Year Ender : ਇਸ ਸਾਲ ਇਨ੍ਹਾਂ ਪੰਜਾਬੀ ਫ਼ਿਲਮਾਂ ਨੇ ਹਿਲਾਇਆ ਬਾਕਸ ਆਫਿਸ, 10 ਫ਼ਿਲਮਾਂ ਦੀ ਕਮਾਈ 350 ਕਰੋੜ ਪਾਰ

Wednesday, Dec 20, 2023 - 05:28 PM (IST)

Year Ender : ਇਸ ਸਾਲ ਇਨ੍ਹਾਂ ਪੰਜਾਬੀ ਫ਼ਿਲਮਾਂ ਨੇ ਹਿਲਾਇਆ ਬਾਕਸ ਆਫਿਸ, 10 ਫ਼ਿਲਮਾਂ ਦੀ ਕਮਾਈ 350 ਕਰੋੜ ਪਾਰ

ਐਂਟਰਟੇਨਮੈਂਟ ਡੈਸਕ– ਇਸ ਸਾਲ ਅਣਗਿਣਤ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਸ਼ਾਇਦ ਹੀ ਅਜਿਹਾ ਕੋਈ ਹਫ਼ਤਾ ਰਿਹਾ ਹੋਵੇ, ਜਦੋਂ ਕੋਈ ਪੰਜਾਬੀ ਫ਼ਿਲਮ ਰਿਲੀਜ਼ ਨਾ ਹੋਈ ਹੋਵੇ। ਹਾਲਾਂਕਿ ਇਨ੍ਹਾਂ ’ਚੋਂ ਕੁਝ ਹੀ ਅਜਿਹੀਆਂ ਫ਼ਿਲਮਾਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਤੇ ਬਾਕਸ ਆਫਿਸ ’ਤੇ ਵੀ ਕਮਾਈ ਦਾ ਤੂਫ਼ਾਨ ਲਿਆਂਦਾ। ਅੱਜ ਤੁਹਾਨੂੰ ਸਾਲ 2023 ਦੀਆਂ ਉਨ੍ਹਾਂ 10 ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ 350 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਨਾਲ ਹੀ ਇਹ ਵੀ ਦੱਸਾਂਗੇ ਕਿ ਉਨ੍ਹਾਂ ਫ਼ਿਲਮਾਂ ਨੂੰ ਤੁਸੀਂ ਕਿਹੜੇ ਓ. ਟੀ. ਟੀ. ਪਲੇਟਫਾਰਮ ’ਤੇ ਦੇਖ ਸਕਦੇ ਹੋ–

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਰਾਜਪੂਤ ਦੀ ਮੌਤ ਦਾ ਮਾਮਲਾ : CBI ਨੇ ਅਦਾਕਾਰਾ ਰੀਆ ਚੱਕਰਵਰਤੀ ਨੂੰ ਲੈ ਕੇ ਹਾਈ ਕੋਰਟ ਨੂੰ ਦਿੱਤੀ ਇਹ ਜਾਣਕਾਰੀ

10. ਮੈਡਲ
10ਵੇਂ ਨੰਬਰ ’ਤੇ ‘ਮੈਡਲ’ ਫ਼ਿਲਮ ਹੈ, ਜੋ 2 ਜੂਨ, 2023 ਨੂੰ ਰਿਲੀਜ਼ ਹੋਈ ਸੀ। ‘ਮੈਡਲ’ ਫ਼ਿਲਮ ਮਨੀਸ਼ ਭੱਟ ਵਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ’ਚ ਜੇ ਰੰਧਾਵਾ, ਬਾਨੀ ਸੰਧੂ, ਜਗ ਸਿੰਘ ਤੇ ਪਰਦੀਪ ਸਿੰਘ ਰਾਵਤ ਵਰਗੇ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 9.34 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ’ਚ 8.01 ਕਰੋੜ ਭਾਰਤ ਤੋਂ 1.33 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਲ ਹਨ। ਇਹ ਫ਼ਿਲਮ ਤੁਸੀਂ ਓ. ਟੀ. ਟੀ. ਪਲੇਟਫਾਰਮ ਪ੍ਰਾਈਮ ਵੀਡੀਓ ’ਤੇ ਦੇਖ ਸਕਦੇ ਹੋ।

PunjabKesari

9. ਮੌਜਾਂ ਹੀ ਮੌਜਾਂ
9ਵੇਂ ਨੰਬਰ ’ਤੇ ‘ਮੌਜਾਂ ਹੀ ਮੌਜਾਂ’ ਫ਼ਿਲਮ ਹੈ, ਜੋ 20 ਅਕਤੂਬਰ, 2023 ਨੂੰ ਰਿਲੀਜ਼ ਹੋਈ ਸੀ। ‘ਮੌਜਾਂ ਹੀ ਮੌਜਾਂ’ ਫ਼ਿਲਮ ਸਮੀਪ ਕੰਗ ਤੇ ਨਾਸਿਰ ਜ਼ਮਨ ਵਲੋਂ ਬਣਾਈ ਗਈ ਹੈ। ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਤੇ ਤਨੂੰ ਗਰੇਵਾਲ ਵਰਗੇ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 11.93 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ’ਚ 5.79 ਕਰੋੜ ਭਾਰਤ ਤੋਂ ਤੇ 6.14 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਲ ਹਨ। ਇਹ ਫ਼ਿਲਮ ਅਜੇ ਤਕ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਨਹੀਂ ਹੋਈ ਹੈ।

PunjabKesari

8. ਗੱਡੀ ਜਾਂਦੀ ਏ ਛਲਾਂਗਾਂ ਮਾਰਦੀ
8ਵੇਂ ਨੰਬਰ ’ਤੇ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਫ਼ਿਲਮ ਹੈ, ਜੋ 28 ਸਤੰਬਰ, 2023 ਨੂੰ ਰਿਲੀਜ਼ ਹੋਈ ਸੀ। ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਫ਼ਿਲਮ ਵੀ ਸਮੀਪ ਕੰਗ ਤੇ ਨਾਸਿਰ ਜ਼ਮਨ ਵਲੋਂ ਬਣਾਈ ਗਈ ਹੈ। ਫ਼ਿਲਮ ’ਚ ਐਮੀ ਵਿਰਕ, ਜੈਸਮੀਨ ਬਾਜਵਾ, ਬੀਨੂੰ ਢਿੱਲੋਂ ਤੇ ਸੀਮਾ ਕੌਸ਼ਲ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 12.58 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ’ਚ 7.30 ਕਰੋੜ ਭਾਰਤ ਤੇ 5.28 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਲ ਹਨ। ਇਹ ਫ਼ਿਲਮ ਵੀ ਅਜੇ ਤਕ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਨਹੀਂ ਹੋਈ ਹੈ।

PunjabKesari

7. ਮੌੜ
7ਵੇਂ ਨੰਬਰ ’ਤੇ ‘ਮੌੜ’ ਫ਼ਿਲਮ ਹੈ, ਜੋ 9 ਜੂਨ, 2023 ਨੂੰ ਰਿਲੀਜ਼ ਹੋਈ ਸੀ। ‘ਮੌੜ’ ਫ਼ਿਲਮ ਨੂੰ ਜਤਿੰਦਰ ਮੌਹਰ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਐਮੀ ਵਿਰਕ, ਦੇਵ ਖਰੌੜ, ਵਿਕਰਮਜੀਤ ਵਿਰਕ ਤੇ ਕੁਲਜਿੰਦਰ ਸਿੰਘ ਸਿੱਧੂ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 17.32 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ’ਚ 7.80 ਕਰੋੜ ਭਾਰਤ ਤੇ 9.52 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਲ ਹਨ। ਇਹ ਫ਼ਿਲਮ ਤੁਸੀਂ ਓ. ਟੀ. ਟੀ. ਪਲੇਟਫਾਰਮ ਜ਼ੀ5 ’ਤੇ ਦੇਖ ਸਕਦੇ ਹੋ।

PunjabKesari

6. ਅੰਨ੍ਹੀ ਦਿਆ ਮਜ਼ਾਕ ਏ
6ਵੇਂ ਨੰਬਰ ’ਤੇ ‘ਅੰਨ੍ਹੀ ਦਿਆ ਮਜ਼ਾਕ ਏ’ ਫ਼ਿਲਮ ਹੈ, ਜੋ 21 ਅਪ੍ਰੈਲ, 2023 ਨੂੰ ਰਿਲੀਜ਼ ਹੋਈ ਸੀ। ‘ਅੰਨ੍ਹੀ ਦਿਆ ਮਜ਼ਾਕ ਏ’ ਫ਼ਿਲਮ ਰਾਕੇਸ਼ ਧਵਨ ਵਲੋਂ ਡਾਇਰੈਕਟ ਕੀਤੀ ਗਈ ਹੈ। ਇਸ ਫ਼ਿਲਮ ’ਚ ਐਮੀ ਵਿਰਕ, ਪਰੀ ਪੰਧੇਰ ਤੇ ਨਾਸਿਰ ਚਿਨਓਟੀ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 18.44 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ’ਚ 10.70 ਕਰੋੜ ਭਾਰਤ ਤੇ 7.74 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਲ ਹਨ। ਇਹ ਫ਼ਿਲਮ ਤੁਸੀਂ ਓ. ਟੀ. ਟੀ. ਪਲੇਟਫਾਰਮ ਚੌਪਾਲ ਟੀ. ਵੀ. ’ਤੇ ਦੇਖ ਸਕਦੇ ਹੋ।

PunjabKesari

5. ਗੋਡੇ ਗੋਡੇ ਚਾਅ
5ਵੇਂ ਨੰਬਰ ’ਤੇ ‘ਗੋਡੇ ਗੋਡੇ ਚਾਅ’ ਫ਼ਿਲਮ ਹੈ, ਜੋ 26 ਮਈ, 2023 ਨੂੰ ਰਿਲੀਜ਼ ਹੋਈ ਸੀ। ‘ਗੋਡੇ ਗੋਡੇ ਚਾਅ’ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ’ਚ ਸੋਨਮ ਬਾਜਵਾ, ਤਾਨੀਆ, ਅਮਰਜੀਤ ਐਂਬੀ ਤੇ ਗੁਰਪ੍ਰੀਤ ਭੰਗੂ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 25.02 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫ਼ਿਲਮ ਤੁਸੀਂ ਓ. ਟੀ. ਟੀ. ਪਲੇਟਫਾਰਮ ਪ੍ਰਾਈਮ ਵੀਡੀਓ ’ਤੇ ਦੇਖ ਸਕਦੇ ਹੋ।

PunjabKesari

4. ਜੋੜੀ
ਚੌਥੇ ਨੰਬਰ ’ਤੇ ‘ਜੋੜੀ’ ਫ਼ਿਲਮ ਹੈ, ਜੋ 5 ਮਈ, 2023 ਨੂੰ ਰਿਲੀਜ਼ ਹੋਈ ਸੀ। ‘ਜੋੜੀ’ ਫ਼ਿਲਮ ਨੂੰ ਅੰਬਰਦੀਪ ਸਿੰਘ ਵਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ, ਨਿਮਰਤ ਖਹਿਰਾ, ਦ੍ਰਿਸ਼ਟੀ ਗਰੇਵਾਲ ਤੇ ਹਰਦੀਪ ਗਿੱਲ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 36.15 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ’ਚ 13.74 ਕਰੋੜ ਭਾਰਤ ਤੇ 22.41 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਲ ਹਨ। ਇਹ ਫ਼ਿਲਮ ਵੀ ਅਜੇ ਤਕ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਨਹੀਂ ਹੋਈ ਹੈ।

PunjabKesari

3. ਕਲੀ ਜੋਟਾ
ਤੀਜੇ ਨੰਬਰ ’ਤੇ ‘ਕਲੀ ਜੋਟਾ’ ਫ਼ਿਲਮ ਹੈ, ਜੋ 3 ਫਰਵਰੀ, 2023 ਨੂੰ ਰਿਲੀਜ਼ ਹੋਈ ਸੀ। ‘ਕਲੀ ਜੋਟਾ’ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ’ਚ ਸਤਿੰਦਰ ਸਰਤਾਜ, ਅੰਕੁਰ ਵਰਮਾ, ਨੀਰੂ ਬਾਜਵਾ ਤੇ ਹਰਪ੍ਰੀਤ ਭੂਰਾ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 42.53 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ’ਚ 20.84 ਕਰੋੜ ਭਾਰਤ ਤੇ 21.69 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਲ ਹਨ। ਇਹ ਫ਼ਿਲਮ ਤੁਸੀਂ ਓ. ਟੀ. ਟੀ. ਪਲੇਟਫਾਰਮ ਚੌਪਾਲ ਟੀ. ਵੀ. ’ਤੇ ਦੇਖ ਸਕਦੇ ਹੋ।

PunjabKesari

2. ਮਸਤਾਨੇ
ਦੂਜੇ ਨੰਬਰ ’ਤੇ ‘ਮਸਤਾਨੇ’ ਫ਼ਿਲਮ ਹੈ, ਜੋ 25 ਅਗਸਤ, 2023 ਨੂੰ ਰਿਲੀਜ਼ ਹੋਈ ਸੀ। ‘ਮਸਤਾਨੇ’ ਫ਼ਿਲਮ ਸ਼ਰਨ ਆਰਟ ਤੇ ਸਾਗਰ ਵਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ’ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 86.26 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ’ਚ 35.19 ਕਰੋੜ ਭਾਰਤ ਤੇ 51.07 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਲ ਹਨ। ਇਹ ਫ਼ਿਲਮ ਤੁਸੀਂ ਓ. ਟੀ. ਟੀ. ਪਲੇਟਫਾਰਮ ਚੌਪਾਲ ਟੀ. ਵੀ. ’ਤੇ ਦੇਖ ਸਕਦੇ ਹੋ।

PunjabKesari

1. ਕੈਰੀ ਆਨ ਜੱਟਾ 3
ਪਹਿਲੇ ਨੰਬਰ ’ਤੇ ‘ਕੈਰੀ ਆਨ ਜੱਟਾ 3’ ਫ਼ਿਲਮ ਹੈ, ਜੋ 29 ਜੂਨ, 2023 ਨੂੰ ਰਿਲੀਜ਼ ਹੋਈ ਸੀ। ‘ਕੈਰੀ ਆਨ ਜੱਟਾ 3’ ਫ਼ਿਲਮ ਸਮੀਪ ਕੰਗ ਵਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ ਤੇ ਰੁਪਿੰਦਰ ਰੂਪੀ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 102.68 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ’ਚ 53.10 ਕਰੋੜ ਭਾਰਤ ਤੇ 49.58 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਲ ਹਨ। ਇਹ ਫ਼ਿਲਮ ਤੁਸੀਂ ਓ. ਟੀ. ਟੀ. ਪਲੇਟਫਾਰਮ ਚੌਪਾਲ ਟੀ. ਵੀ. ’ਤੇ ਦੇਖ ਸਕਦੇ ਹੋ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਡਾਟਾ ਆਈ. ਐੱਮ. ਡੀ. ਬੀ. (IMDb) ਦੀ ਵੈੱਬਸਾਈਟ ਤੋਂ ਲਿਆ ਗਿਆ ਹੈ। ਕਮਾਈ ਦੇ ਅੰਕੜੇ ਘੱਟ-ਵੱਧ ਹੋ ਸਕਦੇ ਹਨ। ‘ਜਗ ਬਾਣੀ’ ਇਨ੍ਹਾਂ ਅੰਕੜਿਆਂ ਦੇ 100 ਫ਼ੀਸਦੀ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ ਹੈ।


author

Rahul Singh

Content Editor

Related News