ਮੂਸੇਵਾਲਾ ਦੇ ਦੋਸਤ ਨੇ ਕਿਵੇਂ ਦਿੱਤਾ ਬਾਪੂ ਬਲਕੌਰ ਨੂੰ ਝਾਂਸਾ? ਕਰ ''ਤਾ ਇਹ ਕਾਂਡ

Sunday, Dec 08, 2024 - 01:09 PM (IST)

ਮੂਸੇਵਾਲਾ ਦੇ ਦੋਸਤ ਨੇ ਕਿਵੇਂ ਦਿੱਤਾ ਬਾਪੂ ਬਲਕੌਰ ਨੂੰ ਝਾਂਸਾ? ਕਰ ''ਤਾ ਇਹ ਕਾਂਡ

ਐਂਟਰਟੇਨਮੈਂਟ ਡੈਸਕ : ਪੰਜਾਬੀ ਮਿਊਜ਼ਿਕ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਮੂਸੇਵਾਲਾ ਦੀ ਜ਼ਿੰਦਗੀ ’ਤੇ 'The Real Reason Why Legend Died' ਕਿਤਾਬ ਲਿਖਣ ਵਾਲੇ ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਖ਼ਿਲਾਫ਼ ਥਾਣਾ ਸਦਰ ਮਾਨਸਾ ਪੁਲਸ ਨੇ ਐੱਫ਼. ਆਈ. ਆਰ. ਦਰਜ ਕਰ ਲਈ ਹੈ। 

ਇਹ ਵੀ ਪੜ੍ਹੋ- ਮਰਹੂਮ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖ਼ਬਰ, ਦੋਸਤ 'ਤੇ ਹੀ ਦਰਜ ਕਰਵਾ 'ਤੀ FIR

ਮੂਸੇਵਾਲਾ ਦੀ ਜ਼ਿੰਦਗੀ ਬਾਰੇ ਲਿਖੇ ਗ਼ਲਤ ਤੱਥ
ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਨੇ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਬਾਰੇ ਕਿਤਾਬ ਲਿਖੀ ਹੈ। ਮੂਸੇਵਾਲਾ ਦੀ ਜ਼ਿੰਦਗੀ ਬਾਰੇ ਗ਼ਲਤ ਤੱਥ ਛਾਪਣ ਦੇ ਦੋਸ਼ ਲੱਗਣ ਕਾਰਨ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਮਨਜਿੰਦਰ ਮਾਖਾ ਸਿੱਧੂ ਮੂਸੇਵਾਲਾ ਦੇ ਦੋਸਤ ਵੀ ਰਹੇ ਹਨ ਅਤੇ ਅਖੀਰਲੇ ਦਿਨਾਂ 'ਚ ਮੂਸੇਵਾਲਾ ਦੇ ਨੇੜਲੇ ਬੰਦਿਆਂ 'ਚੋਂ ਗਿਣੇ ਜਾਂਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਦੀ ਮਨਜਿੰਦਰ ਮਾਖਾ ਨਾਲ ਕਈ ਤਸਵੀਰਾਂ ਮੌਜੂਦ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਹੁਣ ਇਸ ਪ੍ਰਸਿੱਧ ਅਦਾਕਾਰਾ ਦੀ ਵਿਗੜੀ ਸਿਹਤ, ਤੁਰਨਾ ਵੀ ਹੋਇਆ ਔਖਾ

ਬਾਪੂ ਬਲਕੌਰ ਨੇ ਦਿੱਤਾ ਬਿਆਨ
ਬਲਕੌਰ ਸਿੰਘ ਨੇ ਆਪਣੇ ਬਿਆਨ ’ਚ ਲਿਖਵਾਇਆ ਹੈ ਕਿ ਮਾਖਾ ਉਸ ਦੇ ਘਰ ਆਇਆ ਅਤੇ ਭਰੋਸੇ ’ਚ ਲੈ ਕੇ ਸ਼ੁਭਦੀਪ ਦੀਆਂ ਤਸਵੀਰਾਂ ਲੈ ਲਈਆਂ। ਉਨ੍ਹਾਂ ਕਿਹਾ ਕਿ ਕਿਤਾਬ 'ਚ ਸਿੱਧੂ ਮੂਸੇਵਾਲਾ ਨੂੰ ਵੱਡੇ ਲੀਡਰਾਂ ਨਾਲ ਤੇ ਗੈਂਗਸਟਰਾਂ ਨਾਲ ਸਬੰਧਤ ਦਿਖਾਇਆ ਗਿਆ ਅਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ। ਪੁਲਸ ਨੇ ਮਾਖਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

sunita

Content Editor

Related News