ਫੌਜ ਦਾ ਅਸਲੀ ਜਜ਼ਬਾ ਦਿਸੇਗਾ ‘120 ਬਹਾਦੁਰ’ ’ਚ : ‘ਰੈਜੀ’ ਘਈ

Tuesday, Oct 07, 2025 - 10:25 AM (IST)

ਫੌਜ ਦਾ ਅਸਲੀ ਜਜ਼ਬਾ ਦਿਸੇਗਾ ‘120 ਬਹਾਦੁਰ’ ’ਚ : ‘ਰੈਜੀ’ ਘਈ

ਐਂਟਰਟੇਨਮੈਂਟ ਡੈਸਕ- ਐਕਸਲ ਐਂਟਰਟੇਨਮੈਂਟ ਅਤੇ ਟ੍ਰਿਗਰ ਹੈਪੀ ਸਟੂਡੀਓਜ਼ ਦੀ ਵਾਰ ਡਰਾਮਾ ‘120 ਬਹਾਦੁਰ’ ਦੇ ਡਾਇਰੈਕਟਰ ਰਜਨੀਸ਼ ਰੈਜੀ ਘਈ ਨੇ ਫਿਲਮ ਮੇਕਿੰਗ ਨਾਲ ਜੁਡ਼ੀ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਹੈ। ਡਾਇਰੈਕਟਰ ਰੈਜੀ ਘਈ ਨੇ ਕਿਹਾ, ‘120 ਬਹਾਦੁਰ’ ਵਿਚ ਚਾਰਲੀ ਕੰਪਨੀ ਦੇ ਫੌਜੀਆਂ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਅਸਲ ਵਿਚ ਸ਼ਾਨਦਾਰ ਹਨ। ਜ਼ਿਆਦਾਤਰ ਪਹਿਲੀ ਵਾਰ ਫਿਲਮ ਵਿਚ ਕੰਮ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਬਹੁਤ ਹੀ ਔਖੀ ਪ੍ਰਕਿਰਿਆ ਲਈ ਲੈ ਕੇ ਨਿਕਲਿਆ। ਉਨ੍ਹਾਂ ਨੇ ਕਿਹਾ ਕਿ ਉਸੀ ਅੰਤਰਰਾਸ਼ਟਰੀ ਐਕਸ਼ਨ ਟੀਮ ਨੂੰ ਲਿਆ, ਜਿਸ ਨੇ ਆਲ ਕਵਾਈਟ ਆਨ ਦਿ ਵੈਸਟਰਨ ਫਰੰਟ ’ਤੇ ਕੰਮ ਕੀਤਾ ਸੀ, ਜਿਸ ਨੇ ਕਈ ਆਸਕਰ ਜਿੱਤੇ ਸਨ। ਉਹ ਮਹੀਨਿਆਂ ਤੱਕ ਇਥੇ ਰਹੇ ਅਤੇ ਹਥਿਆਰ ਚਲਾਉਣ, ਬਾਡੀ ਲੈਂਗਵੇਜ ਅਤੇ 303 ਰਾਈਫਲ ਚਲਾਉਣ ਦੀ ਟ੍ਰੇਨਿੰਗ ਦਿੱਤੀ।
ਘਈ ਕਹਿੰਦੇ ਹਨ ਕਿ ਇਕ ਆਰਮੀ ਬੁਆਏ ਹੋਣ ਦੇ ਨਾਤੇ, ਫੌਜ ਦੇ ਜੀਵਨ ਦੀਆਂ ਬੁਨਿਆਦੀ ਗੱਲਾਂ, ਅਨੁਸ਼ਾਸਨ, ਬਾਰੀਕੀਆਂ ਅਤੇ ਤੌਰ-ਤਰੀਕਿਆਂ ਨੂੰ ਸਮਝਦਾ ਹਾਂ। ਫਿਲਮ ‘120 ਬਹਾਦੁਰ’ 21 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।


author

Aarti dhillon

Content Editor

Related News