ਜ਼ਖਮੀ ਹਾਲਤ 'ਚ ਨਜ਼ਰ ਆਈ ਪੰਜਾਬੀ ਇੰਡਸਟਰੀ ਦੀ ਇਹ ਮਸ਼ਹੂਰ ਅਦਾਕਾਰਾ, ਵੀਡੀਓ ਵੇਖ ਫੈਨਸ ਹੋਏ ਪ੍ਰੇਸ਼ਾਨ

Saturday, Aug 03, 2024 - 05:23 PM (IST)

ਜਲੰਧਰ- ਸਾਰਾ ਗੁਰਪਾਲ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਸ਼ਾਨਦਾਰ ਪਛਾਣ ਬਣਾਈ ਹੈ। ਇਸੀ ਸਮੇ ਉਹ ਆਪਣੇ ਬੋਲਡਨੈੱਸ ਕਾਰਨ ਸੋਸ਼ਲ ਮੀਡਿਆ 'ਤੇ ਸੁਰਖੀਆਂ 'ਚ ਬਣੀ ਹੋਈ ਹੈ।ਸਾਰਾ ਗੁਰਪਾਲ ਇਕ ਮਾਡਲ, ਗਾਇਕਾ ਤੇ ਅਦਾਕਾਰਾ ਹੈ। ਮਲਟੀ ਟੈਲੇਂਟਿਡ ਸਾਰਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।ਪਰ ਉਸ ਨੇ ਬੀਤੇ ਦਿਨ ਆਪਣਾ ਇੱਕ ਵੀਡੀਓ ਸਾਂਝਾ ਕੀਤਾ । ਜਿਸ ਨੂੰ ਵੇਖ ਕੇ ਅਦਾਕਾਰਾ ਦੇ ਫੈਨਸ ਵੀ ਕਾਫੀ ਪ੍ਰੇਸ਼ਾਨ ਹੋ ਗਏ ।ਅਦਾਕਾਰਾ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਅਦਾਕਾਰਾ ਨੂੰ ਉਸ ਦੀ ਸਿਹਤ ਬਾਰੇ ਪੁੱਛਣ ਲੱਗ ਪਏ । ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੇ ਚਿਹਰੇ 'ਤੇ ਜ਼ਖਮਾਂ ਦੇ ਨਿਸ਼ਾਨ ਹਨ । 

 

 
 
 
 
 
 
 
 
 
 
 
 
 
 
 
 

A post shared by Sara Gurpal (@saragurpals)

ਕੰਮ ਦੀ ਗੱਲ ਕਰੀਏ ਤਾਂ ਉਸ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ 'ਚ ਵੀ ਨਿੱਤਰੀ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।ਸਾਰਾ ਗੁਰਪਾਲ ਬਿੱਗ ਬੌਸ 'ਚ ਵੀ ਨਜ਼ਰ ਆ ਚੁੱਕੀ ਹੈ।ਪਰ ਉਹ ਬਿੱਗ ਬੌਸ ਦੇ ਘਰ ਜ਼ਿਆਦਾ ਦਿਨ ਤੱਕ ਨਹੀਂ ਸੀ ਟਿਕ ਪਾਈ।ਉਹ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ਕਾਰਨ ਲੋਕਾਂ ਨੇ ਅਦਾਕਾਰਾ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।  

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Priyanka

Content Editor

Related News