ਘਰ ਬੁਲਾਇਆ, ਕਰੀਬ ਆਇਆ ਅਤੇ.....,  'ਐਨੀਮਲ' ਫ਼ਿਲਮ ਦੇ ਇਸ ਅਦਾਕਾਰਾ ਨੇ ਝੇਲਿਆ ਕਾਸਟਿੰਗ ਕਾਊਚ ਦਾ ਦਰਦ

Wednesday, Jul 17, 2024 - 02:10 PM (IST)

ਮੁੰਬਈ- ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਐਨੀਮਲ' 'ਚ ਰਣਬੀਰ ਕਪੂਰ ਦੇ ਜੀਜੇ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸਿਧਾਂਤ ਕਾਰਨਿਕ ਨੇ ਫ਼ਿਲਮ ਇੰਡਸਟਰੀ ਨੂੰ ਲੈ ਕੇ ਇਕ ਵੱਡਾ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਦਾਕਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਕਾਸਟਿੰਗ ਕਾਊਚ ਦੀ ਘਟਨਾ ਨੂੰ ਯਾਦ ਕੀਤਾ। ਅਦਾਕਾਰ ਨੇ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਸ਼ੁਰੂ ਕੀਤੀ ਸੀ ਤਾਂ ਉਹ ਸਿਰਫ 22 ਸਾਲ ਦੇ ਸੀ। ਇਸ ਦੌਰਾਨ ਉਨ੍ਹਾਂ ਨਾਲ ਇਕ ਅਜਿਹੀ ਘਟਨਾ ਵਾਪਰੀ ਜਿਸ ਦਾ ਜ਼ਿਕਰ ਕਰਨ 'ਚ ਉਸ  ਨੂੰ ਲਗਭਗ ਦੋ ਦਹਾਕੇ ਲੱਗ ਗਏ।

ਇਹ ਖ਼ਬਰ ਵੀ ਪੜ੍ਹੋ - Amitabh Bachchan ਨੇ ਕੀਤਾ KRK ਦੇ ਗੀਤ ਨੂੰ ਪ੍ਰੋਮੋਟ, ਫੈਨਜ਼ ਕਰ ਰਹੇ ਹਨ ਟ੍ਰੋਲ

'ਐਨੀਮਲ' ਤੋਂ ਇਲਾਵਾ ਸਿਧਾਂਤ ਕਾਰਨਿਕ ਨੂੰ 'ਆਦਿਪੁਰਸ਼', 'ਥੱਪੜ' ਅਤੇ 'ਲਫੰਗੇ ਪਰਿੰਦੇ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਸ ਨੇ ਸਾਲ 2005 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਹੀ ਕਾਸਟਿੰਗ ਕਾਊਚ ਦੇ ਦਰਦ ਦਾ ਸਾਹਮਣਾ ਕਰਨਾ ਪਿਆ ਸੀ। ਉਸ ਘਟਨਾ ਨੂੰ ਯਾਦ ਕਰਦੇ ਹੋਏ 41 ਸਾਲਾ ਅਦਾਕਾਰ ਨੇ ਇਕ ਇੰਟਰਵਿਊ 'ਚ ਕਿਹਾ, 'ਮੈਂ ਸਿਰਫ 22 ਸਾਲ ਦੀ ਉਮਰ 'ਚ 2005 'ਚ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਮੈਂ ਇੱਕ ਕੋਆਰਡੀਨੇਟਰ ਨੂੰ ਮਿਲਿਆ ਜਿਸ ਨੇ ਮੇਰੇ ਕੋਲੋਂ ਪੋਰਟਫੋਲੀਓ ਮੰਗਿਆ। ਫਿਰ ਕੋਆਰਡੀਨੇਟਰ ਨੇ ਮੈਨੂੰ ਰਾਤ 10:30 ਵਜੇ ਆਪਣੇ ਘਰ ਬੁਲਾਇਆ। ਮੈਨੂੰ ਅਜੀਬ ਮਹਿਸੂਸ ਹੋਇਆ, ਪਰ ਮੈਂ ਅਜਿਹਾ ਕਰਨ ਦਾ ਫੈਸਲਾ ਕੀਤਾ।

ਇਹ ਖ਼ਬਰ ਵੀ ਪੜ੍ਹੋ - ਅਨੁਸ਼ਕਾ ਸ਼ਰਮਾ ਦੇ ਜਨਮਦਿਨ 'ਤੇ ਵਿਰਾਟ ਕੋਹਲੀ ਨੇ ਬਣਵਾਇਆ ਸੀ ਖ਼ਾਸ ਕੇਕ, ਤਸਵੀਰ ਸ਼ੇਅਰ ਕਰਕੇ ਕੀਤਾ ਖੁਲਾਸਾ

ਸਿਧਾਂਤ ਨੇ ਅੱਗੇ ਕਿਹਾ, 'ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ। ਮੈਂ ਉਸਦੇ ਘਰ ਗਿਆ। ਮੈਂ ਉਸ ਸਮੇਂ ਬਹੁਤ ਛੋਟਾ ਸੀ ਅਤੇ ਮੈਂ ਉਸ ਦੇ ਘਰ ਦੇ ਆਲੇ ਦੁਆਲੇ ਉਸ ਦੇ ਪਰਿਵਾਰ ਦੀਆਂ ਤਸਵੀਰਾਂ ਦੇਖੀਆਂ, ਇਸ ਲਈ ਮੈਨੂੰ ਸਭ ਕੁਝ ਸੁਰੱਖਿਅਤ ਮਾਹੌਲ ਵਾਂਗ ਮਹਿਸੂਸ ਹੋਇਆ। ਹਾਲਾਂਕਿ, ਫਿਰ ਉਹ ਵਿਅਕਤੀ ਮੇਰੇ ਨੇੜੇ ਆਇਆ ਅਤੇ ਮੈਂ ਕਿਹਾ ਕਿ ਮੈਂ ਅਜਿਹਾ ਕੰਮ ਕਰਨ ਲਈ ਤਿਆਰ ਨਹੀਂ ਹਾਂ। ਅਦਾਕਾਰ ਨੇ ਖੁਲਾਸਾ ਕੀਤਾ ਕਿ ਉਸ ਦੀ ਗੱਲ ਸੁਣ ਕੇ ਕੋਆਰਡੀਨੇਟਰ ਗੁੱਸੇ 'ਚ ਆ ਗਿਆ ਅਤੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇਕਰ ਤੁਸੀਂ ਸਮਝੌਤਾ ਨਹੀਂ ਕਰੋਗੇ ਤਾਂ ਤੁਹਾਨੂੰ ਕੰਮ ਨਹੀਂ ਮਿਲੇਗਾ। ਉਸ ਘਟਨਾ ਨੂੰ ਯਾਦ ਕਰਦੇ ਹੋਏ ਕਾਰਨਿਕ ਨੇ ਅੱਗੇ ਕਿਹਾ, 'ਉਸ ਕੋਆਰਡੀਨੇਟਰ ਨੇ ਮੈਨੂੰ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੈਂ ਧਿਆਨ ਰੱਖਾਂਗਾ ਕਿ ਤੁਹਾਨੂੰ ਕਿਤੇ ਵੀ ਕੰਮ ਨਾ ਮਿਲੇ। ਸਿਧਾਂਤ ਨੇ ਕਿਹਾ ਕਿ ਉਸ ਸਮੇਂ ਮੈਂ ਫਿਲਮ ਇੰਡਸਟਰੀ 'ਚ ਕਿਸੇ ਨੂੰ ਨਹੀਂ ਜਾਣਦਾ ਸੀ। ਨਾ ਕੋਈ ਸਲਾਹਕਾਰ ਸੀ ਅਤੇ ਨਾ ਹੀ ਕੋਈ ਮਾਰਗਦਰਸ਼ਕ। ਹਾਲਾਂਕਿ, ਮੈਂ ਉਸ ਸਮੇਂ ਦ੍ਰਿੜ ਰਿਹਾ। ਮੈਂ ਬਿਲਕੁਲ ਵੀ ਨਹੀਂ ਡਰਿਆ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦਾ ਰਿਹਾ।

ਇਹ ਖ਼ਬਰ ਵੀ ਪੜ੍ਹੋ - ਕੈਂਸਰ ਪੀੜਤਾ ਹਿਨਾ ਖ਼ਾਨ ਦੀ ਹੋਈ ਸਰਜਰੀ, ਹਸਪਤਾਲ ਸਟਾਫ ਨੇ ਚਿੱਠੀ ਲਿਖ ਕੇ ਅਦਾਕਾਰਾ ਨੂੰ ਦਿੱਤੀ ਹਿੰਮਤ

ਅਦਾਕਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਕਾਲਜ ਦੇ ਇੱਕ ਸਮਾਗਮ ਦੌਰਾਨ ਕੋਆਰਡੀਨੇਟਰ ਨੂੰ ਦੁਬਾਰਾ ਮਿਲਿਆ ਅਤੇ ਉਸ ਨੇ ਅਦਾਕਾਰ ਨੂੰ ਵਧਾਈ ਦਿੱਤੀ। ਸਿਧਾਂਤ ਨੇ ਕਿਹਾ, 'ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਇਹ ਲੋਕ ਬਲਾਤਕਾਰੀ ਨਹੀਂ ਹਨ। ਇਹ ਸਿਰਫ਼ ਇੱਕ ਮੌਕਾ ਸੀ। ਜੇਕਰ ਤੁਸੀਂ ਅਜਿਹੇ ਲੋਕਾਂ ਨੂੰ ਮੌਕਾ ਨਾ ਦਿੱਤਾ ਤਾਂ ਉਹ ਫਿਰ ਕਦੇ ਤੁਹਾਡੇ ਕੋਲ ਨਹੀਂ ਆਉਣਗੇ। ਕੰਮ ਦੇ ਬਿਹਤਰ ਅਤੇ ਹੋਰ ਮੌਕੇ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੇ ਆਪ ਨੂੰ ਬਿਲਕੁਲ ਬਦਲਣ ਦੀ ਲੋੜ ਨਹੀਂ ਹੈ।


Priyanka

Content Editor

Related News