ਕੀ ਮੁੜ ਪ੍ਰਿਅੰਕਾ ਚੋਪੜਾ ਸ਼ੂਟਿੰਗ ਦੌਰਾਨ ਹੋ ਗਈ ਹੈ ਜ਼ਖ਼ਮੀ? ਜਾਣੋ ਵਾਇਰਲ ਤਸਵੀਰ ਦੀ ਸੱਚਾਈ

Wednesday, Jul 17, 2024 - 03:44 PM (IST)

ਕੀ ਮੁੜ ਪ੍ਰਿਅੰਕਾ ਚੋਪੜਾ ਸ਼ੂਟਿੰਗ ਦੌਰਾਨ ਹੋ ਗਈ ਹੈ ਜ਼ਖ਼ਮੀ? ਜਾਣੋ ਵਾਇਰਲ ਤਸਵੀਰ ਦੀ ਸੱਚਾਈ

ਮੁੰਬਈ (ਬਿਊਰੋ) - ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਵਿਆਹ ਵਿਚ ਸ਼ਾਮਲ ਹੋਣ ਤੋਂ ਬਾਅਦ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਹੁਣ ਲਾਈਟ ਕੈਮਰੇ ਅਤੇ ਐਕਸ਼ਨ ਦੀ ਦੁਨੀਆ ਵਿਚ ਵਾਪਸ ਆ ਗਈ ਹੈ। ਮੁੰਬਈ ਤੋਂ ਵਾਪਸ ਆਉਣ ਮਗਰੋਂ ਪ੍ਰਿਯੰਕਾ ਚੋਪੜਾ ਹੁਣ ਆਪਣੀ ਅਗਲੀ ਫ਼ਿਲਮ 'ਦਿ ਬਲੱਫ' ਦੀ ਸ਼ੂਟਿੰਗ ਲਈ ਆਸਟ੍ਰੇਲੀਆ ਪਹੁੰਚ ਗਈ ਹੈ। ਜਦੋਂ ਤੋਂ ਪ੍ਰਿਯੰਕਾ ਚੋਪੜਾ ਨੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ, ਉਹ ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਨਾਲ ਜੁੜੀ ਹਰ ਅਪਡੇਟ ਦੇ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -  ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ

ਕੁਝ ਸਮਾਂ ਪਹਿਲਾਂ ਪ੍ਰਿਅੰਕਾ ਚੋਪੜਾ ਆਸਟ੍ਰੇਲੀਆ 'ਚ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ ਸੀ। ਉਨ੍ਹਾਂ ਨੇ ਖ਼ੁਦ ਆਪਣੀ ਸੱਟ ਦੀ ਜਾਣਕਾਰੀ ਦਿੰਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ। ਹੁਣ ਉਨ੍ਹਾਂ ਨੇ ਆਪਣੇ ਜ਼ਖਮੀ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ ਪਰ ਉਸ ਦੇ ਹੱਥ 'ਤੇ ਦਿਖਾਈ ਦੇਣ ਵਾਲਾ ਜ਼ਖ਼ਮ ਅਸਲੀ ਨਹੀਂ ਹੈ। ਮੇਕਅੱਪ ਰਾਹੀਂ ਉਸ ਦੇ ਹੱਥ 'ਤੇ ਨਿਸ਼ਾਨ ਬਣਾਏ ਗਏ ਹਨ।

ਪ੍ਰਿਯੰਕਾ ਚੋਪੜਾ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ 'ਚ ਆਸਟ੍ਰੇਲੀਆਈ ਮੇਕਅੱਪ ਆਰਟਿਸਟ ਸ਼ੈਰਨ ਰੌਬਿਨਸ ਆਪਣੇ ਹੱਥਾਂ 'ਤੇ ਕੰਮ ਕਰਦੀ ਨਜ਼ਰ ਆ ਰਹੀ ਹੈ। ਪਹਿਲੀ ਵਾਰ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਡਰ ਜਾਣਗੇ ਅਤੇ ਸੋਚਣ ਲੱਗਣਗੇ ਕਿ ਪ੍ਰਿਯੰਕਾ ਨੂੰ ਕੀ ਹੋਇਆ ਹੈ। ਹਾਲਾਂਕਿ ਇਹ ਸਾਰਾ ਜਾਦੂ ਸ਼ੈਰਨ ਦੇ ਮੇਕਅੱਪ ਦਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ, ''ਲੱਗਦਾ ਹੈ ਕਿ ਮੈਨੂੰ ਮੈਨੀਕਿਓਰ ਦੀ ਲੋੜ ਹੈ। #TheBluff।" ਜਿਸ ਤਰ੍ਹਾਂ ਪ੍ਰਿਯੰਕਾ ਚੋਪੜਾ ਫ਼ਿਲਮ ਦੇ ਸੈੱਟ ਤੋਂ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਪ੍ਰਿਯੰਕਾ ਫ਼ਿਲਮ 'ਦਿ ਬਲਫ' 'ਚ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆਵੇਗੀ। 'ਦਿ ਬਲੱਫ' ਨੂੰ ਫਰੈਂਕ ਈ ਫਲਾਵਰਜ਼ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਇਸ ਤਸਵੀਰ ਵਿਚ ਪ੍ਰਿਯੰਕਾ ਇੱਕ ਮਹਿਲਾ ਡਾਕੂ ਦੀ ਭੂਮਿਕਾ ਨਿਭਾ ਰਹੀ ਹੈ, ਜੋ ਆਪਣੇ ਪਰਿਵਾਰ ਦੀ ਰੱਖਿਆ ਲਈ ਆਪਣੇ ਅਤੀਤ ਨਾਲ ਸੰਘਰਸ਼ ਕਰਦੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ -  ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

 ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅਤੇ ਰਾਧਿਕਾ ਦੇ ਵਿਆਹ ਵਿਚ ਸ਼ਾਮਲ ਹੋਈ ਸੀ। ਇਸ ਦੌਰਾਨ ਉਸ ਨੇ ਅਨੰਤ ਦੇ ਵਿਆਹ 'ਚ ਖੂਬ ਡਾਂਸ ਕੀਤਾ। ਪ੍ਰਿਅੰਕਾ ਨੇ ਕਈ ਬਾਲੀਵੁੱਡ ਸਿਤਾਰਿਆਂ ਨਾਲ ਵੀ ਮੁਲਾਕਾਤ ਕੀਤੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News