ਸੁੰਦਰ ਦਿਸਣ ਲਈ ਕਾਸਮੈਟਿਕ ਸਰਜਰੀ ਕਰਵਾਉਣ ''ਚ ਕੋਈ ਬੁਰਾਈ ਨਹੀਂ : ਮਾਨਸੀ ਪਾਰੇਖ

Thursday, Aug 14, 2025 - 05:39 PM (IST)

ਸੁੰਦਰ ਦਿਸਣ ਲਈ ਕਾਸਮੈਟਿਕ ਸਰਜਰੀ ਕਰਵਾਉਣ ''ਚ ਕੋਈ ਬੁਰਾਈ ਨਹੀਂ : ਮਾਨਸੀ ਪਾਰੇਖ

ਮੁੰਬਈ- ਮਾਨਸੀ ਪਾਰੇਖ ਨੇ ਸਿਰਫ ਛੋਟੇ ਪਰਦੇ ਦੇ ਨਾਟਕਾਂ ’ਚ ਹੀ ਨਹੀਂ, ਬਾਲੀਵੁੱਡ ਫਿਲਮਾਂ ’ਚ ਵੀ ਕੰਮ ਕੀਤਾ ਹੈ। ਮਾਨਸੀ ਨੂੰ ਨੈਸ਼ਨਲ ਫਿਲਮ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਨ੍ਹੀਂ ਦਿਨੀਂ ਸੁੰਦਰਤਾ ਨੂੰ ਲੈ ਕੇ ਮਾਪਦੰਡਾਂ ਦਾ ਸਾਹਮਣਾ ਹਰ ਅਭਿਨੇਤਰੀ ਨੂੰ ਕਰਨਾ ਪੈ ਰਿਹਾ ਹੈ, ਉਸਦੇ ਬਾਰੇ ’ਚ ਮਾਨਸੀ ਨੇ ਆਪਣੀ ਰਾਏ ਰਾਖੀ ਅਤੇ ਇਹ ਵੀ ਕਿਹਾ ਕਿ ਜੇਕਰ ਕੋਈ ਕਾਸਮੈਟਿਕ ਸਰਜਰੀ ਕਰਵਾ ਰਿਹਾ ਹੈ ਤਾਂ ਇਸ ’ਚ ਬੁਰਾਈ ਕੀ ਹੈ।

ਉਸਨੇ ਕਿਹਾ, ‘‘ਇਹ ਅੱਜ ਦੀਆਂ ਨਹੀਂ, ਪੁਰਾਣੀ ਗੱਲਾਂ ਹਨ, ਔਰਤਾਂ ਦੀ ਸੁੰਦਰਤਾ ਨੂੰ ਹਮੇਸ਼ਾ ਨਾਮ-ਤੌਲ ਕੇ ਹੀ ਦੇਖਿਆ ਗਿਆ ਹੈ। ਹਰ ਕਿਸੇ ਨੂੰ ਇਹ ਸਿਖਾਇਆ ਗਿਆ ਹੈ ਕਿ ਇਕ ਉਮਰ ’ਚ ਆ ਕੇ ਤੁਹਾਨੂੰ ਆਪਣੀ ਸੁੰਦਰਤਾ 'ਤੇ ਧਿਆਨ ਦੇਣਾ ਪਵੇਗਾ। ਉਸ ’ਚ ਵੀ ਜੇਕਰ ਤੁਸੀਂ ਕੈਮਰਾ ਫੇਸ ਕਰ ਰਹੇ ਹੋ ਤਾਂ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਵਧ ਜਾਂਦੀਆਂ ਹਨ।’’

ਤਕਨੀਕ ਨਾਲ ਖੁਦ ਨੂੰ ਦਿਖਾ ਸਕਦੇ ਹੋ ਸੁੰਦਰ

ਉਹ ਅੱਗੇ ਕਹਿੰਦੀ ਹੈ, ‘‘ਜੇਕਰ ਤੁਹਾਨੂੰ ਆਪਣੀ ਬਾਡੀ ਦਾ ਕੋਈ ਹਿੱਸਾ ਪਸੰਦ ਨਹੀਂ ਹੈ ਤਾਂ ਤਕਨੀਕ ਦੀ ਵਰਤੋਂ ਕਰ ਕੇ ਤੁਸੀਂ ਉਸ ਨੂੰ ਖੂਬਸੂਰਤ ਬਣਾ ਸਕਦੇ ਹੋ। ਵੈਸੇ ਵੀ ਅੱਜਕਲ ਕਈ ਚੀਜ਼ਾਂ ਆ ਚੁੱਕੀਆਂ ਹਨ ਅਤੇ ਇਨ੍ਹਾਂ ਸਭ ’ਚ ਮੈਂ ਕਿਸੇ ਤਰ੍ਹਾਂ ਦੀ ਕੋਈ ਬੁਰਾਈ ਨਹੀਂ ਮੰਨਦੀ ਹਾਂ, ਕਿਉਂਕਿ ਇਹ ਤਾਂ ਹਰ ਕਿਸੇ ਦੀ ਆਪਣੀ-ਆਪਣੀ ਇੱਛਾ ਹੁੰਦੀ ਹੈ।’’

ਪਰ ਹਾਂ ਜਦੋਂ ਗੱਲ ਸੋਸਾਇਟੀ ਦੀ ਆਉਂਦੀ ਹੈ ਅਤੇ ਕੋਈ ਤੁਹਾਡੇ 'ਤੇ ਕੁਮੈਂਟ ਕਰਦਾ ਹੈ, ਉਸਦੇ ਬਾਅਦ ਤੁਸੀਂ ਕਾਸਮੈਟਿਕ ਸਰਜਰੀ ਕਰਵਾਉਂਦੇ ਹਨ ਤਾਂ ਇਹ ਗਲਤ ਗੱਲ ਹੈ। ਤੁਹਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਹਾਨੂੰ ਖੁਦ ਨੂੰ ਲੱਗਦਾ ਹੈ ਤਾਂ ਕਾਸਮੈਟਿਕ ਸਰਜਰੀ ’ਚ ਕੋਈ ਦਿੱਕਤ ਨਹੀਂ ਹੈ। ਤੁਸੀਂ ਆਪਣੀ ਪਸੰਦ ਨਾਲ ਇਹ ਕਰਵਾ ਰਹੇ ਹੋ ਤਾਂ ਠੀਕ ਹੋ ਪਰ ਕਿਸੇ ਹੋਰ ਦੇ ਕਹਿਣ ’ਤੇ ਕਰਵਾ ਰਹੇ ਹਾਂ ਤਾਂ ਇਹ ਗਲਤ ਹੈ। ’’


author

cherry

Content Editor

Related News