ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ ਲਾੜੀ ? ਤਰੀਕ ਹੋਈ ਫਾਈਨਲ
Friday, Jul 03, 2026 - 09:51 AM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੇ 'ਮਿਸਟਰ ਪਰਫੈਕਸ਼ਨਿਸ' ਯਾਨੀ ਆਮਿਰ ਖਾਨ ਇਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਹਨ। ਦਿੱਗਜ ਅਦਾਕਾਰ ਨੇ ਖੁਦ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਹੈ ਕਿ ਉਹ ਆਪਣੀ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ ਵਿਆਹ ਕਰਾਉਣ ਵਾਲੇ ਹਨ। ਦੋਵੇਂ ਇਸੇ ਮਹੀਨੇ ਦੀ 5 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝਣਗੇ।
ਇਹ ਵੀ ਪੜ੍ਹੋ: ਬਾਲੀਵੁੱਡ ਸੁਪਰਸਟਾਰ ਨੇ ਰਚ'ਤਾ ਇਤਿਹਾਸ ! ਖੋਲ੍ਹ ਲਿਆ ਆਪਣਾ ਹੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ

ਆਮਿਰ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੇ ਵਿਆਹ ਬਾਰੇ ਮੀਡੀਆ ਨਾਲ ਖੁੱਲ੍ਹ ਕੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ, ਆਮਿਰ ਨੇ ਕਿਹਾ, "ਵਿਆਹ 5 ਜੁਲਾਈ ਨੂੰ ਹੈ ਅਤੇ ਇਹ ਘਰ ਵਿੱਚ ਹੀ ਹੋ ਰਿਹਾ ਹੈ। ਇਹ ਇੱਕ ਬਹੁਤ ਹੀ ਛੋਟਾ ਅਤੇ ਘਰੇਲੂ ਪ੍ਰੋਗਰਾਮ ਹੈ। 5 ਤਰੀਕ ਸਾਡੇ ਲਈ ਬਹੁਤ ਖਾਸ ਦਿਨ ਹੈ। ਸਿਰਫ਼ ਦੋਵੇਂ ਪਰਿਵਾਰ ਅਤੇ ਕੁਝ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਹੋ ਰਹੇ ਹਨ। ਸਾਨੂੰ ਸਾਰਿਆਂ ਦੇ ਆਸ਼ੀਰਵਾਦ ਅਤੇ ਪ੍ਰਾਰਥਨਾਵਾਂ ਦੀ ਲੋੜ ਹੈ ਤਾਂ ਜੋ ਸਾਡਾ ਅੱਗੇ ਦਾ ਸਫ਼ਰ ਸੁੰਦਰ ਅਤੇ ਖੁਸ਼ਹਾਲ ਹੋਵੇ।"
ਇਹ ਵੀ ਪੜ੍ਹੋ: ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ ਦਾ ਫ਼ੈਸਲਾ

ਰਿਪੋਰਟਾਂ ਦੇ ਅਨੁਸਾਰ, ਵਿਆਹ ਸਮਾਰੋਹ ਵਿੱਚ ਲਗਭਗ 150 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜੋ ਕਿ ਆਮਿਰ ਖਾਨ ਦੇ ਬਾਂਦਰਾ ਸਥਿਤ ਘਰ ਵਿੱਚ ਹੋਵੇਗਾ। ਇਸ ਵਿਆਹ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਆਮਿਰ ਦੀਆਂ ਦੋਵੇਂ ਸਾਬਕਾ ਪਤਨੀਆਂ, ਰੀਨਾ ਦੱਤਾ ਅਤੇ ਕਿਰਨ ਰਾਓ ਵੀ ਸ਼ਾਇਦ ਇਸ ਖੁਸ਼ੀ ਭਰੇ ਮੌਕੇ ਵਿੱਚ ਸ਼ਾਮਲ ਹੋ ਸਕਦੀਆਂ ਹਨ। ਆਮਿਰ ਦੇ ਬੱਚੇ, ਜੁਨੈਦ ਖਾਨ, ਈਰਾ ਖਾਨ ਅਤੇ ਆਜ਼ਾਦ ਖਾਨ ਵੀ ਆਪਣੇ ਪਿਤਾ ਦੀ ਨਵੀਂ ਸ਼ੁਰੂਆਤ ਦਾ ਹਿੱਸਾ ਬਣਗੇ।
ਇਹ ਵੀ ਪੜ੍ਹੋ: 'ਮੈਨੂੰ ਇਸ ਸਭ ਤੋਂ ਦੂਰ ਰਹਿਣ ਦਿਓ..!', CJP ਦੇ ਵਿਰੋਧ ਪ੍ਰਦਰਸ਼ਨ 'ਤੇ ਜਾਣੋ ਕੀ ਬੋਲਿਆ ਦੋਸਾਂਝਾਵਾਲਾ

ਦੱਸ ਦੇਈਏ ਕਿ ਆਮਿਰ ਨੇ ਪਿਛਲੇ ਸਾਲ ਮਾਰਚ ਵਿੱਚ ਆਪਣੇ 60ਵੇਂ ਜਨਮਦਿਨ 'ਤੇ ਗੌਰੀ ਨੂੰ ਮੀਡੀਆ ਨਾਲ ਮਿਲਾਇਆ ਸੀ। 'ਰੰਗ ਦੇ ਬਸੰਤੀ' ਦੇ ਅਦਾਕਾਰ ਨੇ ਜਨਮਦਿਨ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਪਿਆਰ ਮਿਲ ਗਿਆ ਹੈ। ਉਨ੍ਹਾਂ ਦੱਸਿਆ ਸੀ ਕਿ ਭਾਵੇਂ ਹੀ ਉਹ ਲਗਭਗ 25 ਸਾਲਾਂ ਤੋਂ ਦੋਸਤ ਰਹੇ ਹਨ, ਪਰ ਇੱਕ-ਦੂਜੇ ਲਈ ਉਨ੍ਹਾਂ ਦੇ ਦਿਲ ਵਿਚ ਪਿਆਰ ਦੀਆਂ ਭਾਵਨਾਵਾਂ ਕੁੱਝ ਸਮਾਂ ਪਹਿਲਾਂ ਹੀ ਜਾਗੀਆਂ ਹਨ।
ਇਹ ਵੀ ਪੜ੍ਹੋ: 78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ ਤਸਵੀਰਾਂ
ਜ਼ਿਕਰਯੋਗ ਹੈ ਕਿ ਆਮਿਰ ਦਾ ਪਹਿਲਾਂ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ - ਜੁਨੈਦ ਅਤੇ ਈਰਾ ਖਾਨ। ਹਾਲਾਂਕਿ, ਇਨ੍ਹਾਂ ਦੋਵਾਂ ਨੇ 2002 ਵਿੱਚ ਆਪਣੇ ਵੱਖ-ਵੱਖ ਰਸਤੇ ਜਾਣ ਦਾ ਫੈਸਲਾ ਕੀਤਾ। ਬਾਅਦ ਵਿੱਚ 2005 ਵਿੱਚ, ਆਮਿਰ ਨੇ ਦੂਜੀ ਵਾਰ ਕਿਰਨ ਰਾਓ ਨਾਲ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ, ਆਜ਼ਾਦ ਰਾਓ ਖਾਨ ਹੈ। ਆਮਿਰ ਅਤੇ ਕਿਰਨ ਵੀ 2021 ਵਿੱਚ ਵੱਖ ਹੋ ਗਏ ਸਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ ਰਿਸ਼ਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
