AP ਢਿੱਲੋਂ ਦੇ ਚੰਡੀਗੜ੍ਹ ਵਾਲੇ ਕੰਸਰਟ ਨੂੰ ਚਾਰ ਚੰਨ ਲਾਏਗਾ ਇਹ ਮਸ਼ਹੂਰ ਗਾਇਕ

Friday, Dec 20, 2024 - 05:13 PM (IST)

AP ਢਿੱਲੋਂ ਦੇ ਚੰਡੀਗੜ੍ਹ ਵਾਲੇ ਕੰਸਰਟ ਨੂੰ ਚਾਰ ਚੰਨ ਲਾਏਗਾ ਇਹ ਮਸ਼ਹੂਰ ਗਾਇਕ

ਮੁੰਬਈ- ਸੰਗੀਤਕ ਖੇਤਰ ਵਿੱਚ ਚਰਚਿਤ ਨਾਂਅ ਬਣ ਉਭਰ ਰਹੇ ਹਨ ਗਾਇਕ ਏਪੀ ਢਿੱਲੋਂ, ਜਿਨ੍ਹਾਂ ਦੇ ਚੰਡੀਗੜ੍ਹ ਹੋਣ ਜਾ ਰਹੇ ਵਿਸ਼ਾਲ ਕੰਸਰਟ ਨੂੰ ਚਾਰ ਚੰਨ ਲਾਉਣ ਲਈ ਤਿਆਰ ਹਨ ਨੌਜਵਾਨ ਦਿਲਾਂ ਦੀ ਧੜਕਣ ਬਣ ਚੁੱਕੇ ਚਰਚਿਤ ਗਾਇਕ ਜੋਸ਼ ਬਰਾੜ, ਜੋ ਇਸ ਦਿਨ ਗ੍ਰੈਂਡ ਸਟੇਜ ਪ੍ਰੋਫਾਰਮੈੱਸ ਨਾਲ ਅਪਣੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੂੰ ਨਿਹਾਲ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ- ਕੀ ਹਿਨਾ ਖ਼ਾਨ ਕਰਨ ਜਾ ਰਹੀ ਹੈ ਵਿਆਹ! ਪੋਸਟ ਦੇਖ ਭੰਬਲਭੂਸੇ 'ਚ ਪਏ ਫੈਨਜ਼

'ਦਿ ਬਰਾਊਨਪ੍ਰਿੰਟ' 2024 ਇੰਡੀਆ ਟੂਰ ਅਧੀਨ ਹੋਣ ਜਾ ਰਹੇ ਉਕਤ ਸ਼ੋਅਜ਼ ਆਯੋਜਨ ਦੁਆਰਾ ਪਹਿਲੀ ਵਾਰ ਦਾ ਬਿਊਟੀਫੁੱਲ ਸਿਟੀ ਦੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ ਏਪੀ ਢਿੱਲੋਂ ਅਤੇ ਜੋਸ਼ ਬਰਾੜ, ਜਿਨ੍ਹਾਂ ਦੀ ਇੱਕ ਮੰਚ ਉਤੇ ਪਹਿਲੀ ਦਫ਼ਾ ਹੋਣ ਜਾ ਰਹੀ 'ਮੇਘਾ ਸਟੇਜ ਕਲੋਬਰੇਸ਼ਨ' ਨੂੰ ਲੈ ਕੇ ਦਰਸ਼ਕਾਂ ਦੇ ਨਾਲ-ਨਾਲ ਉਕਤ ਦੋਹਾਂ ਸ਼ਾਨਦਾਰ ਗਾਇਕਾਂ ਦੇ ਪ੍ਰਸੰਸ਼ਕਾਂ 'ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜੋ ਇਸ ਵੱਡੇ ਸੰਗੀਤਕ ਉੱਦਮ ਦੇ ਸਾਹਮਣੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਸੰਗੀਤ ਗਲਿਆਰਿਆਂ ਤੱਕ ਚਰਚਾ ਦਾ ਵਿਸ਼ਾ ਬਣ ਚੁੱਕੇ ਉਕਤ ਵਿਸ਼ਾਲ ਈਵੈਂਟ ਨੂੰ ਲੈ ਗਾਇਕ ਜੋਸ਼ ਬਰਾੜ ਵੀ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ, ਜਿਨ੍ਹਾਂ ਆਪਣੇ ਖੁਸ਼ੀ ਭਰੇ ਇਸ ਰੋਂਅ ਦਾ ਪ੍ਰਗਟਾਵਾ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਉੱਪਰ ਵੀ ਕੀਤਾ ਹੈ ਜੋ ਅਪਣੇ ਕਰੀਅਰ ਦੀ ਇਸ ਪਹਿਲੀ ਅਤੇ ਅਜਿਹੀ ਵੱਡੀ ਲਾਈਵ ਪ੍ਰੋਫਾਰਮੈੱਸ ਨੂੰ ਵੀ ਅੰਜ਼ਾਮ ਦੇਣ ਜਾ ਰਹੇ ਹਨ, ਜੋ ਉਨ੍ਹਾਂ ਦੇ ਸੁਫ਼ਨਿਆਂ ਨੂੰ ਤਾਬੀਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।

ਇਹ ਵੀ ਪੜ੍ਹੋ- ਮਸ਼ਹੂਰ ਨਿਊਜ਼ ਐਂਕਰ ਦਾ MMS ਲੀਕ ! ਵੀਡੀਓ ਸਾਂਝੀ ਕਰ ਖੋਲ੍ਹਿਆ ਭੇਦ

ਗਲੋਬਲ ਪੱਧਰ ਉੱਪਰ ਆਯੋਜਿਤ ਹੋਣ ਜਾ ਰਹੇ ਅਤੇ ਇੰਟਰਨੈਸ਼ਨਲ ਸੰਗੀਤਕ ਕੰਪਨੀ ਵਾਈਟ ਫੋਕਸ ਇੰਡੀਆਂ ਵੱਲੋਂ ਉੱਚ ਪੱਧਰੀ ਸੈੱਟਅੱਪ ਅਧੀਨ ਕਰਵਾਏ ਜਾ ਰਹੇ ਉਕਤ ਸ਼ੋਅ ਦਾ ਆਯੋਜਨ 21 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 25 ਸਥਿਤ ਰੈਲੀ ਸਥਲ ਉਪਰ ਹੋਵੇਗਾ, ਜਿੱਥੇ ਸੰਬੰਧਤ ਤਿਆਰੀਆਂ ਨੂੰ ਤੇਜ਼ੀ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News