ਚੰਦ ਰੁਪਏ ਲੈ ਕੇ ਮੁੰਬਈ ਪਹੁੰਚੇ ਸੀ ਸੋਨੂੰ ਸੂਦ, ਕੋਰੋਨਾ ਕਾਲ ''ਚ ਮਸੀਹਾ ਬਣੇ ਅਦਾਕਾਰ ਦਾ ਫੈਨਜ਼ ਨੇ ਇੰਝ ਮਨਾਇਆ ਬਰਥਡੇ

Monday, Jul 31, 2023 - 10:53 AM (IST)

ਚੰਦ ਰੁਪਏ ਲੈ ਕੇ ਮੁੰਬਈ ਪਹੁੰਚੇ ਸੀ ਸੋਨੂੰ ਸੂਦ, ਕੋਰੋਨਾ ਕਾਲ ''ਚ ਮਸੀਹਾ ਬਣੇ ਅਦਾਕਾਰ ਦਾ ਫੈਨਜ਼ ਨੇ ਇੰਝ ਮਨਾਇਆ ਬਰਥਡੇ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਦੇ ਲੱਖਾਂ ਲੋਕ ਦੀਵਾਨੇ ਹਨ। ਸੋਨੂੰ ਨੇ ਨਾ ਸਿਰਫ ਰੀਲ ਲਾਈਫ ਸਗੋਂ ਅਸਲ ਜ਼ਿੰਦਗੀ 'ਚ ਵੀ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ। ਸੋਨੂੰ ਸੂਦ ਕੋਰੋਨਾ ਕਾਲ 'ਚ ਲੋਕਾਂ ਦੀ ਮਦਦ ਕਰ ਕੇ ਅੱਜ ਮਸੀਹਾ ਬਣ ਗਏ ਹਨ। ਕੁਝ ਸਾਲਾਂ ’ਚ ਸੋਨੂੰ ਸੂਦ ਲੋਕਾਂ ਲਈ ਉਮੀਦ ਤੇ ਸ਼ਕਤੀਕਰਨ ਦੇ ਪ੍ਰਤੀਕ ਵਜੋਂ ਉਭਰਿਆ ਹੈ, ਖਾਸ ਕਰਕੇ ਕੋਵਿਡ-19 ਮਹਾਮਾਰੀ ਦੌਰਾਨ।

ਆਮ ਆਦਮੀ ਦੇ ਸੱਚੇ ‘ਮਸੀਹਾ’ ਦਾ ਜਨਮਦਿਨ ਦੇਸ਼ ਭਰ ’ਚ ਧੂਮਧਾਮ ਨਾਲ ਮਨਾਇਆ ਗਿਆ। ਉਸ ਦੇ ਪ੍ਰਸ਼ੰਸਕਾਂ ਨੇ ਇਸ ਖਾਸ ਦਿਨ ’ਤੇ ਸਮਾਜ ਨੂੰ ਕੁਝ ਵਾਪਸ ਦੇਣ ਲਈ ਆਪਣੇ ਵੱਲੋਂ ਕੁਝ ਵਾਪਸ ਦੇਣ ਦਾ ਬੀੜਾ ਚੁੱਕਿਆ ਹੈ। ਲੋੜਵੰਦਾਂ ਦੀ ਮਦਦ ਕਰਨ ਲਈ ਸੋਨੂੰ ਦੇ ਅਣਥੱਕ ਸਮਰਪਣ ਤੋਂ ਪ੍ਰੇਰਿਤ, ਪ੍ਰਸ਼ੰਸਕਾਂ ਨੇ ਉਸ ਦਾ ਜਨਮ ਦਿਨ ਮਨਾਉਣ ਲਈ ਇਕ ਵਿਸ਼ਾਲ ਖੂਨਦਾਨ ਮੁਹਿੰਮ ਦਾ ਆਯੋਜਨ ਕੀਤਾ।

PunjabKesari

ਖੂਨਦਾਨ ਮੁਹਿੰਮ ਤੋਂ ਇਲਾਵਾ, ਕੁਝ ਪ੍ਰਸ਼ੰਸਕ ਭੋਜਨ ਵੰਡ ਕੇ ਵੀ ਅਦਾਕਾਰ ਲਈ ਆਪਣੇ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕਰ ਰਹੇ ਹਨ। ਭੋਜਨ ਦਾਨ ਮੁਹਿੰਮ ਲੋਕਾਂ ਦੇ ਸੂਦ ਪ੍ਰਤੀ ਪਿਆਰ ਤੇ ਪ੍ਰਸ਼ੰਸਾ ਦਾ ਇਕ ਹੋਰ ਪ੍ਰਤੀਕ ਹੈ। ਇਸ ਦੌਰਾਨ, ਸੋਨੂੰ ਸੂਦ ਦੀ ਆਪਣੀ ਕਲਾ ਤੇ ਸਮਾਜ ਦੀ ਭਲਾਈ ਦੋਵਾਂ ਪ੍ਰਤੀ ਵਚਨਬੱਧਤਾ ਬਰਕਰਾਰ ਹੈ। ਸੋਨੂੰ ਆਪਣੇ ਪਰਉਪਕਾਰੀ ਕੰਮਾਂ ਨਾਲ ਲੋਕਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆ ਕੇ ਸੰਤੁਸ਼ਟੀ ਮਹਿਸੂਸ ਕਰ ਰਿਹਾ ਹੈ।

PunjabKesari

ਸੋਨੂੰ ਸੂਦ ਨੇ ਕਈ ਸ਼ਾਨਦਾਰ ਫ਼ਿਲਮਾਂ 'ਚ ਬਿਹਤਰੀਨ ਕਿਰਦਾਰ ਨਿਭਾਏ ਹਨ। ਅਭਿਨੇਤਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1999 'ਚ ਫ਼ਿਲਮ 'ਕਲਾਝਾਗਰ' ਤੋਂ ਕੀਤੀ ਸੀ, ਜਿਸ ਤੋਂ ਬਾਅਦ ਸੋਨੂੰ ਸੂਦ 'ਕਹਾਂ ਹੋ ਤੁਮ', 'ਮਿਸ਼ਨ ਮੁੰਬਈ', 'ਯੁਵਾ', 'ਆਸ਼ਿਕ ਬਨਾਇਆ ਆਪਨੇ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਏ। ਸੋਨੂੰ ਸੂਦ ਹਿੰਦੀ ਸਿਨੇਮਾ ਤੋਂ ਇਲਾਵਾ ਤੇਲਗੂ, ਤਾਮਿਲ ਤੇ ਕੰਨੜ ਇੰਡਸਟਰੀਜ਼ 'ਚ ਵੀ ਕੰਮ ਕਰ ਚੁੱਕੇ ਹਨ। 

PunjabKesari

ਦੱਸ ਦੇਈਏ ਕਿ ਜਦੋਂ ਸੋਨੂੰ ਸੂਦ ਮੁੰਬਈ ਆਏ ਸਨ ਤਾਂ ਉਨ੍ਹਾਂ ਦੀ ਜੇਬ 'ਚ ਸਿਰਫ 5500 ਰੁਪਏ ਸਨ। ਸੋਨੂੰ ਸੂਦ ਦੇ ਪਿਤਾ ਦੀ ਕੱਪੜਿਆਂ ਦੀ ਦੁਕਾਨ ਸੀ। ਉਨ੍ਹਾਂ ਆਪਣੇ ਪੁੱਤਰ ਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਵਾਸਤੇ ਨਾਗਪੁਰ ਭੇਜਿਆ ਸੀ। ਜਦੋਂ ਸੋਨੂੰ ਸੂਦ ਮੁੰਬਈ ਆਏ ਤਾਂ ਉਨ੍ਹਾਂ ਦੀ ਜੇਬ 'ਚ ਸਿਰਫ 5500 ਰੁਪਏ ਸਨ। ਸੋਨੂੰ ਨੇ ਸੰਘਰਸ਼ ਦੌਰਾਨ 1996 'ਚ ਵਿਆਹ ਕੀਤਾ ਸੀ। ਮੁੰਬਈ ਆਉਣ ਅਤੇ ਵਿਆਹ ਕਰਨ ਦੇ 3 ਸਾਲ ਬਾਅਦ ਸੋਨੂੰ ਸੂਦ ਨੇ ਤੇਲਗੂ ਫ਼ਿਲਮ ਇੰਡਸਟਰੀ 'ਚ ਕੰਮ ਕੀਤਾ। ਇਸ ਦੇ 3 ਸਾਲ ਬਾਅਦ ਉਨ੍ਹਾਂ ਨੂੰ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ 'ਸ਼ਹੀਦ-ਏ-ਆਜ਼ਮ' ਮਿਲੀ। ਹਾਲਾਂਕਿ, ਉਨ੍ਹਾਂ ਨੂੰ 2004 ਦੀ 'ਯੁਵਾ' ਨੂੰ ਮਿਲਿਆ ਤੇ 2010 ਦੀ 'ਦਬੰਗ' ਤੋਂ ਬਾਅਦ ਸੋਨੂੰ ਸੂਦ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

PunjabKesari


author

sunita

Content Editor

Related News