ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

Monday, Oct 07, 2024 - 11:36 AM (IST)

ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਮੁੰਬਈ (ਬਿਊਰੋ) - ਰਿਐਲਿਟੀ ਸ਼ੋਅ 'ਬਿੱਗ ਬੌਸ 18' ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ। ਵਿਵਿਅਨ ਡਿਸੇਨਾ, ਈਸ਼ਾ ਸਿੰਘ, ਕਰਨਵੀਰ ਮਹਿਰਾ, ਨਿਆਰਾ ਬੈਨਰਜੀ, ਮੁਸਕਾਨ ਬਾਮਨੇ, ਐਲਿਸ ਕੌਸ਼ਿਕ, ਚਾਹਤ ਪਾਂਡੇ, ਸ਼ਿਲਪਾ ਸ਼ਿਰੋਡਕਰ, ਐਡਵੋਕੇਟ ਗੁਣਰਤਨ ਸਦਾਵਰਤੇ, ਰਜਤ ਦਲਾਲ, ਤਜਿੰਦਰ ਸਿੰਘ ਬੱਗਾ ਅਤੇ ਚੁਮ ਦਰੰਗ ਵਰਗੇ ਸਿਤਾਰਿਆਂ ਨੇ ਸ਼ੋਅ 'ਚ ਹਿੱਸਾ ਲਿਆ ਹੈ, ਜਿਨ੍ਹਾਂ ਨੂੰ ਮੇਕਰਸ ਨੇ ਮੋਟੀ ਫੀਸ ਦੇ ਕੇ ਰਿਐਲਿਟੀ ਸ਼ੋਅ ‘ਚ ਲਿਆਂਦਾ ਹੈ। ਆਓ ਜਾਣਦੇ ਹਾਂ ‘ਬਿੱਗ ਬੌਸ’ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਕੰਟੈਸਟੈਂਟ ਬਾਰੇ-

ਰਾਹੁਲ ਰਾਏ 'ਬਿੱਗ ਬੌਸ 1' 'ਚ ਵਿਜੇਤਾ ਬਣੇ ਅਤੇ 1 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆ। ਆਸ਼ੂਤੋਸ਼ ਕੌਸ਼ਿਕ ਨੇ 'ਬਿੱਗ ਬੌਸ' ਦਾ ਦੂਜਾ ਸੀਜ਼ਨ ਜਿੱਤਿਆ ਹੈ। ਉਨ੍ਹਾਂ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਮਿਲਿਆ। ਵਿੰਦੂ ਦਾਰਾ ਸਿੰਘ ਨੇ ਤੀਜਾ ਸੀਜ਼ਨ ਜਿੱਤਿਆ ਅਤੇ ਇਨਾਮ ਵਜੋਂ 1 ਕਰੋੜ ਰੁਪਏ ਵੀ ਮਿਲੇ। ਸ਼ਵੇਤਾ ਤਿਵਾਰੀ ਨੇ ਸੀਜ਼ਨ 4 'ਚ 1 ਕਰੋੜ ਰੁਪਏ ਨਾਲ ਟਰਾਫੀ ਜਿੱਤੀ ਸੀ। ਇਸ ਨੂੰ ਸਲਮਾਨ ਖ਼ਾਨ ਨੇ ਹੋਸਟ ਕੀਤਾ ਸੀ। ਜੂਹੀ ਪਰਮਾਰ ਨੇ 'ਬਿੱਗ ਬੌਸ' ਸੀਜ਼ਨ 5 ਜਿੱਤਿਆ ਹੈ। ਉਨ੍ਹਾਂ ਨੂੰ 1 ਕਰੋੜ ਰੁਪਏ ਮਿਲੇ ਹਨ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵੱਡੀ ਖ਼ਬਰ, ਸਹਿ-ਨਿਰਮਾਤਾ ਨੇ ਵੀ ਮੰਨੀ ਇਹ ਗੱਲ

ਨਕਦ ਇਨਾਮ 'ਚ ਹੁੰਦਾ ਰਹਿੰਦਾ ਹੈ ਬਦਲਾਅ
‘ਬਿੱਗ ਬੌਸ ਸੀਜ਼ਨ 6’ ‘ਚ ਨਕਦ ਇਨਾਮਾਂ ‘ਚ ਬਦਲਾਅ ਕੀਤਾ ਗਿਆ ਸੀ, ਜਿਸ ਕਾਰਨ ਇਹ ਰਕਮ 1 ਕਰੋੜ ਤੋਂ ਘਟਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਸੀ। ਅਭਿਨੇਤਰੀ ਉਰਵਸ਼ੀ ਢੋਲਕੀਆ ਇਸ ਸੀਜ਼ਨ ਦੀ ਜੇਤੂ ਬਣ ਕੇ ਉਭਰੀ। ਸੀਜ਼ਨ 10 ਤੱਕ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਬਰਕਰਾਰ ਰਹੀ। ਸੀਜ਼ਨ 11 ਤੋਂ ਬਾਅਦ ਨਕਦ ਇਨਾਮ ਨੂੰ ਹੋਰ ਘਟਾ ਦਿੱਤਾ ਗਿਆ ਸੀ। ਸੀਜ਼ਨ 11 ਅਭਿਨੇਤਰੀ ਸ਼ਿਲਪਾ ਸ਼ਿੰਦੇ ਨੇ ਜਿੱਤੀ, ਜਿਸ ਨੂੰ 44 ਲੱਖ ਰੁਪਏ ਮਿਲੇ। ਅਭਿਨੇਤਰੀ ਦੀਪਿਕਾ ਕੱਕੜ ਨੇ ਸੀਜ਼ਨ 12 ਲਈ 30 ਲੱਖ ਰੁਪਏ ਨਕਦ ਇਨਾਮ ਜਿੱਤੇ, ਜਦੋਂ ਕਿ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੇ 'ਬਿੱਗ ਬੌਸ 13' ਜਿੱਤਣ ਤੋਂ ਬਾਅਦ 50 ਲੱਖ ਰੁਪਏ ਜਿੱਤੇ। ਰੁਬੀਨਾ ਦਿਲਾਇਕ ਨੇ 'ਬਿੱਗ ਬੌਸ 14' 'ਚ 36 ਲੱਖ ਰੁਪਏ ਜਿੱਤੇ ਸਨ।

ਇਹ ਖ਼ਬਰ ਵੀ ਪੜ੍ਹੋ ਦਿਲਜੀਤ ਵਲੋਂ ਪਾਕਿ ਦੀ ਹਾਨੀਆ ਨੂੰ ਪਿਆਰੇ ਬੋਲ, ਖ਼ੁਸ਼ੀ 'ਚ ਸਟੇਜ 'ਤੇ ਕੀਤੀ ਇਹ ਹਰਕਤ

ਸਭ ਤੋਂ ਮਹਿੰਗੀ ਕੰਟੈਸਟੈਂਟ ਰਹੀ ਪਾਮੇਲਾ ਐਂਡਰਸਨ
ਤੇਜਸਵੀ ਪ੍ਰਕਾਸ਼ 40 ਲੱਖ ਰੁਪਏ ਨਾਲ 'ਬਿੱਗ ਬੌਸ 15' ਦੀ ਜੇਤੂ ਬਣੀ, ਜਦੋਂ ਕਿ ਅਗਲੇ ਸੀਜ਼ਨ ਦੇ ਜੇਤੂ ਐੱਮ. ਸੀ. ਸਟੇਨ ਨੇ 31.8 ਲੱਖ ਰੁਪਏ ਕਮਾਏ। ਪਿਛਲੇ ਸਾਲ, ਮੁਨੱਵਰ ਫਾਰੂਕੀ 'ਬਿੱਗ ਬੌਸ 17' 'ਚ 50 ਲੱਖ ਰੁਪਏ ਜਿੱਤੇ ਸੀ। ਨਕਦ ਇਨਾਮ ਤੋਂ ਇਲਾਵਾ 'ਬਿੱਗ ਬੌਸ' ਅਕਸਰ ਹਰ ਸਾਲ ਪ੍ਰਤੀਯੋਗੀਆਂ ਨੂੰ ਭਾਰੀ ਫੀਸ ਦੇ ਕੇ ਸ਼ੋਅ 'ਚ ਲਿਆਉਂਦਾ ਹੈ।

DNAIndia.com ਦੀ ਇੱਕ ਰਿਪੋਰਟ ਮੁਤਾਬਕ ਕੈਨੇਡੀਅਨ-ਅਮਰੀਕੀ ਅਭਿਨੇਤਰੀ ਪਾਮੇਲਾ ਐਂਡਰਸਨ ਨੂੰ ਕਥਿਤ ਤੌਰ ‘ਤੇ ਤਿੰਨ ਦਿਨਾਂ ਲਈ ਘਰ 'ਚ ਰਹਿਣ ਲਈ 2.5 ਕਰੋੜ ਰੁਪਏ ਦਿੱਤੇ ਗਏ ਸਨ, ਜਿਸ ਨਾਲ ਉਹ ਸ਼ੋਅ ਦੇ ਇਤਿਹਾਸ 'ਚ ਸਭ ਤੋਂ ਮਹਿੰਗੀ ਪ੍ਰਤੀਯੋਗੀ ਬਣ ਗਈ ਹੈ। ਅਦਾਕਾਰਾ ਰਿਮੀ ਸੇਨ 'ਬਿੱਗ ਬੌਸ 9' 'ਚ ਨਜ਼ਰ ਆਈ ਸੀ। ਕਥਿਤ ਤੌਰ ‘ਤੇ ਉਨ੍ਹਾਂ ਨੂੰ ਸ਼ੋਅ ਸਾਈਨ ਕਰਨ ਲਈ 2 ਕਰੋੜ ਰੁਪਏ ਮਿਲੇ ਸਨ। ਰੈਸਲਰ ਦਿ ਗ੍ਰੇਟ ਖਲੀ ਨੇ 'ਬਿੱਗ ਬੌਸ' ‘ਚ ਹਰ ਹਫ਼ਤੇ 50 ਲੱਖ ਰੁਪਏ ਲਏ ਹਨ। ਖ਼ਬਰ ਸੀ ਕਿ ਸ਼ੋਅ ਦੌਰਾਨ ਕ੍ਰਿਕਟਰ ਸ਼੍ਰੀਸੰਤ ਨੂੰ ਵੀ ਹਰ ਹਫਤੇ 50 ਲੱਖ ਰੁਪਏ ਦਿੱਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News