Birth Anniversary: ਇਹ ਦਿੱਗਜ ਅਦਾਕਾਰ ਹਿੰਦੀ ਫਿਲਮਾਂ ਦੇ ਸਨ ਸਭ ਤੋਂ ਮਹਿੰਗੇ ਖਲਨਾਇਕ

06/22/2024 12:02:08 PM

ਮੁੰਬਈ- ਬਾਲੀਵੁੱਡ ਦੇ ਸੁਪਰਹਿੱਟ ਅਦਾਕਾਰ ਦਾ ਅੱਜ 92ਵਾਂ ਜਨਮਦਿਨ ਹੈ। ਇਹ ਉਹ ਅਦਾਕਾਰ ਹਨ ਜਿਨ੍ਹਾਂ ਨੇ ਫ਼ਿਲਮਾਂ 'ਚ ਖਲਨਾਇਕਾਂ ਨੂੰ ਸਨਮਾਨ ਦਿੱਤਾ। ਖਲਨਾਇਕ ਬਣ ਕੇ ਇਸ ਅਦਾਕਾਰ ਨੇ ਆਪਣੇ ਦਮ 'ਤੇ ਬਲਾਕਬਸਟਰ ਫਿਲਮਾਂ ਦਿੱਤੀਆਂ। ਉਨ੍ਹਾਂ ਨੇ ਸ਼ਾਹਰੁਖ ਖਾਨ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਸਾਰਿਆਂ ਨਾਲ ਕੰਮ ਕੀਤਾ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੂੰ ਚਿਹਰੇ ਕਾਰਨ ਨਕਾਰਿਆ ਗਿਆ ਸੀ। ਉਨ੍ਹਾਂ ਨੂੰ ਹੀਰੋ ਲਈ ਰੱਦ ਕਰ ਦਿੱਤਾ ਗਿਆ ਸੀ. ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ 'ਮੋਗੈਂਬੋ' ਅਮਰੀਸ਼ ਪੁਰੀ ਦੀ। ਉਨ੍ਹਾਂ ਦੀ ਜ਼ਿੰਦਗੀ ਫ਼ਿਲਮੀ ਕਹਾਣੀ ਵਰਗੀ ਹੈ। 

ਇਹ ਖ਼ਬਰ ਵੀ ਪੜ੍ਹੋ- Ajay Devgn ਨੇ ਆਨ ਸਕ੍ਰੀਨ ਬੇਟੀ ਜਾਨਕੀ ਬੋਦੀਵਾਲਾ ਨੂੰ ਨਵੀਂ ਫ਼ਿਲਮ ਦੀਆਂ ਦਿੱਤੀਆਂ ਵਧਾਈਆਂ

ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਨਵਾਂਸ਼ਹਿਰ, ਪੰਜਾਬ 'ਚ ਹੋਇਆ ਸੀ। ਜਦੋਂ ਅਮਰੀਸ਼ ਪੁਰੀ ਨੇ ਬਾਲੀਵੁੱਡ ਵੱਲ ਰੁਖ਼ ਕੀਤਾ ਤਾਂ ਉਹ ਬਤੌਰ ਹੀਰੋ ਫ਼ਿਲਮਾਂ 'ਚ ਕੰਮ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦਾ ਚਿਹਰਾ ਅਦਾਕਾਰ ਬਣਨ ਲਈ ਢੁਕਵਾਂ ਨਹੀਂ ਹੈ। ਇਸ ਤੋਂ ਉਹ ਬਹੁਤ ਨਿਰਾਸ਼ ਹੋਏ ਅਤੇ ਥੀਏਟਰ 'ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਥੀਏਟਰ 'ਚ ਬਹੁਤ ਸਫਲਤਾ ਮਿਲੀ। ਲੋਕ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕਰਨ ਲੱਗੇ। ਇਸ ਤੋਂ ਬਾਅਦ ਅਦਾਕਾਰ ਨੇ ਫਿਲਮਾਂ 'ਚ ਆਉਣ ਦਾ ਫੈਸਲਾ ਕੀਤਾ ਅਤੇ ਨੈਗੇਟਿਵ ਰੋਲ ਮਿਲਣ ਲੱਗੇ। 80 ਦੇ ਦਹਾਕੇ 'ਚ ਅਦਾਕਾਰ ਨੇ 'ਹਮ ਪੰਚ', 'ਨਸੀਬ', 'ਵਿਧਾਤਾ', 'ਹੀਰੋ', 'ਅੰਧਾ ਕਾਨੂੰਨ', 'ਅਰਧ ਸੱਤਿਆ' ਵਰਗੀਆਂ ਫਿਲਮਾਂ 'ਚ ਖਲਨਾਇਕ ਦੀ ਭੂਮਿਕਾ ਨਿਭਾਈ।

ਇਹ ਖ਼ਬਰ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਸ਼ੋਹਰਤ ਕਮਾਉਣ ਵਾਲੀ ਫਰਾਹ ਨੇ 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

ਅਦਾਕਾਰ ਅਜਿਹਾ ਖਲਨਾਇਕ ਬਣ ਗਿਆ ਜਿਸ ਨੇ ਇੰਟਰਵਿਊ 'ਚ ਵੀ ਆਪਣੀ ਆਵਾਜ਼ ਰਿਕਾਰਡ ਨਹੀਂ ਹੋਣ ਦਿੱਤੀ। ਉਹ ਇੰਟਰਵਿਊ ਲੈਣ ਵਾਲੇ ਨੂੰ ਸਾਫ਼-ਸਾਫ਼ ਕਹਿ ਦਿੰਦੇ ਸਨ ਕਿ ਕਿਰਪਾ ਕਰਕੇ ਆਪਣਾ ਰਿਕਾਰਡਰ ਬੰਦ ਕਰ ਦਿਓ। ਜੇਕਰ ਤੁਸੀਂ ਮੇਰੀ ਆਵਾਜ਼ ਸੁਣਨਾ ਚਾਹੁੰਦੇ ਹੋ ਤਾਂ ਥੀਏਟਰ 'ਚ ਸੁਣੋ। ਜਦੋਂ ਉਨ੍ਹਾਂ ਨੂੰ ਮੈਗਜ਼ੀਨ ਤੋਂ ਇੰਟਰਵਿਊ ਲਈ ਫੋਨ ਆਉਂਦਾ ਸੀ ਤਾਂ ਉਹ ਕਹਿੰਦੇ ਸਨ ਕਿ ਕਵਰ ਸਟੋਰੀ 'ਚ ਜਗ੍ਹਾ ਮਿਲਣ 'ਤੇ ਹੀ ਉਹ ਇੰਟਰਵਿਊ ਦੇਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Punjab Desk

Content Editor

Related News