Bigg Boss 18: ਸਲਮਾਨ ਖ਼ਾਨ ਦੇ ਸ਼ੋਅ ਤੋਂ ਸਾਹਮਣੇ ਆਏ ਇਹ 7 ਨਾਂ, ਦੇਖੋ ਲਿਸਟ

Saturday, Sep 14, 2024 - 03:46 PM (IST)

Bigg Boss 18: ਸਲਮਾਨ ਖ਼ਾਨ ਦੇ ਸ਼ੋਅ ਤੋਂ ਸਾਹਮਣੇ ਆਏ ਇਹ 7 ਨਾਂ, ਦੇਖੋ ਲਿਸਟ

ਮੁੰਬਈ- ਮਸ਼ਹੂਰ ਅਤੇ ਵਿਵਾਦਤ ਰਿਐਲਿਟੀ ਸ਼ੋਅ 'ਬਿੱਗ ਬੌਸ' ਆਪਣੇ ਦਰਸ਼ਕਾਂ ਲਈ ਹਰ ਸੀਜ਼ਨ 'ਚ ਪਹਿਲਾਂ ਨਾਲੋਂ ਕੁਝ ਨਵਾਂ ਤੇ ਵੱਖਰਾ ਲਿਆਉਣ ਦਾ ਵਾਅਦਾ ਕਰਦਾ ਹੈ। ਇਸ ਵਾਰ 'ਬਿੱਗ ਬੌਸ 18' ਸ਼ੁਰੂ ਹੋਣ ਵਾਲਾ ਹੈ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ੰਸਕ ਨਵੇਂ ਸੀਜ਼ਨ 'ਚ ਨਵਾਂ ਮਸਾਲਾ ਲੱਭ ਰਹੇ ਹਨ। ਇਸ ਦੌਰਾਨ ਸ਼ੋਅ ਨੂੰ ਲੈ ਕੇ ਕਈ ਅਪਡੇਟਸ ਆ ਰਹੇ ਹਨ, ਜਿਨ੍ਹਾਂ 'ਚੋਂ ਇਕ ਅਪਡੇਟ ਅਜਿਹੀ ਹੈ ਜਿਸ ਵਿਚ ਨਵੇਂ 'ਚ ਹੀ ਪੁਰਾਣੇ ਕੰਸੈਪਟ ਨੂੰ ਸਮੇਟਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ -ਤੇਜਸਵੀ ਪ੍ਰਕਾਸ਼ ਨੇ White ਡਰੈੱਸ 'ਚ ਸਾਂਝੀਆਂ ਕੀਤੀਆਂ ਗਲੈਮਰਸ ਤਸਵੀਰਾਂ

'ਬਿੱਗ ਬੌਸ' ਸ਼ੋਅ ਨੂੰ ਭਾਵੇਂ ਜਿੰਨਾ ਮਰਜ਼ੀ ਟ੍ਰੋਲ ਕੀਤਾ ਜਾਵੇ ਪਰ ਇਸ ਸ਼ੋਅ ਦੀ ਲੋਕਪ੍ਰਿਅਤਾ 'ਚ ਕਦੇ ਘੱਟ ਹੁੰਦੀ ਨਹੀਂ ਦੇਖੀ ਗਈ। ਸ਼ੋਅ ਦੇ 17 ਸਫਲ ਸੀਜ਼ਨ ਤੋਂ ਬਾਅਦ ਨਿਰਮਾਤਾਵਾਂ ਅਤੇ ਪ੍ਰਸ਼ੰਸਕਾਂ ਦੀ ਨਜ਼ਰ ਹੁਣ 18ਵੇਂ ਸੀਜ਼ਨ 'ਤੇ ਹੈ। ਸ਼ੋਅ 'ਚ ਆਉਣ ਵਾਲੇ ਸਾਰੇ ਨਾਵਾਂ 'ਚੋਂ 7 ਨਾਵਾਂ ਦਾ ਖੁਲਾਸਾ ਹੋਇਆ ਹੈ, ਜੋ ਸਲਮਾਨ ਦੇ ਸ਼ੋਅ 'ਚ ਬਾਕੀ ਪ੍ਰਤੀਯੋਗੀਆਂ ਦੇ ਦਿਲਾਂ ਦੀ ਧੜਕਣ ਵਧਾਉਂਦੇ ਨਜ਼ਰ ਆ ਸਕਦੇ ਹਨ। ਜਿਨ੍ਹਾਂ 'ਚ 'ਸ਼ੋਹੇਬ ਇਬਰਾਹਿਮ', 'ਦਲਜੀਤ ਕੌਰ', 'ਸ਼ੀਜ਼ਾਨ ਖਾਨ', 'ਸੁਰਭੀ ਜ੍ਯੋਤੀ','ਕਰਣ ਪਟੇਲ', 'ਦਿੱਗਵਿਜੈ ਸਿੰਘ ਰਾਠੀ' ,'ਡੌਲੀ ਚਾਈਵਾਲਾ' ਦਾ ਨਾਂ ਸਾਹਮਣੇ ਆਇਆ ਹੈ। ਜਿਸ ਨਾਲ ਬਿਗ ਬੌਸ ਦਾ ਇਹ ਸੀਜ਼ਨ ਕਾਫੀ ਰੌਚਕ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News