ਟ੍ਰੋਲ ਹੋ ਰਿਹਾ ‘ਜੁੱਗ ਜੁੱਗ ਜੀਓ’ ਫ਼ਿਲਮ ਦਾ ਗੀਤ ‘ਦੁਪੱਟਾ’, ਯੂਜ਼ਰਸ ਨੇ ਟਵੀਟ ਕਰਕੇ ਕਰਨ ਨੂੰ ਕਿਹਾ ਇਹ

06/13/2022 1:16:02 PM

ਬਾਲੀਵੁੱਡ ਡੈਸਕ: ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ ‘ਜੁੱਗ ਜੁੱਗ ਜੀਓ’ ਜਲਦ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ’ਚ ਫ਼ਿਲਮ ਦਾ ਨਵਾਂ ਗੀਤ ‘ਦੁਪੱਟਾ’ ਰਿਲੀਜ਼ ਕੀਤਾ ਗਿਆ ਹੈ।ਇਹ ਗੀਤ ਦੁਪੱਟੇ ’ਤੇ ਅਧਾਰਿਤ ਹੈ ਪਰ ਸਾਰੇ ਗੀਤ ’ਚ ਇਕ ਵਾਰ ਵੀ ਦੁਪੱਟੇ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ। ਅਜਿਹੇ ’ਚ ਕਈ ਯੂਜ਼ਰ ਨੇ ਟ੍ਰੋਲ ਕਰ ਕੇ ਕਿਹਾ ਹੈ ਕਿ ਦੁਪੱਟਾ ਕਿੱਥੇ ਹੈ।


ਦੁਪੱਟਾ ਗੀਤ ਤੋਂ  ਪਹਿਲਾਂ ਹੀ ਦੋ ਗੀਤ ਰਿਲੀਜ਼ ਹੋ ਗਏ ਹਨ। ਜਿਸ ’ਚ ਇਕ ‘ਨੱਚ ਪੰਜਾਬਣ’ ਅਤੇ ਦੂਸਰਾ ‘ਰੰਗਸਾਰੀ’ ਸ਼ਾਮਲ ਹੈ। ਇਸ ਦੌਰਾਨ ਕਈ ਯੂਜ਼ਰ ਦਾ ਕਹਿਣਾ ਹੈ ਕਿ ਕਰਨ ਨੇ ਆਪਣੀ ਫ਼ਿਲਮ ’ਚ ਸਾਰੇ ਹੀ ਰੀਕ੍ਰਿਏਟ ਗੀਤ ਲਏ ਹਨ।ਸੋਸ਼ਲ ਮੀਡੀਆ ’ਤੇ ਲੋਕ ਕਰਨ ਜੌਹਰ ਨੂੰ ਕਾਫ਼ੀ ਕੁਝ ਕਹਿ ਰਹੇ ਹਨ।

 

PunjabKesari

 

ਇਹ  ਵੀ ਪੜ੍ਹੋ : ਨੇਹਾ ਕੱਕੜ ਨੇ ਨਿਊਜਰਸੀ ’ਚ ਕਰਵਾਇਆ ਆਪਣਾ ਸ਼ਾਨਦਾਰ ਫ਼ੋਟੋਸ਼ੂਟ, ਗਾਇਕਾ ਨੇ ਵਧਾਈ ਪ੍ਰਸ਼ੰਸਕਾਂ ਦੀ ਧੜਕਣ

ਕਰਨ ਜੌਹਰ ਨੇ ਬੀਤੇ ਦਿਨ ਆਪਣੇ ਟਵੀਟਰ ਹੈਂਡਲ ’ਤੇ ਦੁਪੱਟਾ ਗੀਤ ਦੀ ਵੀਡੀਓ ਸਾਂਝੀ ਕੀਤੀ ਸੀ। ਕਰਨ ਨੇ ਲਿਖਿਆ ਸੀ ਕਿ ‘ਆਪਣੇ ਡਾਂਸ ਫ਼ਲੋਰ ਨੂੰ ਹੌਟ ਅਤੇ ਗਰੂਵਿੰਗ ਰੱਖੋ, ਇਹ ਹੈ ਸਾਲ ਦਾ ਪਾਰਟੀ ਏਂਥਮ।’

PunjabKesari


ਕਰਨ ਜੌਹਰ ਦੇ ਦੁਪੱਟਾ ਗੀਤ ਦੀ ਵੀਡੀਓ ’ਚ ਲੋਕਾਂ ਨੇ ਨੋਟਿਸ ਕੀਤਾ ਕਿ ਗੀਤ ’ਚ ਕੋਈ ਦੁਪੱਟਾ ਨਹੀਂ ਹੈ। ਇਸ ਤਰ੍ਹਾਂ ਕਰਨ ਨੂੰ ਲੋਕਾਂ ਦੀਆਂ ਖ਼ਰੀਆਂ- ਖ਼ਰੀਆਂ ਸੁਣੀਆਂ ਜਿਸ ’ਚ ਇਕ ਯੂਜ਼ਰ ਨੇ ਲਿਖਿਆ ‘ਦੁਪੱਟਾ ਕਿੱਥੇ ਹੈ’। 

 

PunjabKesari

 

ਇਹ  ਵੀ ਪੜ੍ਹੋ : ਸ਼ਰਧਾ ਕਪੂਰ ਦੀ ਮੇਕਅੱਪ ਆਰਟਿਸਟ ਦੀ ਲੱਤ ਫ਼ਰੈਕਚਰ, ਵ੍ਹੀਲਚੇਅਰ ’ਤੇ ਹੀ ਅਦਾਕਾਰਾ ਦਾ ਕੀਤਾ ਮੇਕਅੱਪ

ਇਕ ਦੂਸਰੇ ਯੂਜ਼ਰ ਨੇ ਲਿਖਿਆ ‘ਅਰੇ ਗੀਤ ’ਚ ਏਕ ਦੁਪੱਟਾ ਤੋ ਡਾਲ ਦੇਤਾ’

 

PunjabKesari


ਇਸ ਦੇ ਨਾਲ ਹੀ ਫ਼ਿਲਮ ਦੇ ਸਾਰੇ ਰੀਕ੍ਰਿਏਟ ਕੀਤੇ ਗੀਤਾਂ ਦੇ ਬਾਅਦ ਇਕ ਉਪਭੋਗਤਾ ਨੇ ਕਰਨ ਜੌਹਰ ਨੂੰ ਪੁੱਛਿਆ ਅਤੇ ਲਿਖਿਆ ‘ਉਫ਼ ਕੀ ਜੁੱਗ ਜੁੱਗ ਜੀਓ ਦੀ ਸੂਚੀ ’ਚ ਕੋਈ ਅਸਲੀ ਗੀਤ ਹੈ।

 

PunjabKesari
ਤੁਹਾਨੂੰ ਦੱਸ ਦੇਈਏ ‘ਜੁੱਗ ਜੁੱਗ ਜੀਓ’ ਫ਼ਿਲਮ 24ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ’ਚ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਲੀਡ ਰੋਲ ’ਚ ਹਨ।
 


Anuradha

Content Editor

Related News