ਚਿਰਾਗ ਪਾਸਵਾਨ 'ਤੇ ਦਿਲ ਹਾਰੀ ਇਹ ਅਦਾਕਾਰਾ

06/16/2024 3:03:26 PM

ਮੁੰਬਈ- ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਚਿਰਾਗ ਪਾਸਵਾਨ ਨੂੰ ਬਿਹਾਰ 'ਚ ਪੰਜ ਸੀਟਾਂ ਦਿੱਤੀਆਂ ਗਈਆਂ ਸਨ ਅਤੇ ਉਹ ਸਾਰੀਆਂ ਪੰਜਾਂ ਸੀਟਾਂ ਜਿੱਤ ਗਏ ਸਨ।

ਇਹ ਖ਼ਬਰ ਵੀ ਪੜ੍ਹੋ- ਬਾਗੇਸ਼ਵਰ ਧਾਮ ਪੁੱਜੇ ਸੰਜੇ ਦੱਤ, ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਬੋਲੇ ਫਿਰ ਆਵਾਗਾਂ ਦੁਬਾਰਾ 

ਚਿਰਾਗ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹਨ, ਜਿਨ੍ਹਾਂ ਨੂੰ ਦੇਖ ਕੇ ਮਹਿਲਾ ਪ੍ਰਸ਼ੰਸਕ ਦੀਵਾਨੀ ਹੋ ਗਈ ਹੈ। ਹਰ ਕੁੜੀ ਚਿਰਾਗ ਨੂੰ ਆਪਣਾ ਕ੍ਰਸ਼ ਕਹਿ ਰਹੀ ਹੈ। ਇਸ ਦੇ ਨਾਲ ਹੀ ਇੱਕ ਭੋਜਪੁਰੀ ਅਦਾਕਾਰਾ ਨਿਸ਼ਾ ਦੂਬੇ ਵੀ ਚਿਰਾਗ 'ਤੇ ਆਪਣਾ ਦਿਲ ਹਾਰ ਚੁੱਕੀ ਹੈ। ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।

 

 
 
 
 
 
 
 
 
 
 
 
 
 
 
 
 

A post shared by Nisha Dubey (@nishadubey499)

ਵੀਡੀਓ 'ਚ ਚਿਰਾਗ ਮੰਤਰੀ ਅਹੁਦੇ ਦੀ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ। ਰੀਲ ਵਿੱਚ ਸਭ ਤੋਂ ਪਹਿਲਾਂ ਨਿਸ਼ਾ ਨਜ਼ਰ ਆਉਂਦੀ ਹੈ ਅਤੇ ਪਿਛੋਕੜ ਵਿੱਚ ਨਵਾਜ਼ੂਦੀਨ ਸਿੱਦੀਕੀ ਦਾ ਇੱਕ ਡਾਇਲਾਗ ਸੁਣਾਈ ਦਿੰਦਾ ਹੈ, ਔਰਤ ਨੂੰ ਆਖ਼ਰ ਚਾਹੀਦਾ ਕੀ?' ਇਸ ਤੋਂ ਬਾਅਦ ਚਿਰਾਗ ਦਾ ਵੀਡੀਓ ਆਉਂਦਾ ਹੈ, ਜਿਸ 'ਚ ਉਹ ਆਪਣਾ ਨਾਂ ਲੈਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਚਿਰਾਗ ਦਾ ਮਾਸੂਮ ਚਿਹਰਾ ਅਤੇ ਹਾਸੇ ਦੇ ਕਈ ਸ਼ਾਟਸ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ- ਬੌਸੀ ਲੁੱਕ 'ਚ ਨਜ਼ਰ ਆਈ ਬ੍ਰਾਈਡ ਟੂ-ਬੀ Amy Jackson,ਪ੍ਰਾਈਵੇਟ ਜੈੱਟ 'ਚ ਗਰਲ ਗੈਂਗ ਨੂੰ ਦਿੱਤੀ ਬੈਚਲਰ ਪਾਰਟੀ

ਪੂਰੇ ਵੀਡੀਓ 'ਚ ਗਾਣਾ ਚੱਲ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਿਸ਼ਾ ਦੂਬੇ ਨੇ ਲਿਖਿਆ- 'ਕਰੱਸ਼, ਇਹ ਮੁੰਡਾ ਇੰਨਾ ਪਿਆਰਾ ਕਿਉਂ ਹੈ।' ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ- Father's Day ਦੇ ਮੌਕੇ 'ਤੇ ਵਰੁਣ ਧਵਨ ਨੇ ਦਿਖਾਈ ਆਪਣੀ ਬੇਟੀ ਦੀ ਪਹਿਲੀ ਝਲਕ

ਤੁਹਾਨੂੰ ਦੱਸ ਦੇਈਏ ਕਿ ਨਿਸ਼ਾ ਦੂਬੇ ਇੱਕ ਮਸ਼ਹੂਰ ਭੋਜਪੁਰੀ ਅਦਾਕਾਰਾ ਹੈ। ਉਸ ਦਾ ਨਾਂ ਪਹਿਲਾਂ ਭੋਜਪੁਰੀ ਅਦਾਕਾਰ ਅਤੇ ਗਾਇਕ ਅਰਵਿੰਦ ਅਕੇਲਾ ਕੱਲੂ ਨਾਲ ਜੁੜ ਚੁੱਕਿਆ ਹੈ। ਇਨ੍ਹਾਂ ਦੀ ਨੇੜਤਾ ਦੀਆਂ ਖਬਰਾਂ ਵੀ ਕਾਫ਼ੀ ਚਰਚਾ 'ਚ ਰਹੀਆਂ ਪਰ ਬਾਅਦ 'ਚ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਹੁਣ 25 ਸਾਲ ਦੀ ਅਦਾਕਾਰਾ 41 ਸਾਲ ਦੇ ਚਿਰਾਗ ਪਾਸਵਾਨ ਨਾਲ ਪਿਆਰ ਕਰਦੀ ਨਜ਼ਰ ਆ ਰਹੀ ਹੈ।


DILSHER

Content Editor

Related News