ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ ਦਿੱਤੀ ਕੰਨੋ-ਕੰਨ ਖ਼ਬਰ

Friday, Jul 03, 2026 - 10:25 AM (IST)

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ ਦਿੱਤੀ ਕੰਨੋ-ਕੰਨ ਖ਼ਬਰ

ਨਿਊਯਾਰਕ (ਏਜੰਸੀ) : ਮਸ਼ਹੂਰ ਗਾਇਕਾ ਟੇਲਰ ਸਵਿਫਟ ਅਤੇ ਕੰਸਾਸ ਸਿਟੀ ਚੀਫਸ ਦੇ ਸਟਾਰ ਟ੍ਰੈਵਿਸ ਕੈਲਸੀ ਮੈਡੀਸਨ ਸਕੁਏਅਰ ਗਾਰਡਨ (MSG) ਵਿੱਚ ਹੋਣ ਵਾਲੇ ਵੱਡੇ ਸੈਲੀਪ੍ਰੇਸ਼ਨ ਤੋਂ ਪਹਿਲਾਂ ਹੀ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰ ਲਿਆ ਹੈ।

ਇਹ ਵੀ ਪੜ੍ਹੋ: ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ ਲਾੜੀ ? ਤਰੀਕ ਹੋਈ ਫਾਈਨਲ

PunjabKesari

ਮੰਨਿਆ ਜਾ ਰਿਹਾ ਹੈ ਦੋਹਾਂ ਨੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿਚ ਚੁੱਪ-ਚੁਪੀਤੇ ਵਿਆਹ ਦੀਆਂ ਰਸਮਾਂ ਨਿਭਾਈਆਂ ਹਨ ਅਤੇ ਉਹ ਹੁਣ MSG ਵਿੱਚ ਸ਼ੁੱਕਰਵਾਰ ਨੂੰ 1000 ਤੋਂ ਵੱਧ ਮਿਹਮਾਨਾਂ ਲਈ ਇਕ ਵੱਡੀ ਪਾਰਟੀ ਹੋਸਟ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਸਮਾਰੋਹ ਲਈ MSG ਨੂੰ ਇੱਕ 'ਗਾਰਡਨ ਥੀਮ' ਵਿੱਚ ਸਜਾਇਆ ਜਾ ਰਿਹਾ ਹੈ। ਹਾਲਾਂਕਿ, ਮੈਨਹਟਨ ਦੇ ਸਿਟੀ ਕਲਰਕ ਦਫ਼ਤਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਫਿਲਹਾਲ ਕਿਸੇ ਵਿਆਹ ਦੇ ਲਾਇਸੈਂਸ ਦਾ ਰਿਕਾਰਡ ਨਹੀਂ ਹੈ। 

ਇਹ ਵੀ ਪੜ੍ਹੋ: ਬਾਲੀਵੁੱਡ ਸੁਪਰਸਟਾਰ ਨੇ ਰਚ'ਤਾ ਇਤਿਹਾਸ ! ਖੋਲ੍ਹ ਲਿਆ ਆਪਣਾ ਹੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ

PunjabKesari

ਇਸ ਜਸ਼ਨ ਵਿੱਚ ਸੰਗੀਤ ਜਗਤ ਦੀਆਂ ਵੱਡੀਆਂ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ। ਮਹਿਮਾਨਾਂ ਲਈ ਖਾਣੇ ਦਾ ਪ੍ਰਬੰਧ ਸਵਿਫਟ ਦੇ ਮਨਪਸੰਦ ਨਿਊਯਾਰਕ ਰੈਸਟੋਰੈਂਟ 'ਸਾਰਟਿਆਨੋਸ' (Sartiano's) ਤੋਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ ਦਾ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News