ਮਸ਼ਹੂਰ ਗਾਇਕਾ ਪਹੁੰਚੀ ਖਨੌਰੀ ਬਾਰਡਰ, ਡੱਲੇਵਾਲ ਦੀ ਖਰਾਬ ਸਿਹਤ 'ਤੇ ਆਖ 'ਤੀ ਇਹ ਗੱਲ
Friday, Dec 20, 2024 - 01:20 PM (IST)
ਜਲੰਧਰ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਮਨ ਰੋਜ਼ੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ । ਉਸ ਨੇ ਬਹੁਤ ਸਾਰੇ ਗੀਤ ਪਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ। ਗਾਇਕਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਹਾਲ ਹੀ 'ਚ ਪੰਜਾਬੀ ਗਾਇਕਾ ਅਮਨ ਰੋਜ਼ੀ ਖਨੌਰੀ ਬਾਰਡਰ 'ਤੇ ਪਹੁੰਚੀ, ਜਿੱਥੋਂ ਉਸ ਨੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਸਭ ਨੂੰ ਉੱਥੇ ਪਹੁੰਚਣ ਦੀ ਅਪੀਲ ਵੀ ਕੀਤੀ।
ਗਾਇਕਾ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, 'ਪੰਜਾਬੀਓ ਅੱਜ ਕਿਸਾਨੀ ਧਰਨੇ 'ਤੇ ਜਾ ਕੇ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲਕੇ ਮਨ ਬਹੁਤ ਭਾਵੁਕ ਹੋਈ, ਅੱਜ ਲੋੜ ਆ ਸਾਨੂੰ ਸਾਰਿਆਂ ਨੂੰ ਬਾਪੂ ਜੀ ਦਾ ਸਾਥ ਦੇਣ ਦੀ, ਆਓ ਹੁਣ ਅਸੀਂ ਘਰਾਂ ਚੋਂ ਨਿੱਕਲੀਏ, ਕਿਸਾਨੀ ਅੰਦੋਲਨ ਦਾ ਸਾਥ ਦਈਏ, ਬੇਨਤੀ ਹੈ ਸਾਰੇ ਖਨੌਰੀ ਬਾਰਡਰ ਪਹੁੰਚੋ, ਕਿਤੇ ਕੱਲ੍ਹ ਨੂੰ ਪਛਤਾਵਾ ਨਾ ਰਹਿ ਜਾਵੇ।'ਇਸ ਤੋਂ ਇਲਾਵਾ ਗਾਇਕਾ ਨੇ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, 'ਡੱਲੇਵਾਲ ਦੀ ਜਾਨ ਬਚਾਉਣ ਲਈ ਪਹੁੰਚੋ, ਜੇ ਨਹੀਂ ਜਾ ਸਕਦੇ ਹਾਂ ਵੱਧ ਤੋਂ ਵੱਧ ਸ਼ੇਅਰ ਕਰੋ, ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਤੁਹਾਡੀ ਲੋੜ ਹੈ।'
ਹੁਣ ਇਸ ਪੋਸਟ ਉਤੇ ਯੂਜ਼ਰਸ ਵੀ ਆਪਣੀ ਆਪਣੀ ਰਾਏ ਸਾਂਝੀ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਸ ਦੌਰਾਨ ਜੇਕਰ ਧਰਨੇ ਦੀ ਗੱਲ ਕਰੀਏ ਤਾਂ ਲਗਭਗ 10 ਮਹੀਨਿਆਂ ਤੋਂ ਚੱਲੇ ਆ ਰਹੇ ਇਸ ਕਿਸਾਨ ਧਰਨੇ ਦੀਆਂ ਤਾਰਾਂ ਸਾਲ 2020 ਵਿੱਚ ਚੱਲੇ ਕਿਸਾਨੀ ਧਰਨੇ ਨਾਲ ਜੁੜਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।