ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੀ ਅਸਫ਼ਸਤਾ ਤੋਂ ਬਾਅਦ ਅਕਸ਼ੈ ਕੁਮਾਰ ਨੇ ਸਾਈਨ ਕੀਤੀਆਂ ਇਹ ਫ਼ਿਲਮਾਂ

07/05/2022 6:21:31 PM

ਬਾਲੀਵੁੱਡ ਡੈਸਕ: ਅਕਸ਼ੈ ਕੁਮਾਰ ਦੇ ਫ਼ਿਲਮ ਸਮਰਾਟ ਪ੍ਰਿਥਵੀਰਾਜ ਦੀ ਅਸਫ਼ਲਤਾ ਨੂੰ ਲੈ ਕੇ ਭਾਵੇਂ ਅਜੇ ਵੀ ਚਰਚਾਵਾਂ ਚੱਲ ਰਹੀਆਂ ਹਨ ਪਰ ਬਾਲੀਵੁੱਡ ਦੇ ਨਿਰਮਾਤਾਵਾਂ ਨੇ ਉਸ ਨੂੰ ਭੁਲਾ ਦਿੱਤਾ ਹੈ। ਖ਼ਬਰ ਹੈ ਕਿ ਇਸ ਫ਼ਿਲਮ ਤੋਂ ਬਾਅਦ ਅਕਸ਼ੈ ਕੁਮਾਰ ਨੇ ਤਿੰਨ ਹੋਰ ਫ਼ਿਲਮਾਂ ਸਾਈਨ ਕੀਤੀਆਂ ਹਨ। ਪਿਛਲੇ ਡੇਢ ਸਾਲ ’ਚ ਸਮਰਾਟ ਪ੍ਰਿਥਵੀਰਾਜ ਤੋਂ ਪਹਿਲਾਂ ਵੀ ਅਕਸ਼ੈ ਦੀਆਂ ਦੀ ‘ਬੈੱਲ ਬਾਟਮ’, ‘ਲਕਸ਼ਮੀ’, ‘ਅਤਰੰਗੀ ਰੇ’ ਅਤੇ ‘ਬੱਚਨ ਪਾਂਡੇ’ ਵਰਗੀਆਂ ਫ਼ਿਲਮਾਂ ਨੂੰ ਲੈ ਕੇ ਆਲੋਚਕਾਂ ਅਤੇ ਦਰਸ਼ਕਾਂ ਨੇ ਨਿਰਾਸ਼ਾ ਜਤਾਈ ਸੀ। ਫ਼ਿਰ ਵੀ ਨਿਰਮਾਤਾ-ਨਿਰਦੇਸ਼ਕਾਂ ਦੀਆਂ ਨਜ਼ਰਾਂ ’ਚ ਉਸ ਦੀ ਸਥਿਤੀ ਨਹੀਂ ਘਟੀ। 

ਇਹ ਵੀ ਪੜ੍ਹੋ : ਕੈਨੇਡਾ ’ਚ ਕਪਿਲ ਦਾ ਸ਼ੋਅ ਦੇਖਣ ਪਹੁੰਚੇ ਮੰਤਰੀ Victor Fedeli, ਕਾਮੇਡੀਅਨ ਨਾਲ ਕੀਤੀ ਮੁਲਾਕਾਤ

ਸਮਰਾਟ ਪ੍ਰਿਥਵੀਰਾਜ ਦੇ ਨਿਰਮਾਤਾਵਾਂ ਨੂੰ 50 ਕਰੋੜ ਦਾ ਘਾਟਾ ਦੱਸਿਆ ਗਿਆ ਹੈ ਪਰ ਅਕਸ਼ੈ ਕੋਲ ਫ਼ਿਲਮਾਂ, ਨਿਰਮਾਤਾ ਅਤੇ ਨਿਰਦੇਸ਼ਕ ਵੀ ਹਨ। ਅਕਸ਼ੈ ਕੁਮਾਰ ਨੇ ਹਾਲ ਹੀ ’ਚ ਸ਼ੰਕਰਨ ਦੀ ਬਾਇਓਪਿਕ ਸਾਈਨ ਕੀਤੀ ਹੈ। ਫ਼ਿਲਮ ਦਾ ਨਿਰਮਾਣ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਜਲਿਆਂਵਾਲਾ ਬਾਗ ਦੇ ਪਿਛੋਕੜ ’ਤੇ ਹੈ। ਇਸ ਅਕਸ਼ੈ ਸੀ ਸ਼ੰਕਰਨ ਨਾਂ ਦੇ ਵਕੀਲ ਦੀ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ ’ਚ ਉਨ੍ਹਾਂ ਨਾਲ ਅਨੰਨਿਆ ਪਾਂਡੇ ਵੀ ਅਹਿਮ ਭੂਮਿਕਾ ਨਿਭਾਏਗੀ। ਪਿਛਲੇ ਚਾਰ ਸਾਲਾਂ ’ਚ ਅਕਸ਼ੈ ਧਰਮਾ ਪ੍ਰੋਡਕਸ਼ਨ ਨਾਲ ਦੀ ਇਹ ਚੌਥੀ ਫ਼ਿਲਮ ਕਰਨ ਜਾ ਰਹੇ ਹਨ।

ਅਕਸ਼ੈ ਕੁਮਾਰ ਨੇ ਹਾਲ ਹੀ ’ਚ ਦੂਸਰੀ ਫ਼ਿਲਮ ‘ਖੇਲ ਖੇਲ ਮੇਂ’ ਸਾਈਨ ਕੀਤੀ ਹੈ। ਇਹ ਇਕ ਕਾਮੇਡੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਹੈਪੀ ਭਾਗ ਜਾਏਗੀ ਦੇ ਨਿਰਦੇਸ਼ਕ ਮੁਦੱਸਰ ਅਜ਼ੀਜ਼ ਕਰਨਗੇ। ਹਾਲਾਂਕਿ ਇਹ ਫ਼ਿਲਮ ਦੀ ਆਫ਼ੀਸ਼ੀਅਲ ਐਲਾਨ ਬਾਕੀ  ਹੈ। ਅਕਸ਼ੈ ਕੁਮਾਰ ਦਿਨੇਸ਼ ਵਿਜਾਨ ਦੀ ਅਗਲੀ ਫ਼ਿਲਮ ’ਚ ਨਜ਼ਰ ਆਉਣਗੇ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ। ਫ਼ਿਲਮ ਦੀ ਕਹਾਣੀ ਭਾਰਤੀ ਏਅਰ ਫੋਰਸ ਦੀ ਵੱਡੀ ਜਿੱਤ ’ਤੇ ਆਧਾਰਿਤ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਤੱਕ ਸ਼ੁਰੂ ਹੋ ਸਕਦੀ ਹੈ।

ਇਹ ਵੀ ਪੜ੍ਹੋ : ਤੇਜ਼ ਮੀਂਹ ’ਚ Nora Fatehi ਦੇ ਗਾਰਡ ਨੇ ਫੜੀ ਸਾੜ੍ਹੀ, ਇਹ ਦੇਖ ਭੜਕੇ ਯੂਜ਼ਰਸ (ਦੇਖੋ ਵੀਡੀਓ)

ਅਕਸ਼ੈ ਦੀਆਂ ਆਉਣ  ਵਾਲੀਆਂ ਫ਼ਿਲਮਾਂ ਆਨੰਦ ਐੱਲ ਰਾਏ ਦੀ ‘ਰਕਸ਼ਾਬੰਧਨ’ ਹੈ। ਜੋ 11 ਅਗਸਤ ਨੂੰ ਰਿਲੀਜ਼ ਹੋਵੇਗੀ। ਅਦਾਕਾਰ ਦੀ ‘ਰਾਮ ਸੇਤੂ’ ਅਤੇ ਮਿਸ਼ਨ ਸਿੰਡਰੇਲਾ ਤਿਆਰ ਹੋ ਚੁੱਕੀ ਹੈ। ਇਨ੍ਹੀਂ ਦਿਨੀਂ  ਅਦਾਕਾਰ ਸੂਰਾਰਾਈ ਪੋਤਰੂ ਰਿਮੇਕ ’ਤੇ ਕੰਮ ਕਰ ਰਹੇ ਹਨ। ਜਿਸ ਦੇ ਬਾਅਦ ਟੀਨੂੰ ਸੁਰੇਸ਼ ਦੇਸਾਈ ਦੀ ਕੈਪਸੂਲ ਗਿੱਲ ਦੀ ਸ਼ੂਟਿੰਗ ਸ਼ੁਰੂ ਕਰਨਗੇ।


Anuradha

Content Editor

Related News