Kriti Sanon ਦੀ Slim-Trim Figure ਦਾ ਇਹ ਹੈ ਰਾਜ਼, ਤੁਸੀਂ ਵੀ ਕਰੋ ਰੁਟੀਨ 'ਚ ਸ਼ਾਮਲ
Saturday, Jul 27, 2024 - 05:17 PM (IST)
ਜਲੰਧਰ : ਕ੍ਰਿਤੀ ਸੈਨਨ ਦੀ ਤਰ੍ਹਾਂ ਫਿੱਟ ਅਤੇ ਫਾਈਨ ਰਹਿਣ ਲਈ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਰੁਟੀਨ 'ਚ ਸ਼ਾਮਲ ਕਰ ਸਕਦੇ ਹੋ। ਕ੍ਰਿਤੀ ਸੈਨਨ ਦੀ ਫਿਟਨੈਸ ਅਤੇ ਗਲੈਮਰਸ ਲੁੱਕ ਦੇ ਪਿੱਛੇ ਇੱਕ ਸਖਤ ਅਨੁਸ਼ਾਸਨ ਅਤੇ ਸਿਹਤਮੰਦ ਜੀਵਨ ਸ਼ੈਲੀ ਹੈ। ਕ੍ਰਿਤੀ ਦੀ ਫਿੱਟ ਬਾਡੀ ਹੀ ਨਹੀਂ ਸਗੋਂ ਉਨ੍ਹਾਂ ਦਾ ਸਲਿਮ ਟ੍ਰਿਮ ਫਿਗਰ ਵੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕ੍ਰਿਤੀ ਇੰਨੀ ਫਿੱਟ ਕਿਵੇਂ ਹੈ। ਅੱਜ ਕ੍ਰਿਤੀ ਸੈਨਨ ਦਾ ਜਨਮਦਿਨ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਨ੍ਹਾਂ ਦੀ ਫਿੱਟ ਬਾਡੀ ਦਾ ਕੀ ਰਾਜ਼ ਹੈ।
ਜ਼ਰੂਰ ਕਰਦੀ ਹੈ ਵਰਕਆਊਟ
ਕ੍ਰਿਤੀ ਸੈਨਨ ਵਰਕਆਊਟ ਕਰਨਾ ਨਹੀਂ ਭੁੱਲਦੀ। ਪਾਈਲੇਟਸ ਕ੍ਰਿਤੀ ਦੀ ਪਸੰਦੀਦਾ ਕਸਰਤ ਹੈ, ਇਸ ਤੋਂ ਇਲਾਵਾ ਉਹ ਵੇਟ ਟਰੇਨਿੰਗ ਵੀ ਕਰਦੀ ਹੈ ਕਿਉਂਕਿ ਉਹ ਸ਼ੇਪ 'ਚ ਰਹਿਣਾ ਪਸੰਦ ਕਰਦੀ ਹੈ। ਕ੍ਰਿਤੀ ਬਾਕਸਿੰਗ ਵੀ ਕਰਦੀ ਹੈ। ਅਦਾਕਾਰਾ ਬਚਪਨ ਤੋਂ ਹੀ ਪਤਲੀ ਹੈ। ਵਜ਼ਨ ਘਟਾਉਣ ਦੀ ਬਜਾਏ ਉਸ ਨੇ ਮਸਲਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਹਫਤੇ 'ਚ 4-5 ਵਾਰ ਵੇਟ ਟਰੇਨਿੰਗ ਅਤੇ ਕਿੱਕ ਬਾਕਸਿੰਗ ਕਰਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੂੰ ਡਾਂਸ ਵੀ ਬਹੁਤ ਪਸੰਦ ਹੈ।
ਚੰਗੀ ਡਾਈਟ ਕਰਦੀ ਹੈ ਫਾਲੋ
ਅਦਾਕਾਰਾ ਖੁਦ ਨੂੰ ਫਿੱਟ ਰੱਖਣ ਲਈ ਚੰਗੀ ਡਾਈਟ ਵੀ ਫਾਲੋ ਕਰਦੀ ਹੈ। ਉਹ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਕਰਦੀ ਹੈ। ਇਸ ਤੋਂ ਇਲਾਵਾ ਉਹ ਨਾਸ਼ਤੇ 'ਚ ਦੋ ਅੰਡੇ, ਬ੍ਰਾਊਨ ਬਰੈੱਡ, ਪ੍ਰੋਟੀਨ ਸ਼ੇਕ ਅਤੇ ਇਕ ਗਲਾਸ ਤਾਜ਼ਾ ਜੂਸ ਵੀ ਪੀਂਦੀ ਹੈ।
ਲੰਚ 'ਚ ਲੈਂਦੀ ਹੈ ਬ੍ਰਾਊਨ ਰਾਈਸ
ਅਭਿਨੇਤਰੀ ਦੁਪਹਿਰ ਦੇ ਖਾਣੇ ਵਿੱਚ ਬ੍ਰਾਊਨ ਰਾਈਸ ਦੇ ਨਾਲ ਦੋ ਚੱਪੱਤੀਆਂ, ਕੋਈ ਸਬਜ਼ੀਆਂ ਅਤੇ ਮੱਛੀ ਖਾਂਦੀ ਹੈ। ਇਸ ਤੋਂ ਇਲਾਵਾ, ਉਹ ਕਈ ਵਾਰ ਸ਼ਾਮ ਦੇ ਸਨੈਕ ਲਈ ਪ੍ਰੋਟੀਨ ਸ਼ੇਕ ਦੇ ਨਾਲ ਇਕ ਕੱਪ ਕੌਰਨ ਵੀ ਲੈਂਦੀ ਹੈ। ਕ੍ਰਿਤੀ ਹਰ ਰੋਜ਼ ਆਪਣੇ ਖਾਣੇ 'ਚ ਸਲਾਦ ਲੈਣਾ ਵੀ ਨਹੀਂ ਭੁੱਲਦੀ।
ਰਾਤ ਤੇ ਦੁਪਹਿਰ ਦਾ ਖਾਣਾ ਹੁੰਦਾ ਹੈ ਹਲਕਾ
ਅਦਾਕਾਰਾ ਦਾ ਡਿਨਰ ਅਤੇ ਲੰਚ ਕਾਫੀ ਹਲਕਾ ਹੁੰਦਾ ਹੈ। ਉਹ ਮਸਾਲੇਦਾਰ ਅਤੇ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰਦੀ ਹੈ। ਇਸ ਤੋਂ ਇਲਾਵਾ ਸਰੀਰ 'ਚੋਂ ਸਾਰੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਦਿਨ 'ਚ ਦੋ ਵਾਰ ਗ੍ਰੀਨ ਟੀ ਪੀਂਦੀ ਹੈ।
ਮੈਡੀਟੇਸ਼ਨ
ਕ੍ਰਿਤੀ ਆਪਣੇ ਸਰੀਰ ਦੇ ਨਾਲ-ਨਾਲ ਮਾਨਸਿਕ ਸਿਹਤ ਵੱਲ ਵੀ ਧਿਆਨ ਦਿੰਦੀ ਹੈ। ਉਹ ਨਿਯਮਿਤ ਤੌਰ 'ਤੇ ਮੈਡੀਟੇਸ਼ਨ ਕਰਦੀ ਹੈ, ਇਸ ਨਾਲ ਉਸ ਦਾ ਤਣਾਅ ਅਤੇ ਚਿੰਤਾ ਘੱਟ ਹੁੰਦੀ ਹੈ।