ਇਹ ਅਦਾਕਾਰ ਵੀ ਹੋ ਚੁੱਕਿਆ ਹੈ ਕਾਸਟਿੰਗ ਕਾਊਚ ਦਾ ਸ਼ਿਕਾਰ, ਖੁਦ ਕੀਤਾ ਖੁਲਾਸਾ

Saturday, Jul 27, 2024 - 02:06 PM (IST)

ਇਹ ਅਦਾਕਾਰ ਵੀ ਹੋ ਚੁੱਕਿਆ ਹੈ ਕਾਸਟਿੰਗ ਕਾਊਚ ਦਾ ਸ਼ਿਕਾਰ, ਖੁਦ ਕੀਤਾ ਖੁਲਾਸਾ

ਮੁੰਬਈ- ਬਾਲੀਵੁੱਡ ਅਦਾਕਾਰ ਰਾਜੀਵ ਖੰਡੇਲਵਾਲ ਨੇ ਹਮੇਸ਼ਾ ਹੀ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਚਾਹੇ ਟੀ.ਵੀ. ਦੀ ਦੁਨੀਆ ਹੋਵੇ ਜਾਂ ਫ਼ਿਲਮੀ ਦੁਨੀਆ, ਰਾਜੀਵ ਨੇ ਆਪਣੇ ਕੰਮ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਹਾਲ ਹੀ 'ਚ ਇਮਰਾਨ ਹਾਸ਼ਮੀ ਸਟਾਰਰ ਸੀਰੀਜ਼ 'ਸ਼ੋਅਟਾਈਮ' 'ਚ ਬਾਲੀਵੁੱਡ ਸਟਾਰ ਅਰਮਾਨ ਦੇ ਕਿਰਦਾਰ 'ਚ ਰਾਜੀਵ ਖੰਡੇਲਵਾਲ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਨ੍ਹੀਂ ਦਿਨੀਂ ਰਾਜੀਵ ਆਪਣੇ ਸੀਰੀਜ਼ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਵਾਪਰੀ ਕਾਸਟਿੰਗ ਕਾਊਚ ਦੀ ਘਟਨਾ ਨੂੰ ਯਾਦ ਕੀਤਾ। ਉਸ ਨੇ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਕਾਸਟਿੰਗ ਕਾਊਚ ਉਸ ਦੇ ਨਾਲ ਵੀ ਹੋਇਆ ਸੀ ਅਤੇ ਉਹ ਬਹੁਤ ਬੁਰਾ ਸਮਾਂ ਸੀ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ਗੀਤ 'ਕਿੱਥੇ ਤੁਰ ਗਿਆ ਯਾਰਾ' ਹੋਇਆ ਰਿਲੀਜ਼

ਸਿਧਾਰਥ ਕਾਨਨ ਨਾਲ ਗੱਲਬਾਤ ਦੌਰਾਨ ਰਾਜੀਵ ਨੇ ਮਸ਼ਹੂਰ ਫ਼ਿਲਮ ਨਿਰਮਾਤਾ ਨਾਲ ਆਪਣੀ ਅਸਹਿਜ ਮੁਲਾਕਾਤ ਬਾਰੇ ਗੱਲ ਕੀਤੀ। ਹੈਰਾਨ ਕਰਨ ਵਾਲੀ ਘਟਨਾ ਨੂੰ ਯਾਦ ਕਰਦੇ ਹੋਏ ਰਾਜੀਵ ਨੇ ਕਿਹਾ, "ਮੈਂ ਕੋਈ ਹੰਗਾਮਾ ਨਹੀਂ ਕੀਤਾ, ਸਗੋਂ ਮੈਂ ਉਨ੍ਹਾਂ ਨੂੰ ਵਿਚਕਾਰਲੀ ਉਂਗਲ ਦਿਖਾ ਕੇ ਉੱਥੋਂ ਚਲਾ ਗਿਆ।" ਉਸ ਨੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਨਿਰਦੇਸ਼ਕ ਫ਼ਿਲਮ ਇੰਡਸਟਰੀ 'ਚ ਇੱਕ ਪ੍ਰਸਿੱਧ ਵਿਅਕਤੀ ਹੈ, ਜੋ ਆਪਣੀਆਂ ਫਿਲਮਾਂ ਦੀ ਸਫਲਤਾ ਲਈ ਜਾਣਿਆ ਜਾਂਦਾ ਹੈ।ਅਦਾਕਾਰ ਨੇ ਦੱਸਿਆ ਕਿ ਉਸ ਨੇ ਮੈਨੂੰ  ਪੁੱਛਿਆ ਕਿ ਕੀ ਉਹ ਉਨ੍ਹਾਂ ਦੀ ਫਿਲਮ ਕਰਨਾ ਚਾਹੁੰਦਾ ਹੈ, ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਪਹਿਲਾਂ ਮੈਨੂੰ ਸਕ੍ਰਿਪਟ ਦੇਖਣੀ ਪਵੇਗੀ। ਉਸ ਨੇ ਕਿਹਾ, 'ਮੈਂ ਆਪਣੀ ਸਕ੍ਰਿਪਟ ਕਿਸੇ ਨੂੰ ਨਹੀਂ ਦਿੰਦਾ, ਪਰ ਮੈਂ ਤੁਹਾਨੂੰ ਪਸੰਦ ਕਰਦਾ ਹਾਂ, ਇਸ ਲਈ ਮੈਂ ਤੁਹਾਡੇ ਲਈ ਗੀਤ ਗਾਵਾਂਗਾ।' 

ਇਹ ਖ਼ਬਰ ਵੀ ਪੜ੍ਹੋ - Jasmin Bhasin ਦੀਆਂ ਅੱਖਾਂ ਦਾ ਹੁਣ ਕੀ ਹੈ ਹਾਲ? ਅਦਾਕਾਰਾ ਨੇ ਖੁਦ ਦਿੱਤੀ ਜਾਣਕਾਰੀ

ਜਦੋਂ ਉਨ੍ਹਾਂ ਦਾ  ਗੀਤ ਪੂਰਾ ਹੋ ਗਿਆ ਤਾਂ ਉਨ੍ਹਾਂ ਮੈਨੂੰ ਦੁਬਾਰਾ ਪੁੱਛਿਆ ਕਿ ਕੀ ਮੈਂ ਫਿਲਮ ਕਰ ਰਿਹਾ ਹਾਂ ਅਤੇ ਮੈਂ ਦੁਹਰਾਇਆ ਕਿ ਮੈਨੂੰ ਸਕ੍ਰਿਪਟ ਦੇਖਣੀ ਪਵੇਗੀ। ਇਸ ਤੋਂ ਬਾਅਦ ਜਦੋਂ ਮੈਂ ਫ਼ਿਲਮ ਲਈ ਮਨ੍ਹਾ ਕਰ ਦਿੱਤਾ ਤਾਂ ਨਿਰਮਾਤਾ ਨੇ ਮੈਨੂੰ ਦਰਵਾਜ਼ਾ ਦਿਖਾਉਂਦੇ ਹੋਏ ਕਿਹਾ, ਇੱਥੋਂ ਚਲੇ ਜਾਓ, ਮੈਂ ਤੁਹਾਨੂੰ 2 ਫਿਲਮਾਂ ਦੇਣ ਜਾ ਰਿਹਾ ਸੀ ਪਰ ਹੁਣ ਦੇਖਦੇ ਹਾਂ ਕਿ ਤੁਸੀਂ ਜ਼ਿੰਦਗੀ ਵਿੱਚ ਕਿੰਨੀ ਦੂਰ ਜਾ ਸਕਦੇ ਹੋ।ਇਸ ਤੋਂ ਬਾਅਦ ਰਾਜੀਵ ਨੇ ਫ਼ਿਲਮ 'ਆਮਿਰ' ਕੀਤੀ ਅਤੇ ਉਸ ਨੇ ਉਸੇ ਨਿਰਮਾਤਾ ਨੂੰ ਫ਼ਿਲਮ ਦੀ ਸਕ੍ਰੀਨਿੰਗ ਲਈ ਬੁਲਾਇਆ ਪਰ ਨਾ ਤਾਂ ਨਿਰਮਾਤਾ ਆਇਆ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਜਵਾਬ ਮਿਲਿਆ। ਉਸੇ ਇੰਟਰਵਿਊ ਵਿੱਚ, ਉਸ ਨੇ ਇਹ ਵੀ ਸੰਕੇਤ ਦਿੱਤਾ ਕਿ ਇਹ ਨਿਰਮਾਤਾ ਹਾਲ ਹੀ ਵਿੱਚ ਆਪਣੇ ਪੁਰਾਣੇ ਪ੍ਰੋਜੈਕਟਾਂ ਵਿੱਚੋਂ ਇੱਕ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜਕੱਲ੍ਹ ਇਹ ਨਿਰਮਾਤਾ ਬਹੁਤਾ ਸਰਗਰਮ ਨਹੀਂ ਹੈ।


author

Priyanka

Content Editor

Related News