ਸ਼ੋਅ 'ਛੋਟੀ ਸਰਦਾਰਨੀ' ਦੇ ਇਸ ਮਸ਼ਹੂਰ ਅਦਾਕਾਰ 'ਤੇ ਗੁੰਡਿਆਂ ਨੇ ਦਿਨ-ਦਿਹਾੜੇ ਕੀਤਾ ਹਮਲਾ, ਭੰਨ੍ਹੇ ਕਾਰ ਦੇ ਸ਼ੀਸ਼ੇ

Wednesday, Jul 24, 2024 - 03:22 PM (IST)

ਸ਼ੋਅ 'ਛੋਟੀ ਸਰਦਾਰਨੀ' ਦੇ ਇਸ ਮਸ਼ਹੂਰ ਅਦਾਕਾਰ 'ਤੇ ਗੁੰਡਿਆਂ ਨੇ ਦਿਨ-ਦਿਹਾੜੇ ਕੀਤਾ ਹਮਲਾ, ਭੰਨ੍ਹੇ ਕਾਰ ਦੇ ਸ਼ੀਸ਼ੇ

ਮੁੰਬਈ- ਟੀ.ਵੀ. ਦੇ ਮਸ਼ਹੂਰ ਸ਼ੋਅ 'ਛੋਟੀ ਸਰਦਾਰਨੀ' ਦੇ ਅਦਾਕਾਰ ਮਾਹਿਰ ਪਾਂਧੀ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮਾਹਿਰ ਪਾਂਧੀ 'ਤੇ ਮੁੰਬਈ 'ਚ ਦਿਨ-ਦਿਹਾੜੇ ਗੁੰਡਿਆਂ ਨੇ ਹਮਲਾ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਮਾਹਿਰ ਪਾਂਧੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ। ਮਾਹਿਰ ਪਾਂਧੀ ਨੇ ਸੋਮਵਾਰ ਦੇਰ ਰਾਤ ਇੱਕ ਹੈਰਾਨ ਕਰਨ ਵਾਲਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਨਜ਼ਰ ਆ ਰਿਹਾ ਸੀ। ਅਦਾਕਾਰ ਨੇ ਇਹ ਵੀ ਸਵਾਲ ਕੀਤਾ ਸੀ ਹੈ ਕਿ ਕੀ ਇਹ ਸ਼ਹਿਰ ਹੁਣ ਇੱਥੋਂ ਦੇ ਲੋਕਾਂ ਲਈ ਸੁਰੱਖਿਅਤ ਹੈ?

PunjabKesari

'ਛੋਟੀ ਸਰਦਾਰਨੀ' ਦੇ ਅਦਾਕਾਰ ਮਾਹਿਰ ਪਾਂਧੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਸਟੋਰੀ ਸੈਕਸ਼ਨ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਸ ਦੀ ਕਾਰ ਨੁਕਸਾਨੀ ਗਈ ਅਤੇ ਪਿਛਲਾ ਵਿਊ ਸ਼ੀਸ਼ਾ ਟੁੱਟਿਆ ਹੋਇਆ ਹੈ। ਵੀਡੀਓ 'ਚ ਮਾਹਿਰ ਪਾਂਧੀ ਨੇ ਕਾਰ ਦੀ ਖਿੜਕੀ ਦੇ ਸ਼ੀਸ਼ੇ ਦੀ ਝਲਕ ਵੀ ਦਿਖਾਈ ਹੈ ਜੋ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ। ਵੀਡੀਓ ਦੇ ਨਾਲ ਹੀ ਅਦਾਕਾਰ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੀ ਹੈ।ਉਸ ਨੇ ਲਿਖਿਆ- 'ਅੱਜ ਦਿਨ ਦਿਹਾੜੇ ਮੇਰੇ 'ਤੇ ਦੋ ਅਣਪਛਾਤੇ ਗੁੰਡਿਆਂ ਨੇ ਹਮਲਾ ਕੀਤਾ। ਉਨ੍ਹਾਂ ਨੇ ਦੋਵੇਂ ਖਿੜਕੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਸਾਈਡ ਸ਼ੀਸ਼ੇ ਵੀ ਤੋੜ ਦਿੱਤੇ। 

ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ ਖ਼ਾਨ ਨੂੰ ਫਰਾਂਸ 'ਚ ਮਿਲਿਆ ਵੱਡਾ ਸਨਮਾਨ, ਹਰ ਪਾਸੇ ਛਿੜੀ ਚਰਚਾ

ਮਾਹਿਰ ਪਾਂਧੀ ਹੁਣ ਮਸ਼ਹੂਰ ਟੀਵੀ ਸ਼ੋਅ 'ਵੰਸ਼' 'ਚ ਦਿਗਵਿਜੇ ਉਰਫ ਡੀਜੇ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। 'ਛੋਟੀ ਸਰਦਾਰਨੀ' ਤੋਂ ਬਾਅਦ ਲੰਬੇ ਸਮੇਂ ਤੋਂ ਲਾਪਤਾ ਹੋਣ ਤੋਂ ਬਾਅਦ ਇਸ ਅਦਾਕਾਰ ਨੇ ਧਮਾਕੇਦਾਰ ਵਾਪਸੀ ਕੀਤੀ ਹੈ। ਦੱਸ ਦੇਈਏ ਕਿ ਮਾਹਿਰ ਪਾਂਧੀ ਏਕਤਾ ਕਪੂਰ ਦੀ ਵੈੱਬ ਸੀਰੀਜ਼ 'ਬੇਬਾਕੀ' ਦਾ ਹਿੱਸਾ ਵੀ ਰਹਿ ਚੁੱਕੇ ਹਨ।


author

Priyanka

Content Editor

Related News