ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

Wednesday, Aug 21, 2024 - 06:01 PM (IST)

ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਤਿਰੂਵਨੰਤਪੁਰਮ  - ਮਲਿਆਲਮ ਫ਼ਿਲਮ ਇੰਡਸਟਰੀ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ, ਜਿਸ ਤੋਂ ਬਾਅਦ ਕੇਰਲ ਵਿਚ ਸਿਆਸੀ ਤੂਫਾਨ ਆ ਗਿਆ ਹੈ। ਸੋਮਵਾਰ ਨੂੰ ਜਸਟਿਸ ਹੇਮਾ ਕਮੇਟੀ ਦੀ ਆਈ ਰਿਪੋਰਟ ’ਚ ਮਲਿਆਲਮ ਫ਼ਿਲਮ ਇੰਡਸਟਰੀ ’ਚ ਔਰਤਾਂ ਜੋ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰ ਰਹੀਆਂ ਹਨ, ਉਸ ਬਾਰੇ ਦੱਸਿਆ ਗਿਆ ਹੈ ਕਿ ਔਰਤਾਂ ਨੂੰ ਕੰਮ ਦੇ ਆਫਰ ਜਿਨਸੀ ਸਬੰਧਾਂ ਦੀ ਮੰਗ ਦੇ ਨਾਲ ਦਿੱਤੇ ਜਾਂਦੇ ਹਨ।

ਦੱਸ ਦੇਈਏ ਕਿ ਸਰਕਾਰ ਨੇ 2019 ਵਿਚ ਜਸਟਿਸ ਹੇਮਾ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਮਲਿਆਲਮ ਫ਼ਿਲਮ ਇੰਡਸਟਰੀ ਵਿਚ ਔਰਤਾਂ ਨੂੰ ਦਰਪੇਸ਼ ਮੁੱਦਿਆਂ ਦਾ ਅਧਿਐਨ ਕੀਤਾ। ਇਸ ਰਿਪੋਰਟ ਵਿਚ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਦੀ ਜ਼ਰੂਰੀ ਡਿਟੇਲਸ ਨੂੰ ਐਕਸਪੋਜ਼ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -  ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....

ਨਸ਼ੇ ’ਚ ਟੱਲੀ ਵਿਅਕਤੀ ਖੜਕਾਉਂਦੇ ਹਨ ਦਰਵਾਜ਼ਾ
ਸਰਕਾਰ ਨੂੰ ਸੌਂਪੇ ਜਾਣ ਦੇ 5 ਸਾਲ ਬਾਅਦ ਰਿਪੋਰਟ ਦੀ ਕਾਪੀ ਆਰ. ਟੀ. ਆਈ. ਐਕਟ ਤਹਿਤ ਮੀਡੀਆ ਨੂੰ ਦਿੱਤੀ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਿਲਾ ਕਲਾਕਾਰਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਇਸ ਵਿਚ ਫ਼ਿਲਮ ਇੰਡਸਟਰੀ ਵਿਚ ਨਸ਼ੇ ਵਿਚ ਟੱਲੀ ਵਿਅਕਤੀ ਵੱਲੋਂ ਮਹਿਲਾ ਕਲਾਕਾਰਾਂ ਦੇ ਕਮਰਿਆਂ ਦੇ ਦਰਵਾਜ਼ੇ ਖੜਕਾਉਣ ਦੀਆਂ ਘਟਨਾਵਾਂ ਵੀ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

ਮਹਿਲਾ ਕਲਾਕਾਰ ਨੂੰ ਦਿੱਤੇ ਜਾਂਦੇ ਹਨ ਕੋਡ ਨਾਂ
ਰਿਪੋਰਟ ਮੁਤਾਬਕ, ਜੋ ਮਹਿਲਾ ਕਲਾਕਾਰ ਸਮਝੌਤਾ ਕਰਨ ਲਈ ਤਿਆਰ ਹੁੰਦੀ ਹੈ, ਉਸ ਨੂੰ ਕੋਡ ਨਾਂ ਦੇ ਦਿੱਤੇ ਜਾਂਦੇ ਹਨ ਅਤੇ ਜੋ ਸਮਝੌਤਾ ਕਰਨ ਲਈ ਤਿਆਰ ਨਹੀਂ ਹੁੰਦੀ, ਉਸ ਨੂੰ ਕੰਮ ਨਹੀਂ ਦਿੱਤਾ ਜਾਂਦਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਨੇਮਾ ਵਿਚ ਐਕਟਿੰਗ ਜਾਂ ਕੋਈ ਦੂਜੇ ਕੰਮ ਕਰਨ ਦੇ ਆਫਰ ਔਰਤਾਂ ਨੂੰ ਜਿਨਸੀ ਸ਼ੋਸ਼ਣ ਦੀ ਮੰਗ ਨਾਲ ਦਿੱਤੇ ਜਾਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News