ਫ਼ਿਲਮ ‘ਜੇਲਰ’ ਦੇ ਟਰੇਲਰ ਨੇ ਵਧਾਇਆ ਪ੍ਰਸ਼ੰਸਕਾਂ ’ਚ ਕਾਫੀ ਉਤਸ਼ਾਹ
Monday, Aug 07, 2023 - 04:10 PM (IST)
ਮੁੰਬਈ (ਬਿਊਰੋ) - ਸਭ ਤੋਂ ਵਧ ਉਡੀਕੀ ਜਾ ਰਹੀ ਫ਼ਿਲਮ ‘ਰਜਨੀ ਦਿ ਜੇਲਰ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਨਾਲ ਪ੍ਰਸ਼ੰਸਕਾਂ ’ਚ ਕਾਫੀ ਉਤਸ਼ਾਹ ਪੈਦਾ ਹੋ ਗਿਆ ਹੈ। ਐਕਸ਼ਨ, ਡਰਾਮੇ ਤੇ ਰਜਨੀਕਾਂਤ ਦੇ ਫੁਲ ਫਾਰਮ ਨਾਲ ਭਰਪੂਰ, ਇਹ ਫ਼ਿਲਮ ਇਕ ਵਿਸ਼ਾਲ ਮਨੋਰੰਜਨ ਕਰਨ ਵਾਲੀ ਲੱਗਦੀ ਹੈ।
ਫ਼ਿਲਮ ‘ਰਜਨੀ ਦਿ ਜੇਲਰ’ ’ਚ ਮੋਹਨ ਲਾਲ ਦਾ ਇਕ ਕੈਮਿਓ ਹੈ, ਜਿਸ ’ਚ ਰਜਨੀਕਾਂਤ, ਤਮੰਨਾ ਭਾਟੀਆ, ਰਮਿਆ ਕ੍ਰਿਸ਼ਨਨ, ਜੈਕੀ ਸ਼ਰਾਫ ਤੇ ਸ਼ਿਵ ਰਾਜਕੁਮਾਰ ਹਨ। ਨੈਲਸਨ ਦਿਲੀਪ ਕੁਮਾਰ ਦੁਆਰਾ ਨਿਰਦੇਸ਼ਿਤ ਤੇ ਸਨ ਪਿਕਚਰਜ਼ ਦੁਆਰਾ ਨਿਰਮਿਤ, ਇਹ ਫ਼ਿਲਮ 10 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਯੂ. ਐੱਫ. ਓ. ਮੂਵੀਜ਼ ਪੂਰੇ ਭਾਰਤ ’ਚ ਹਿੰਦੀ ਫ਼ਿਲਮ ਰਿਲੀਜ਼ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8