ਅਦਾਕਾਰਾ ਉਰਵਸ਼ੀ ਰੌਤੇਲਾ ਦੀ ਇਹ ਡਰੈੱਸ ਬਣੀ ਮੁਸੀਬਤ, ਮੰਗਣੀ ਪਈ ਮੁਆਫ਼ੀ

Tuesday, Aug 13, 2024 - 01:55 PM (IST)

ਮੁੰਬਈ- ਅਦਾਕਾਰਾ ਉਰਵਸ਼ੀ ਰੌਤੇਲਾ ਨਾ ਸਿਰਫ ਆਪਣੀਆਂ ਫਿਲਮਾਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਕਾਫੀ ਸੁਰਖੀਆਂ ਬਟੋਰਦੀ ਹੈ। ਉਹ ਆਪਣੇ ਨਾਲ ਜੁੜੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਹੈ। ਹੁਣ ਹਾਲ ਹੀ 'ਚ ਅਦਾਕਾਰਾ ਉਰਵਸ਼ੀ ਰੌਤੇਲਾ ਪੈਰਿਸ ਓਲੰਪਿਕ ਦੇਖਣ ਲਈ ਪਹਿਨੀ ਮਦਰ ਮੈਰੀ ਡਰੈੱਸ ਨੂੰ ਲੈ ਕੇ ਮੁਸੀਬਤ 'ਚ ਘਿਰ ਗਈ ਹੈ। ਹੁਣ ਅਦਾਕਾਰਾ ਨੇ ਇਸ ਲਈ ਮੁਆਫੀ ਵੀ ਮੰਗ ਲਈ ਹੈ।ਵਾਚਡੌਗ ਫਾਊਂਡੇਸ਼ਨ ਸਮੂਹ ਨੇ ਰਾਜ ਸਰਕਾਰ ਨੂੰ ਪੱਤਰ ਲਿਖ ਕੇ ਅਦਾਕਾਰਾ ਦੇ ਨਾਲ-ਨਾਲ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ (ਗ੍ਰਹਿ) ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗੀ ਹੈ। ਉਰਵਸ਼ੀ ਨੇ ਕਿਹਾ ਕਿ ਉਸ ਨੂੰ ਇਸ ਗਲਤੀ ਦਾ ਅਫਸੋਸ ਹੈ ਅਤੇ ਕੈਥੋਲਿਕ ਭਾਈਚਾਰੇ ਤੋਂ ਉਸ ਨੂੰ ਮੁਆਫ ਕਰਨ ਲਈ ਕਿਹਾ ਹੈ। ਅਦਾਕਾਰਾ ਦੇ ਬੁਲਾਰੇ ਨੇ ਕਿਹਾ, "ਅਸੀਂ ਮੁਆਫੀ ਚਾਹੁੰਦੇ ਹਾਂ। ਸਾਨੂੰ ਸੱਚਮੁੱਚ ਅਫਸੋਸ ਹੈ। ਇਹ ਪਹਿਰਾਵਾ ਪੈਰਿਸ 'ਚ ਬਣਾਇਆ ਗਿਆ ਸੀ ਅਤੇ ਡਿਜ਼ਾਈਨਰ ਦੁਆਰਾ ਉਸ ਨੂੰ ਦਿੱਤਾ ਗਿਆ ਸੀ। ਸਾਨੂੰ ਨਹੀਂ ਪਤਾ ਸੀ ਕਿ ਪਹਿਰਾਵੇ 'ਤੇ ਚਿੱਤਰ ਮਦਰ ਮੈਰੀ ਦਾ ਸੀ। ਇਹ ਇੱਕ ਗਲਤੀ ਸੀ, ਸਾਨੂੰ ਬਾਅਦ ਵਿੱਚ ਪਤਾ ਲੱਗਾ। 

ਇਹ ਖ਼ਬਰ ਵੀ ਪੜ੍ਹੋ - ਇਸ ਮਸ਼ਹੂਰ ਅਦਾਕਾਰ ਦੀ ਵਾਲ- ਵਾਲ ਬਚੀ ਜਾਨ, ਭਿਆਨਕ ਹਾਦਸੇ ਦਾ ਹੋਏ ਸ਼ਿਕਾਰ

ਦੱਸ ਦੇਈਏ ਕਿ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਉਸ ਵਿਸ਼ੇਸ਼ ਪਹਿਰਾਵੇ 'ਚ ਆਪਣੀ ਰੀਲ ਅਤੇ ਤਸਵੀਰਾਂ ਪੋਸਟ ਕੀਤੀਆਂ ਸਨ ਅਤੇ ਐਲਾਨ ਕੀਤਾ ਸੀ ਕਿ ਉਹ 'ਪੈਰਿਸ ਓਲੰਪਿਕ 2024 ਲਈ ਅਧਿਕਾਰਤ ਤੌਰ' ਤੇ ਬੁਲਾਏ ਜਾਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਹੈ।' ਮੁੰਬਈ ਦੇ ਕੈਥੋਲਿਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਤੁਹਾਨੂੰ ਦੱਸ ਦੇਈਏ ਕਿ ਵਾਚਡੌਗ ਫਾਊਂਡੇਸ਼ਨ ਨੇ ਆਪਣੇ ਪੱਤਰ 'ਚ ਲਿਖਿਆ ਸੀ, ‘ਪੈਰਿਸ ਓਲੰਪਿਕ ਦੌਰਾਨ ਉਰਵਸ਼ੀ ਰੌਤੇਲਾ ਨੂੰ ਹੋਟਲ ਤੋਂ ਮਦਰ ਮੈਰੀ ਦੀ ਤਸਵੀਰ ਵਾਲੀ ਸਕਰਟ ਪਹਿਨੀ ਦੇਖਿਆ ਗਿਆ ਸੀ। ਫੈਸ਼ਨ ਦੀ ਆੜ 'ਚ ਇਸ ਪਹਿਰਾਵੇ ਨੇ ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕੀਤਾ ਹੈ। ਕਲਾ ਜਾਂ ਫੈਸ਼ਨ ਦੇ ਨਾਂ 'ਤੇ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਮਲਕੀਤ ਰੌਣੀ ਦੇ ਪਿਤਾ ਦਾ ਹੋਇਆ ਦਿਹਾਂਤ, ਅੱਜ ਹੋਵੇਗੀ ਅੰਤਿਮ ਅਰਦਾਸ

ਪੱਤਰ 'ਚ ਅੱਗੇ ਕਿਹਾ ਗਿਆ ਹੈ, "ਸਾਡੇ ਧਾਰਮਿਕ ਚਿੰਨ੍ਹਾਂ ਦੀ ਨਿਰੰਤਰ ਨਿਰਾਦਰੀ ਬਹੁਤ ਪਰੇਸ਼ਾਨ ਕਰਨ ਵਾਲੀ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਦੇ ਤਹਿਤ ਦੋਸ਼ ਦਾਇਰ ਕਰ ਰਹੇ ਹਾਂ।" ਅਜਿਹੀਆਂ ਕਾਰਵਾਈਆਂ ਮੁੜ ਨਹੀਂ ਹੋਣਗੀਆਂ ਅਤੇ ਸਾਡੇ ਧਾਰਮਿਕ ਵਿਸ਼ਵਾਸਾਂ ਦੇ ਹੋਰ ਅਪਮਾਨ ਨੂੰ ਰੋਕਣ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News