ਸਟੇਜ ''ਤੇ ਨੱਚਦੇ-ਨੱਚਦੇ ਮੂਧੇ ਮੂੰਹ ਡਿੱਗਿਆ ਇਹ ਅਦਾਕਾਰ, ਵੀਡੀਓ ਵਾਇਰਲ

Sunday, Dec 15, 2024 - 02:49 PM (IST)

ਐਂਟਰਟੇਨਮੈਂਟ ਡੈਸਕ : 'ਹਨੀਮੂਨ', 'ਅਰਦਾਸ ਸਰਬੱਤ ਦੇ ਭਲੇ ਦੀ' ਅਤੇ 'ਵਾਰਨਿੰਗ 2' ਵਰਗੀਆਂ ਫ਼ਿਲਮਾਂ ਕਰ ਚੁੱਕੀ ਜੈਸਮੀਨ ਭਸੀਨ ਦੇ ਪ੍ਰੇਮੀ ਅਲੀ ਗੋਨੀ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਹੁਣ ਸ਼ੋਸਲ ਮੀਡੀਆ 'ਤੇ ਅਦਾਕਾਰ ਅਲੀ ਗੋਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੇ ਦੋਸਤਾਂ ਨਾਲ ਸਟੇਜ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਹ ਪੰਜਾਬੀ ਗੀਤ 'ਕਦੇ ਸਾਡੀ ਗਲੀ' 'ਤੇ ਡਾਂਸ ਕਰ ਰਹੇ ਹਨ। ਕ੍ਰਿਸ਼ਨਾ ਮੁਖਰਜੀ ਅਤੇ ਸ਼ਿਰੀਨ ਮਿਰਜ਼ਾ ਵੀ ਉਨ੍ਹਾਂ ਨਾਲ ਸਟੇਜ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਅਲੀ ਗੋਨੀ ਡਾਂਸ ਕਰਦੇ ਹੋਏ ਅਚਾਨਕ ਡਿੱਗ ਜਾਂਦੇ ਹਨ ਅਤੇ ਹਰ ਪਾਸੇ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ।

ਇਹ ਵੀ ਪੜ੍ਹੋ - ਲਾਈਵ ਕੰਸਰਟ 'ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- 'ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ'

ਇਸ ਤੋਂ ਬਾਅਦ ਕਹਾਣੀ 'ਚ ਟਵਿਸਟ ਆਉਂਦਾ ਹੈ। ਜਿਉਂ ਹੀ ਗੀਤ 'ਹਾਏ ਗਰਮੀ' ਵੱਜਦਾ ਹੈ ਤਾਂ ਅਲੀ ਗੋਨੀ ਇਸ ਗੀਤ ਦੇ ਸਟੈਪ ਕਰਦੇ ਨਜ਼ਰ ਆਉਂਦੇ ਹਨ। ਉਸ ਦੇ ਦੋਸਤ ਵੀ ਡਾਂਸ ਕਰਦੇ ਹਨ। ਇਸ ਤੋਂ ਬਾਅਦ ਅਲੀ ਪੂਰੇ ਜੋਸ਼ 'ਚ ਨਜ਼ਰੀ ਪੈਂਦੇ ਹਨ। ਉਨ੍ਹਾਂ ਦੀ ਇਸ ਫਨੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕ ਇਸ ਵੀਡੀਓ 'ਤੇ ਹੱਸਣ ਵਾਲੇ ਇਮੋਜ਼ੀ ਵੀ ਸਾਂਝੇ ਕਰ ਰਹੇ ਹਨ।

ਇਹ ਵੀ ਪੜ੍ਹੋ - ਦਿਲਜੀਤ ਮਗਰੋਂ ਕਰਨ ਔਜਲਾ ਨੂੰ ਨੋਟਿਸ, ਲੱਗਾ ਬੈਨ

ਅਲੀ ਗੋਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸ਼ੋਅ 'ਯੇ ਹੈ ਮੁਹੱਬਤੇਂ' ਤੋਂ ਪ੍ਰਸਿੱਧੀ ਮਿਲੀ ਹੈ। ਇਸ ਸ਼ੋਅ 'ਚ ਉਹ ਦਿਵਯੰਕਾ ਤ੍ਰਿਪਾਠੀ ਦੇ ਦੇਵਰ ਰੋਮੀ ਭੱਲਾ ਦੀ ਭੂਮਿਕਾ 'ਚ ਸਨ। ਸ਼ੋਅ 'ਚ ਉਸ ਦਾ ਕਿਰਦਾਰ ਨੈਗੇਟਿਵ ਸੀ। ਉਸ ਨੇ 'ਸਪਲਿਸਟਵਿਲਾ 5', 'ਕੁਛ ਤੋ ਹੈ ਤੇਰੇ ਮੇਰੇ ਡਰਮੀਆਂ', 'ਯੇ ਕਹਾਂ ਆ ਗਏ', 'ਬਹੂ ਹਮਾਰੀ ਰਜਨੀਕਾਂਤ', 'ਢਾਈ ਕਿਲੋ ਪ੍ਰੇਮ', 'ਦਿਲ ਹੀ ਤੋ ਹੈ', 'ਨਾਗਿਨ 3', 'ਖਤਰੋਂ ਕੇ ਖਿਲਾੜੀ 9', 'ਨੱਚ ਬੱਲੀਏ 9' ਵਰਗੇ ਸ਼ੋਅ ਕੀਤੇ ਹਨ। ਉਹ ਪਿਛਲੀ ਵਾਰ 'ਲਾਫਟਰ ਸ਼ੈੱਫਜ਼' 'ਚ ਨਜ਼ਰ ਆਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


sunita

Content Editor

Related News