ਬਹੁਤ ਸੋਹਣਾ ਹੈ ਦੁਬਈ ਦਾ ਇਹ ਗੁਰਦੁਆਰਾ ਸਾਹਿਬ, ਗਾਇਕ ਜੈਜ਼ੀ ਬੀ ਨੇ ਸਾਂਝੀ ਕੀਤੀ ਝਲਕ

Saturday, Dec 28, 2024 - 01:56 PM (IST)

ਬਹੁਤ ਸੋਹਣਾ ਹੈ ਦੁਬਈ ਦਾ ਇਹ ਗੁਰਦੁਆਰਾ ਸਾਹਿਬ, ਗਾਇਕ ਜੈਜ਼ੀ ਬੀ ਨੇ ਸਾਂਝੀ ਕੀਤੀ ਝਲਕ

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਜੈਜ਼ੀ ਬੀ ਆਪਣੇ ਸ਼ਾਨਦਾਰ ਗੀਤਾਂ ਕਾਰਨ ਆਏ ਦਿਨ ਸੁਰਖ਼ੀਆਂ ਬਟੋਰ ਦੇ ਰਹਿੰਦੇ ਹਨ। ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜੋ ਕਾਫੀ ਧਿਆਨ ਖਿੱਚ ਰਹੀ ਹੈ।

PunjabKesari

ਦਰਅਸਲ, ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਦੁਬਈ ਦੇ ਇੱਕ ਗੁਰਦੁਆਰਾ ਸਾਹਿਬ ਦੀ ਵੀਡੀਓ ਸਾਂਝੀ ਕੀਤੀ ਹੈ ਅਤੇ ਨਾਲ ਹੀ ਦਰਸ਼ਕਾਂ ਨੂੰ ਸ਼ਾਨਦਾਰ ਸੰਦੇਸ਼ ਵੀ ਦਿੱਤਾ ਹੈ।

PunjabKesari

'ਸਰਬੱਤ ਦਾ ਭਲਾ', ਪਿਆਰ ਫੈਲਾਓ, ਨਫ਼ਰਤ ਨਾ ਪੈਦਾ ਕਰੋ' ਕੈਪਸ਼ਨ ਨਾਲ ਸ਼ੇਅਰ ਕੀਤੀ ਇਸ ਵੀਡੀਓ 'ਚ ਜੈਜ਼ੀ ਬੀ ਨੇ ਗੁਰਦੁਆਰਾ ਸਾਹਿਬ ਦੀ ਇੱਕ ਸ਼ਾਨਦਾਰ ਝਲਕ ਦਿਖਾਈ ਹੈ, ਕਿਸੇ ਨੂੰ ਵੀ ਪਹਿਲੀ ਨਜ਼ਰੇ ਦੇਖਣ ਤੋਂ ਇਹ ਗੁਰਦੁਆਰਾ ਸਾਹਿਬ ਨਹੀਂ ਲੱਗੇਗਾ ਸਗੋਂ ਕੋਈ ਮਹਿਲ ਲੱਗੇਗਾ।

PunjabKesari

ਦੱਸ ਦਈਏ ਕਿ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੈਜ਼ੀ ਬੀ ਨੇ ਕਿਹਾ, ''ਅੱਜ ਆਪਾਂ ਇੱਥੇ ਆਏ ਸੀ ਦੁਬਈ ਗੁਰਦੁਆਰਾ ਸਾਹਿਬ, ਬਹੁਤ ਹੀ ਆਨੰਦ ਆਇਆ, ਤੁਸੀਂ ਕੁੱਝ ਵੀ ਮਨਾਓ ਚਾਹੇ ਕ੍ਰਿਸਮਸ ਪਰ ਜਿਹੜੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੀਆਂ ਨੇ ਅਤੇ ਸਾਹਿਬਜ਼ਾਦਾ ਨੇ ਦਿੱਤੀਆਂ ਨੇ ਉਹ ਭੁੱਲਣੀਆਂ ਨਹੀਂ ਚਾਹੀਦੀਆਂ, ਜਿਹੜੇ ਬੱਚੇ ਵੀ ਨੇ ਉਨ੍ਹਾਂ ਨੂੰ ਵੀ ਦੱਸਿਆ ਕਰੋ, ਸਾਡੇ ਗੁਰੂ ਸਾਹਿਬਾਨਾਂ ਨੇ ਸਾਰਾ ਪਰਿਵਾਰ ਵਾਰ ਕੇ ਸਾਨੂੰ ਕੀ ਕੁੱਝ ਸਿਖਾਇਆ, ਸੋ ਮਾਲਕ ਸਭ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਚੜ੍ਹਦੀ ਕਲਾ 'ਚ ਰੱਖੇ।

PunjabKesari

ਇੱਥੇ ਜਿਹੜੀ ਸਭ ਤੋਂ ਖਾਸ ਚੀਜ਼ ਹੈ, ਉਹ ਇਹ ਹੈ ਕਿ ਗੁਰਦੁਆਰਾ ਸਾਹਿਬ ਹੈ, ਮੰਦਰ ਹੈ, ਮੁਸਜਿਦ ਹੈ ਅਤੇ ਚਰਚ ਹੈ, ਜੋ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਸੁਨੇਹਾ ਸੀ ਵੀ ਇੱਕ ਓਕਾਰ, ਇੱਕੋ ਰੱਬ ਹੈ, ਇੱਕੋ ਰਸਤਾ ਹੈ, ਇਸ ਕਰਕੇ ਪਿਆਰ ਵੰਡਣਾ ਆਪਾਂ, ਨਫ਼ਰਤ ਤੋਂ ਦੂਰ ਰਹਿਣਾ, ਪਿਆਰ ਵੰਡੋ...ਬਸ ਇਹੀ ਸਭ ਤੋਂ ਵੱਡਾ ਧਰਮ ਹੈ, ਸਤਿ ਸ੍ਰੀ ਅਕਾਲ।''

PunjabKesari

ਜੇਕਰ ਜੈਜ਼ੀ ਬੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਹਾਲ ਹੀ 'ਚ ਕਈ ਨਵੇਂ ਗੀਤ ਰਿਲੀਜ਼ ਕੀਤੇ ਹਨ, ਜਿੰਨ੍ਹਾਂ 'ਚੋਂ ਇੱਕ 'ਮਾਂ ਗੁਜਰੀ ਦੇ ਪੋਤੇ' ਹੈ, ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

PunjabKesari

PunjabKesari

PunjabKesari

PunjabKesari


author

sunita

Content Editor

Related News