ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਦੇ ਨਵੇਂ ਘਰ 'ਚ ਚੋਰੀ, ਨੌਕਰ ਹੀ ਨਿਕਲਿਆ ਚੋਰ

Wednesday, Jun 04, 2025 - 10:38 AM (IST)

ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਦੇ ਨਵੇਂ ਘਰ 'ਚ ਚੋਰੀ, ਨੌਕਰ ਹੀ ਨਿਕਲਿਆ ਚੋਰ

ਮੁੰਬਈ: ਮਸ਼ਹੂਰ ਟੀਵੀ ਅਦਾਕਾਰ ਗੁਰਮੀਤ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਦੇਬੀਨਾ ਬੈਨਰਜੀ ਹਾਲ ਹੀ ਵਿੱਚ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਏ ਸਨ। ਹੁਣ ਖ਼ਬਰ ਹੈ ਕਿ ਜੋੜੇ ਦੇ ਘਰ ਚੋਰੀ ਦੀ ਘਟਨਾ ਵਾਪਰੀ ਹੈ। ਗੁਰਮੀਤ ਚੌਧਰੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਨਵਾਂ ਰੱਖਿਆ ਨੌਕਰ ਹੀ ਚੋਰੀ ਕਰਕੇ ਭੱਜ ਗਿਆ। ਚੋਰ ਕੀਮਤੀ ਸਮਾਨ ਲੈ ਕੇ ਰਫੂਚੱਕਰ ਹੋ ਗਿਆ।

ਇਹ ਵੀ ਪੜ੍ਹੋ: "ਸਾਡੇ ਬਗ਼ੈਰ ਨਹੀਂ ਚੱਲਦੀਆਂ ਪੰਜਾਬੀ ਫ਼ਿਲਮਾਂ...", ਇਫ਼ਤਿਖ਼ਾਰ ਠਾਕੁਰ ਨੇ ਮੁੜ ਉਗਲਿਆ ਜ਼ਹਿਰ

PunjabKesari

ਸਮੇਂ ਸਿਰ ਕਾਰਵਾਈ ਨਾਲ ਬਚੀ ਵੱਡੀ ਘਟਨਾ

ਗੁਰਮੀਤ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਵਿਚ ਲਿਖਿਆ, “ਅਲਰਟ! ਅੱਜ ਇਕ ਨਵਾਂ ਹਾਊਸ ਵਰਕਰ ਸਾਡੇ ਘਰ ਤੋਂ ਕੁਝ ਸਮਾਨ ਚੋਰੀ ਕਰਕੇ ਭੱਜ ਗਿਆ। ਪਰਮਾਤਮਾ ਦਾ ਸ਼ੁਕਰ ਹੈ ਅਸੀਂ ਆਪਣੇ ਘਰ ਆਉਣ ਵਾਲੇ ਹਰ ਵਿਅਕਤੀ ਦੀ ਜਾਂਚ ਕਰਦੇ ਹਾਂ, ਜਿਸ ਨਾਲ ਅਸੀਂ ਤੁਰੰਤ ਕਾਰਵਾਈ ਕਰ ਸਕੀਏ। ਮੈਂ ਘਰ 'ਚ ਮੌਜੂਦ ਸੀ ਅਤੇ ਮੇਰੀਆਂ ਦੋਵੇਂ ਧੀਆਂ ਘਰ ਵਿੱਚ ਸੁਰੱਖਿਅਤ ਸਨ।”

ਇਹ ਵੀ ਪੜ੍ਹੋ: ਤੂੰ ਮੇਰੀ ਮੈਂ ਤੇਰਾ...'; ਸ਼ਰੇਆਮ ਇਕ-ਦੂਜੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਕਾਰਤਿਕ ਤੇ ਅੰਨਨਿਆ

ਉਨ੍ਹਾਂ ਅੱਗੇ ਲਿਖਿਆ, “ਤੁਰੰਤ ਕਾਰਵਾਈ ਅਤੇ ਕੁੱਝ ਫੋਨ ਕਾਲ ਕਰਕੇ ਅਸੀਂ ਜ਼ਿਆਦਾਤਰ ਸਮਾਨ ਬਰਾਮਦ ਕਰ ਲਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਲੋਕ ਸੁਰੱਖਿਅਤ ਹਨ। ਇਹ ਇੱਕ ਚੇਤਾਵਨੀ ਹੈ: ਸਾਵਧਾਨ ਰਹੋ। ਆਪਣੇ ਘਰ ਵਿੱਚ ਕੰਮ ਲਈ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਂਚ ਜ਼ਰੂਰ ਕਰੋ।”

ਸ਼ੋਅ ‘ਪਤੀ ਪਤਨੀ ਔਰ ਪੰਗਾ’ ਵਿੱਚ ਨਜ਼ਰ ਆਉਣਗੇ ਦੋਵੇਂ

ਇਹ ਜੋੜਾ ਜਲਦ ਹੀ ਰਿਐਲਟੀ ਸ਼ੋਅ ‘ਪਤੀ ਪਤਨੀ ਔਰ ਪੰਗਾ’ ਵਿੱਚ ਵੀ ਨਜ਼ਰ ਆਉਣ ਵਾਲਾ ਹੈ, ਜਿਸ ਨੂੰ ਲੈ ਕੇ ਚਰਚਾ ਬਣੀ ਹੋਈ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਮਹਿਮਾਨ ਬਣ ਘਰ ਆਏ ਨੌਜਵਾਨ ਨੇ ਵਰ੍ਹਾਇਆ ਕਹਿਰ ! 17 ਸਾਲਾ ਸੋਸ਼ਲ ਮੀਡੀਆ ਸਟਾਰ ਨੂੰ ਮਾਰ'ਤੀ ਗੋਲ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News