4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent ''ਤੇ ਦਿੱਤਾ ਆਪਣਾ ਸੁਪਰ ਲਗਜ਼ਰੀ ਅਪਾਰਟਮੈਂਟ
Saturday, Oct 17, 2026 - 10:14 AM (IST)
ਐਂਟਰਟੇਨਮੈਂਟ ਡੈਸਕ - ਅਦਾਕਾਰ ਰਣਬੀਰ ਕਪੂਰ ਨੇ ਪੁਣੇ ਦੇ 'ਟਰੰਪ ਟਾਵਰਸ' ਵਿੱਚ ਸਥਿਤ ਆਪਣਾ 6,094-ਵਰਗ ਫੁੱਟ ਦਾ ਲਗਜ਼ਰੀ ਅਪਾਰਟਮੈਂਟ ਕਿਰਾਏ 'ਤੇ ਦਿੱਤਾ ਹੈ, ਜਿਸਦਾ ਸ਼ੁਰੂਆਤੀ ਮਹੀਨਾਵਾਰ ਕਿਰਾਇਆ 4.63 ਲੱਖ ਰੁਪਏ ਤੈਅ ਕੀਤਾ ਗਿਆ ਹੈ। ਕਾਗਜ਼ਾਂ ਤੋਂ ਪਤਾ ਚੱਲਦਾ ਹੈ ਕਿ ਪੁਣੇ ਦੇ ਯਰਵਦਾ ਖੇਤਰ ਦੇ ਕਲਿਆਣੀ ਨਗਰ ਵਿੱਚ ਸਥਿਤ ਅਪਾਰਟਮੈਂਟ ਲਈ 'ਲੀਵ ਐਂਡ ਲਾਇਸੈਂਸ' ਸਮਝੌਤਾ 6 ਅਕਤੂਬਰ 2026 ਨੂੰ ਰਜਿਸਟਰ ਕੀਤਾ ਗਿਆ ਸੀ, ਅਤੇ ਅਪਾਰਟਮੈਂਟ 20 ਸਤੰਬਰ 2026 ਤੋਂ 19 ਸਤੰਬਰ 2029 ਤੱਕ 3 ਸਾਲਾਂ ਲਈ ਲੀਜ਼ 'ਤੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕੰਸਰਟ 'ਚ ਇਤਰਾਜ਼ਯੋਗ ਟਿੱਪਣੀਆਂ ਦਾ ਮਾਮਲਾ: ਮਹਾਰਾਸ਼ਟਰ ਸਾਈਬਰ ਸੈੱਲ ਅੱਗੇ ਪੇਸ਼ ਹੋਏ ਯੋ ਯੋ ਹਨੀ ਸਿੰਘ

3 ਸਾਲਾਂ ਦੌਰਾਨ ਰਣਬੀਰ ਕਪੂਰ ਨੂੰ ਇਸ ਅਪਾਰਟਮੈਂਟ ਤੋਂ ਲਗਭਗ 1.75 ਕਰੋੜ ਰੁਪਏ ਦਾ ਕਿਰਾਇਆ ਮਿਲੇਗਾ। ਦੱਸਿਆ ਜਾਂਦਾ ਹੈ ਕਿ ਅਦਾਕਾਰ ਨੇ ਇਹ ਜਾਇਦਾਦ 2015 ਵਿੱਚ 11 ਕਰੋੜ ਰੁਪਏ ਤੋਂ ਵੱਧ ਦੀ ਕੀਮਤ 'ਤੇ ਖਰੀਦੀ ਸੀ। ਕਿਰਾਏਦਾਰ ਨੇ ਰਣਬੀਰ ਕਪੂਰ ਨੂੰ 27.78 ਲੱਖ ਰੁਪਏ ਦੀ ਸਕਿਓਰਿਟੀ ਰਕਮ ਵੀ ਜਮ੍ਹਾਂ ਕਰਵਾ ਦਿੱਤੀ ਹੈ। ਇਹ ਅਪਾਰਟਮੈਂਟ 6,094 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਨਾਲ 3 ਗੱਡੀਆਂ ਦੀ ਕਵਰਡ ਪਾਰਕਿੰਗ ਵੀ ਮਿਲਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
