ਆਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ ਪਹੁੰਚੇ ਅਕਸ਼ੇ ਕੁਮਾਰ ਸਮੇਤ ਇਹ ਸਿਤਾਰੇ, ਮੱਥਾ ਟੇਕ ਲਿਆ ਆਸ਼ੀਰਵਾਦ
Thursday, Feb 15, 2024 - 01:43 PM (IST)
ਮੁੰਬਈ (ਬਿਊਰੋ)– 14 ਫਰਵਰੀ ਨੂੰ ਆਬੂ ਧਾਬੀ ’ਚ ਪਹਿਲਾ ਹਿੰਦੂ ਮੰਦਰ ਸਥਾਪਿਤ ਕੀਤਾ ਗਿਆ ਸੀ। ਮੰਦਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਅਕਸ਼ੇ ਕੁਮਾਰ ਸਮੇਤ ਕਈ ਸਿਤਾਰੇ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਮੰਦਰ (ਬਾਪਸ) ਪਹੁੰਚੇ। ਮੰਦਰ ਤੋਂ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਵੀਡੀਓਜ਼ ’ਤੇ ਪ੍ਰਤੀਕਿਰਿਆ ਦੇ ਰਹੇ ਹਨ। ਆਬੂ ਧਾਬੀ ਦਾ ਇਹ ਮੰਦਰ ਬਹੁਤ ਹੀ ਸ਼ਾਨਦਾਰ ਤੇ ਖ਼ੂਬਸੂਰਤ ਹੈ।
ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼
ਪੀ. ਐੱਮ. ਮੋਦੀ ਨੇ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਮੋਦੀ ਨੇ ਪਹਿਲੇ ਹਿੰਦੂ ਮੰਦਰ ਦੀ ਸਥਾਪਨਾ ਕੀਤੀ। ਇਹ ਸਾਰੇ ਭਾਰਤੀਆਂ ਲਈ ਮਾਣ ਵਾਲਾ ਪਲ ਸੀ।
ਸਿਤਾਰਿਆਂ ਨੇ ਵੀ ਲਿਆ ਆਸ਼ੀਰਵਾਦ
ਕਈ ਬਾਲੀਵੁੱਡ ਸਿਤਾਰਿਆਂ ਨੇ ਆਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ ਦਾ ਦੌਰਾ ਕੀਤਾ।
ਅਕਸ਼ੇ ਕੁਮਾਰ ਨੇ ਲਿਆ ਆਸ਼ੀਰਵਾਦ
ਅਕਸ਼ੇ ਕੁਮਾਰ ਭਗਵਾਨ ਸਵਾਮੀਨਾਰਾਇਣ ਦੇ ਦਰਸ਼ਨਾਂ ਲਈ ਪਹੁੰਚੇ ਸਨ।
ਵਿਵੇਕ ਓਬਰਾਏ
ਵਿਵੇਕ ਓਬਰਾਏ ਵੀ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਮੰਦਰ ਪਹੁੰਚੇ। ਅਦਾਕਾਰ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲਾ ਪਲ ਹੈ। ਉਹ ਬਹੁਤ ਖ਼ੁਸ਼ ਹਨ।
ਦਿਲੀਪ ਜੋਸ਼ੀ
‘ਤਾਰਕ ਮਹਿਤਾ...’ ਫੇਮ ਦਿਲੀਪ ਜੋਸ਼ੀ ਵੀ ਆਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ ਪਹੁੰਚੇ। ਅਦਾਕਾਰ ਨੇ ਕਿਹਾ ਕਿ ਉਹ ਇਥੇ ਆ ਕੇ ਬਹੁਤ ਸਕੂਨ ਮਹਿਸੂਸ ਕਰ ਰਹੇ ਹਨ।
ਸ਼ਾਨਦਾਰ ਹੈ ਮੰਦਰ
ਇਹ ਮੰਦਰ ਬਹੁਤ ਹੀ ਸੁੰਦਰ ਤੇ ਸ਼ਾਨਦਾਰ ਹੈ। ਇਸ ਮੰਦਰ ਤੋਂ ਵਾਰਾਣਸੀ ਦੇ ਘਾਟਾਂ ਦੀ ਝਲਕ ਵੀ ਮਿਲਦੀ ਹੈ।
ਮੰਦਰ ਦੀ ਤਸਵੀਰ ਵਾਇਰਲ
ਮੰਦਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਮੰਦਰ ਦੀ ਸ਼ਾਨ ਦੇਖ ਕੇ ਲੋਕ ਹੈਰਾਨ ਰਹਿ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।