਇਕ ਡਰਾਉਣੀ ਘਟਨਾ ਵਾਪਰੀ।ਇਸ ਘਟਨਾ ਨੂੰ ਉਹ ਅੱਜ ਤੱਕ ਆਪਣੇ ਦਿਮਾਗ ਵਿਚੋਂ ਨਹੀਂ ਕੱਢ ਸਕੀ। ਸ਼ੁਰੂ ਸ਼ੁਰੂ 'ਚ ਉਨ੍ਹਾਂ ਨੂੰ ਡਰ ਨਾਲ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਸੀ। ਆਓ ਜਾਣਦੇ ਹਾਂ ਕਿ ਸਰਗੁਣ ਨਾਲ ਕਿਹੜੀ ਡਰਾਉਣੀ ਘਟਨਾ ਵਾਪਰੀ।

ਇਹ ਖ਼ਬਰ ਵੀ ਪੜ੍ਹੋ- ਭਾਜਪਾ ਦੇ ਬਿਆਨ 'ਤੇ ਕੰਗਨਾ ਨੇ ਕੱਸਿਆ ਤੰਜ, ਕਿਹਾ- ਮੈਂ ਜੋ ਬੋਲਦੀ ਹਾਂ...

ਸਰਗੁਣ ਮਹਿਤਾ ਨੇ ਇਸ ਗੱਲ ਦਾ ਖੁਲਾਸਾ ਇਕ ਪੌਡਕਾਸਟ ਵਿਚ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਨਵੀਂ ਨਵੀਂ ਮੁੰਬਈ ਆਈ ਸੀ ਤਾਂ ਮਲਾਡ ਦੇ ਇਕ ਘਰ ਵਿਚ ਰਹਿੰਦੀ ਸੀ। ਅਦਾਕਾਰਾ ਹੈਰਾਨ ਰਹਿ ਗਈ ਜਦੋਂ ਉਸ ਨੂੰ 1 BHK ਦੀ ਕੀਮਤ 'ਤੇ 2 BHK ਘਰ ਮਿਲ ਰਿਹਾ ਸੀ। ਉਸ ਨੇ ਘੱਟ ਕੀਮਤ ਦੇਖ ਕੇ ਘਰ ਲੈ ਲਿਆ।ਸਰਗੁਣ ਨੂੰ ਇਸ ਘਰ ਵਿਚ ਰਹਿੰਦਿਆਂ ਇਕ ਮਹੀਨਾ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇਕ ਸ਼ੋਅ ਮਿਲਿਆ। ਇਸ ਸ਼ੋਅ ਦੇ ਸੈੱਟ 'ਤੇ ਇਕ ਵਿਅਕਤੀ ਮਸਾਜਰ ਵੇਚਣ ਆਇਆ ਸੀ। ਉਹ ਇਕ ਨਾਲ ਇਕ ਮੁਫ਼ਤ ਦੇ ਰਿਹਾ ਸੀ। ਇਸ ਲਈ ਸਰਗੁਣ ਨੇ ਮਸਾਜਰ ਖਰੀਦ ਲਿਆ ਅਤੇ ਲਿਆ ਕੇ ਆਪਣੇ ਕਮਰੇ ਦੀ ਅਲਮਾਰੀ ਉੱਪਰ ਰੱਖ ਦਿੱਤਾ।

ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੋਸਾਂਝ ਨੇ ਜਿੱਤਿਆ ਦਿਲ, ਗਾਇਬ ਲੇਖਕ ਦਾ ਗਾਇਆ ਗੀਤ

ਪਰ ਇਕ ਰਾਤ ਉਹ ਥੋੜਾ ਜਲਦੀ ਘਰ ਆ ਗਈ। ਇਸੇ ਰਾਤ ਹੀ ਉਸ ਨਾਲ ਡਰਾਉਣੀ ਘਟਨਾ ਵਾਪਰੀ। ਉਨ੍ਹਾਂ ਰਾਤ ਜਦੋਂ ਉਹ ਸੌਂ ਰਹੀ ਸੀ, ਉਨ੍ਹਾਂ ਨੇ ਇੱਕ ਆਵਾਜ਼ ਸੁਣੀ ਜਿਵੇਂ ਕੋਈ ਮਾਲਿਸ਼ ਕਰ ਰਿਹਾ ਹੋਵੇ। ਉਨ੍ਹਾਂ ਨੂੰ ਲੱਗਾ ਜਿਵੇਂ ਕੋਈ ਉਨ੍ਹਾਂ ਦੇ ਪਿੱਛੇ ਲੇਟਿਆ ਹੋਇਆ ਹੈ। ਉਨ੍ਹਾਂ ਨੂੰ ਲੱਗਾ ਕਿ ਜਿਵੇਂ ਮਸਾਜਰ ਕੰਗਣ ਤੇ ਜ਼ਮੀਨ ਨਾਲ ਟਕਰਾ ਰਿਹਾ ਹੈ। ਇਸ ਕਾਰਨ ਉਹ ਬਹੁਤ ਘਬਰਾ ਗਈ। ਉਨ੍ਹਾਂ ਨੂੰ ਬਹੁਤ ਡਰ ਲੱਗਿਆ ਜਿਸ ਕਾਰਨ ਉਨ੍ਹਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਨੌਕਰਾਣੀ ਦਾ ਨਾਂ ਨੀਲਿਮਾ ਹੈ ਅਤੇ ਉਹ ਡਰਾਇੰਗ ਰੂਮ ਵਿੱਚ ਸੌਂਦੀ ਸੀ। ਡਰ ਕਾਰਨ ਸਰਗੁਣ ਵੀ ਆਪਣੇ ਕਮਰੇ ਦਾ ਦਰਵਾਜ਼ਾ ਥੋੜਾ ਖੁੱਲ੍ਹ ਰੱਖ ਕੇ ਹੀ ਸੌਦੀ ਸੀ। ਉਸ ਰਾਤ ਉਨ੍ਹਾਂ ਨੇ ਘਬਰਾ ਕੇ ਨੀਲੀਮਾ ਨੂੰ ਧੀਮੀ ਆਵਾਜ਼ ਵਿਚ ਬੁਲਾਇਆ। ਪਰ ਨੀਲੀਮਾ ਨਹੀਂ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਸਿਰਹਾਣੇ ਹੇਠੋਂ ਫ਼ੋਨ ਕੱਢ ਕੇ ਉਨ੍ਹਾਂ ਨੂੰ ਫੋਨ ਕੀਤਾ। ਕੁਝ ਹੀ ਦੇਰ 'ਚ ਫੋਨ ਬੰਦ ਹੋ ਗਿਆ ਅਤੇ ਅਦਾਕਾਰਾ ਨੇ ਆਪਣੇ ਪਿੱਛੇ ਤੋਂ ਇੱਕ ਜ਼ੋਰਦਾਰ ਆਵਾਜ਼ ਸੁਣੀ ਜਿਵੇਂ ਕਿਸੇ ਨੇ ਮਸਾਜ ਨੂੰ ਬੰਦ ਕਰ ਦਿੱਤਾ ਹੋਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News