ਫਿਰ ਵਿਵਾਦਾਂ 'ਚ ਘਿਰੇ ਐਲਵਿਸ਼ ਯਾਦਵ, ਬਾਬਾ ਵਿਸ਼ਵਨਾਥ ਧਾਮ 'ਤੇ ਤਸਵੀਰ ਖਿੱਚਵਾਉਣੀ ਪਈ ਮਹਿੰਗੀ
Thursday, Jul 25, 2024 - 04:28 PM (IST)
ਵਾਰਾਨਸੀ- ਯੂਟਿਊਬਰ ਐਲਵੀਸ਼ ਯਾਦਵ ਵੀਰਵਾਰ ਨੂੰ ਬਾਬਾ ਵਿਸ਼ਵਨਾਥ ਧਾਮ ਪਹੁੰਚੇ ਅਤੇ ਬਾਬਾ ਦੀ ਪੂਜਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਤਸਵੀਰ ਵੀ ਕਲਿੱਕ ਕਰਵਾਈ। ਹਾਲਾਂਕਿ ਅਜਿਹਾ ਕਰਨ ਕਾਰਨ ਐਲਵਿਸ਼ ਇੱਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ।ਵਕੀਲ ਨੇ ਵਾਰਾਣਸੀ ਦੇ ਸੰਯੁਕਤ ਪੁਲਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਾਸ਼ੀ ਵਿਸ਼ਵਨਾਥ ਮੰਦਿਰ ਕੰਪਲੈਕਸ 'ਚ ਤਸਵੀਰ ਖਿੱਚਣ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਇਸ ਮਾਮਲੇ 'ਚ ਪੁਲਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਪਾਬੰਦੀਸ਼ੁਦਾ ਖੇਤਰ 'ਚ ਮੋਬਾਈਲ ਦੀ ਵਰਤੋਂ ਕਰਨਾ ਅਤੇ ਤਸਵੀਰਾਂ ਲੈਣਾ ਗ਼ਲਤ ਹੈ। ਦੂਜੇ ਪਾਸੇ ਸ਼ਿਕਾਇਤ ਮਿਲਣ ਤੋਂ ਬਾਅਦ ਜੁਆਇੰਟ ਸੀਪੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ Pranitha Subhash ਨੇ ਸੁਣਾਈ ਖੁਸ਼ਖਬਰੀ, ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਵਾਇਰਲ
ਦੱਸ ਦਈਏ ਕਿ ਸੱਪ ਦੇ ਜ਼ਹਿਰ ਦੇ ਮਾਮਲੇ 'ਚ ਐਲਵਿਸ਼ ਦਾ ਨਾਂ ਉਲਝਿਆ ਹੋਇਆ ਹੈ। ਅਦਾਕਾਰ 'ਤੇ ਮਹਿੰਗੀਆਂ ਰੇਵ ਪਾਰਟੀਆਂ 'ਚ ਸੱਪ ਦਾ ਜ਼ਹਿਰ ਵੇਚ ਕੇ ਲੱਖਾਂ ਰੁਪਏ ਕਮਾਉਣ ਦਾ ਦੋਸ਼ ਹੈ। ਸੱਪ ਦੇ ਜ਼ਹਿਰ ਦੇ ਮਾਮਲੇ 'ਚ ਐਲਵਿਸ਼ ਦਾ ਨਾਂ ਇੰਨਾ ਫਸ ਗਿਆ ਕਿ ਉਸ ਨੂੰ 14 ਦਿਨਾਂ ਤੱਕ ਪੁਲਸ ਹਿਰਾਸਤ 'ਚ ਰਹਿਣਾ ਪਿਆ। ਹਾਲਾਂਕਿ ਇਸ ਮਾਮਲੇ 'ਚ ਐਲਵਿਸ਼ ਦਾ ਨਾਂ ਆਉਣ ਤੋਂ ਬਾਅਦ ਯੂਟਿਊਬਰ ਇਸ ਕਾਰਨ ਵਾਰ-ਵਾਰ ਚਰਚਾ 'ਚ ਆਉਂਦੇ ਹਨ। ਐਫ.ਆਈ.ਆਰ. ਦਰਜ ਕੀਤੇ ਜਾਣ ਤੋਂ ਛੇ ਮਹੀਨੇ ਬਾਅਦ 6 ਅਪ੍ਰੈਲ ਨੂੰ ਗੌਤਮ ਬੁੱਧ ਨਗਰ ਪੁਲਸ ਨੇ ਇਸ ਮਾਮਲੇ ਦੇ ਸੰਬੰਧ 'ਚ ਐਲਵਿਸ਼ ਅਤੇ ਸੱਤ ਹੋਰਾਂ ਦੇ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ 1,200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।