ਅਨੁਸ਼ਕਾ ਸ਼ਰਮਾ ਨੇ ਇਸ ਵਾਰ ਨਹੀਂ ਮਨਾਇਆ ਆਪਣਾ ਜਨਮਦਿਨ, ਵੀਡੀਓ ਸਾਂਝੀ ਕਰ ਦੱਸੀ ਵਜ੍ਹਾ

Monday, May 03, 2021 - 09:44 AM (IST)

ਅਨੁਸ਼ਕਾ ਸ਼ਰਮਾ ਨੇ ਇਸ ਵਾਰ ਨਹੀਂ ਮਨਾਇਆ ਆਪਣਾ ਜਨਮਦਿਨ, ਵੀਡੀਓ ਸਾਂਝੀ ਕਰ ਦੱਸੀ ਵਜ੍ਹਾ

ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਨੇ 1 ਮਈ ਨੂੰ ਆਪਣਾ 33ਵਾਂ ਜਨਮਦਿਨ ਮਨਾਇਆ ਸੀ। ਇਸ ਮੌਕੇ ਪ੍ਰਸ਼ੰਸਕ ਅਤੇ ਕਰੀਬੀਆਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਹੁਣ ਹਾਲ ਹੀ ’ਚ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇਕ ਵੀਡੀਓ ਸਾਂਝੀ ਕਰ ਪ੍ਰਸ਼ੰਸਕਾਂ ਨੂੰ ਸ਼ੁੱਭਕਾਮਨਾਵਾਂ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਕੋਰੋਨਾ ਕਾਰਨ ਆਪਣਾ ਜਨਮਦਿਨ ਮਨਾਉਣਾ ਸਹੀ ਨਹੀਂ ਲੱਗਾ। ਅਸੀਂ ਜਲਦ ਹੀ ਦੇਸ਼ ਲਈ ਕੁਝ ਕਰਾਂਗੇ’।


ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਹ ਵੀਡੀਓ ਸਾਂਝੀ ਕੀਤੀ ਜਿਸ ’ਚ ਪਹਿਲਾਂ ਉਹ ਪ੍ਰਸ਼ੰਸਕਾਂ ਨੂੰ ਪਿਆਰ ਭਰੇ ਮੈਸੇਜ ਲਈ ਧੰਨਵਾਦ ਕਰਦੀ ਹੈ। ਉਹ ਕਹਿੰਦੀ ਹੈ ਕਿ ਸੱਚ ’ਚ ਤੁਸੀਂ ਮੇਰਾ ਦਿਨ ਸ਼ਪੈਸ਼ਲ ਬਣਾ ਦਿੱਤਾ’। ਹਾਲਾਂਕਿ ਇਨੀਂ ਦਿਨੀਂ ਪੂਰਾ ਦੇਸ਼ ਮੁਸ਼ਕਿਲ PunjabKesariਦੌਰ ’ਚ ਲੰਘ ਰਿਹਾ ਹੈ, ਅਜਿਹੇ ’ਚ ਉਨ੍ਹਾਂ ਨੇ ਆਪਣਾ ਜਨਮਦਿਨ ਨਹੀਂ ਮਨਾਇਆ। ਇਸ ਦੇ ਨਾਲ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਇਸ ਸੰਕਟ ਦੇ ਸਮੇਂ ’ਚ ਦੇਸ਼ਵਾਸੀਆਂ ਨੂੰ ਸਪੋਰਟ ਕਰਨ ਅਤੇ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ।

PunjabKesari

ਵੀਡੀਓ ’ਚ ਅਨੁਸ਼ਕਾ ਨੇ ਖੁਲਾਸਾ ਕੀਤਾ ਹੈ ਕਿ ਉਹ ਅਤੇ ਵਿਰਾਟ ਕੋਹਲੀ ਜਲਦ ਹੀ ਦੇਸ਼ ਲਈ ਕੁਝ ਕਰਨਗੇ ਅਤੇ ਜਲਦ ਹੀ ਇਸ ਦੇ ਬਾਰੇ ’ਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ’। 

PunjabKesari
ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਬਾਲੀਵੁੱਡ ਦੇ ਲਵਿੰਗ ਜੋੜਿਆਂ ’ਚੋਂ ਇਕ ਹਨ। ਇਸ ਸਾਲ ਜੋੜੇ ਨੇ ਘਰ ’ਚ ਪਿਅਾਰੀ ਧੀ ਵਾਮਿਕਾ ਦਾ ਸੁਆਗਤ ਕੀਤਾ ਹੈ ਜਿਸ ਦੇ ਨਾਲ ਦੋਵੇਂ ਬਹੁਤ ਖੁਸ਼ ਹਨ ਅਤੇ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। 

PunjabKesari


author

Aarti dhillon

Content Editor

Related News