ਆਸ਼ਾ ਪਾਰੇਖ ਅਤੇ ਅਜੇ ਦੇਵਗਨ ਸਮੇਤ ਇਨ੍ਹਾਂ ਸਿਤਾਰਿਆਂ ਨੂੰ ਅੱਜ ਦਿੱਤਾ ਜਾਵੇਗਾ ਰਾਸ਼ਟਰੀ ਐਵਾਰਡ, ਦੇਖੋ ਜੇਤੂਆਂ ਦੀ ਸੂਚੀ
Friday, Sep 30, 2022 - 04:38 PM (IST)

ਨਵੀਂ ਦਿੱਲੀ- ਬੀਤੇ ਦਿਨੀਂ ਦਾਦਾ ਸਾਹਿਬ ਫਾਲਕੇ ਐਵਾਰਡ ਦਾ ਵੀ ਐਲਾਨ ਕੀਤਾ ਗਿਆ ਸੀ। ਜਿਸ ’ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਦਾ ਨਾਂ ਸੁਰਖੀਆਂ ’ਚ ਹੈ। ਇਸ ਈਵੈਂਟ ਲਈ 30 ਸਤੰਬਰ ਯਾਨੀ ਅੱਜ ਸਾਰੇ ਕਲਾਕਾਰਾਂ ਨੂੰ ਵਿਗਿਆਨ ਭਵਨ, ਦਿੱਲੀ ਵਿਖੇ ਇਹ ਪੁਰਸਕਾਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਮਾਧੁਰੀ ਦੀਕਸ਼ਿਤ ਦੇ ਡਾਂਸ ਸਟੈਪਸ ਨੂੰ ਕਾਪੀ ਕਰਦੀ ਸੀ ਰਸ਼ਮਿਕਾ, ਕਿਹਾ- ਉਨ੍ਹਾਂ ਦੀ ਬਦੌਲਤ ਬਣੀ ਅਦਾਕਾਰਾ
ਇਸ ਵਾਰ 68ਵੇਂ ਨੈਸ਼ਨਲ ਐਵਾਰਡ ਜੇਤੂਆਂ ਦੀ ਸੂਚੀ ’ਚ ਸਭ ਤੋਂ ਖ਼ਾਸ ਨਾਂ ਅਦਾਕਾਰਾ ਆਸ਼ਾ ਪਾਰੇਖ ਦਾ ਹੈ। ਅਦਾਕਾਰਾ ਨੂੰ ਹਿੰਦੀ ਫ਼ਿਲਮ ਇੰਡਸਟਰੀ ’ਚ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਹ ਪੁਰਸਕਾਰ ਅਦਾਕਾਰ ਅਜੇ ਦੇਵਗਨ ਅਤੇ ਸੂਰੀਆ ਨੂੰ ਵੀ ਦਿੱਤਾ ਜਾਵੇਗਾ। ਦੋਵਾਂ ਕਲਾਕਾਰਾਂ ਨੂੰ ਸਰਵੋਤਮ ਅਦਾਕਾਰਾ ਅਤੇ ਅਦਾਕਾਰਾ ਦਾ ਐਵਾਰਡ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਰਾਧਾ ਰਾਣੀ ਦੇ ਦਰਸ਼ਨ ਕਰਨ ਇਸਕੋਨ ਮੰਦਰ ਪਹੁੰਚੀ ਮੌਨੀ, ਫੁੱਲਾਂ ਦੀ ਮਾਲਾ ਅਤੇ ਮਾਂਗ ਸਿੰਦੂਰ ’ਚ ਲੱਗ ਰਹੀ ਖੂਬਸੂਰਤ
ਦੱਸ ਦੇਈਏ ਕਿ ਨੈਸ਼ਨਲ ਫ਼ਿਲਮ ਐਵਾਰਡ ਬੀਤੇ ਸਾਲ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਲਈ ਹੁਣ ਇਸ ਸਾਲ ਜੋ ਪੁਰਸਕਾਰ ਦਿੱਤੇ ਜਾਣਗੇ ਉਹ ਸਾਲ 2020 ਲਈ ਹੋਣਗੇ।
ਜੇਤੂਆਂ ਦੀ ਸੂਚੀ
ਸਰਵੋਤਮ ਫੀਚਰ ਫ਼ਿਲਮ: ਸੂਰਾਰਾਈ ਪੋਤਰੂ (ਤਾਮਿਲ)
ਸਰਵੋਤਮ ਅਦਾਕਾਰ: ਅਜੇ ਦੇਵਗਨ (ਤਾਨਾਜੀ), ਸੂਰੀਆ (ਸੂਰਾਰਾਏ ਪੋਤਰੂ)
ਸਰਵੋਤਮ ਅਦਾਕਾਰਾ: ਅਪਰਨਾ ਬਾਲਮੁਰਲੀ (ਸੂਰਾਰਾਈ ਪੋਤਰੂ)
ਸਰਵੋਤਮ ਨਿਰਦੇਸ਼ਕ: ਸਚਿਦਾਨੰਦ ਕੇ.ਆਰ (ਉਰਫ਼ ਅਯੱਪਨ ਕੋਸ਼ਿਅਮ)
ਸਰਵੋਤਮ ਸਹਾਇਕ ਅਦਾਕਾਰ: ਬੀਜੂ ਮੈਨਨ
ਸਰਵੋਤਮ ਸਹਾਇਕ ਅਦਾਕਾਰਾ: ਲਕਸ਼ਮੀ ਪ੍ਰਿਆ ਚੰਦਰਮੌਲੀ
ਸਰਵੋਤਮ ਬਾਲ ਅਦਾਕਾਰ: ਟਕਟਕ (ਅਨੀਸ਼ ਮੰਗੇਸ਼ ਗੋਸਾਵੀ) ਅਤੇ ਸੁਮੀ (ਆਕਾਂਕਸ਼ਾ ਪਿੰਗਲੇ ਅਤੇ ਦਿਵਯੇਸ਼ ਇੰਦੁਲਕਰ)
ਸਰਵੋਤਮ ਸਕ੍ਰੀਨ ਪਲੇ: ਸੂਰਰਾਈ ਪੋਤਰੂ
ਸਰਵੋਤਮ ਸੰਗੀਤ ਨਿਰਦੇਸ਼ਨ: ਅਲਾ ਵੈਕੁੰਥਪੁਰਮਲੋ
ਸਰਵੋਤਮ ਪਲੇਬੈਕ ਗਾਇਕ: ਰਾਹੁਲ ਦੇਸ਼ਪਾਂਡੇ (ਐੱਮ. ਆਈ. ਵਸੰਤਰਾਓ) ਅਤੇ ਅਨੀਸ਼ ਮੰਗੇਸ਼ ਗੋਸਾਵੀ (ਟਕਟਕ)
ਸਰਵੋਤਮ ਪਲੇਅਬੈਕ ਗਾਇਕ: ਨਨਚੰਮਾ
ਸਰਵੋਤਮ ਗੀਤ: ਮਨੋਜ ਮੁੰਤਸ਼ੀਰ (ਸਾਈਨਾ)
ਸਰਵੋਤਮ ਸੰਗੀਤ: ਵਿਸ਼ਾਲ ਭਾਰਦਵਾਜ (1232 ਕਿਲੋਮੀਟਰ)
ਸਰਵੋਤਮ ਕੋਰੀਓਗ੍ਰਾਫੀ: ਸੰਧਿਆ ਰਾਜੂ (ਨਾਟਿਅਮ)
ਸਰਵੋਤਮ ਸਟੰਟ ਕੋਰੀਓਗ੍ਰਾਫ਼ਰ: ਅਯੱਪਨਮ ਕੋਸ਼ਿਅਮ
ਸਰਵੋਤਮ ਆਡੀਓਗ੍ਰਾਫੀ: ਡੋਲੂ
ਸਰਵੋਤਮ ਸਿਨੇਮੈਟੋਗ੍ਰਾਫੀ: ਅਵਿਜਾਤ੍ਰਿਕ
ਵਧੀਆ ਪੋਸ਼ਾਕ: ਤਾਨਾਜੀ
ਸਭ ਤੋਂ ਮਸ਼ਹੂਰ ਫ਼ਿਲਮ: ਤਾਨਾਜੀ
ਸਰਵੋਤਮ ਸੰਪਾਦਨ: ਸ਼ਿਵਰੰਜਿਨੀਅਮ ਇਨਾਮ ਸਿਲਾ ਪੇਂਗਲਮ
ਵਧੀਆ ਉਤਪਾਦਨ ਡਿਜ਼ਾਈਨ: ਕਪਲਾ
ਸਰਵੋਤਮ ਫੀਚਰ ਫ਼ਿਲਮ (ਹਿੰਦੀ) - ਤੁਲਸੀਦਾਸ ਜੂਨੀਅਰ
ਸਰਵੋਤਮ ਫੀਚਰ ਫ਼ਿਲਮ (ਕੰਨੜ)- ਡੋਲੂ
ਸਰਵੋਤਮ ਫੀਚਰ ਫਿਲਮ (ਤਮਿਲ) - ਸ਼ਿਵਰੰਜਨੀਅਮ ਇਨੁਮ ਸਿਲਾ ਪੈਂਗੁਲਮ
ਸਰਵੋਤਮ ਫੀਚਰ ਫ਼ਿਲਮ (ਤੇਲੁਗੂ) - ਰੰਗੀਨ ਫੋਟੋ
ਸਰਵੋਤਮ ਫੀਚਰ ਫਿਲਮ (ਅਸਾਮੀ)- ਬ੍ਰਿਜ