ਉਡੀਕ ਖ਼ਤਮ : ‘ਮਹਾਵਤਾਰ ਨਰਸਿਮ੍ਹਾ’ ਦਾ ਟ੍ਰੇਲਰ ਅੱਜ ਵ੍ਰਿੰਦਾਵਨ ’ਚ ਹੋਵੇਗਾ ਲਾਂਚ
Wednesday, Jul 09, 2025 - 02:20 PM (IST)

ਮੁੰਬਈ- ‘ਮਹਾਵਤਾਰ ਨਰਸਿਮ੍ਹਾ’ ਸਿਨੇਮਾ ਦੀ ਸ਼ਾਨ ਵਿਚ ਇਕ ਨਵੀਂ ਪ੍ਰਾਪਤੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਮਹਾਵਤਾਰ ਨਰਸਿਮ੍ਹਾ’ ਦਾ ਗ੍ਰੈਂਡ ਟ੍ਰੇਲਰ ਲਾਂਚ ਸ਼ਾਮ 5.22 ਵਜੇ ਪਾਵਨ ਭੂਮੀ ਵ੍ਰਿੰਦਾਵਨ ਵਿਚ ਹੋਵੇਗਾ।
ਮੇਕਰਸ ਨੇ ਇਸ ਖਾਸ ਮੌਕੇ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਲਿਖਿਆ ਹੈ–‘ਤਿਆਰ ਹੋ ਜਾਓ ਦਹਾੜਣ ਲਈ। ਨਾ ਰੋਕੇ ਜਾਣ ਵਾਲਾ ਸ਼ਾਨਦਾਰ ਕਹਿਰ ਹੁਣ ਜਾਗ ਚੁੱਕਿਆ ਹੈ। #ਮਹਾਵਤਾਰ ਨਰਸਿਮ੍ਹਾ ਦਾ ਟ੍ਰੇਲਰ ਕੱਲ ਸ਼ਾਮ 5.22 ਵਜੇ ਹੋਵੇਗਾ ਰਿਲੀਜ਼। 25 ਜੁਲਾਈ, 2025 ਨੂੰ ਸਿਨੇਮਾਘਰਾਂ ਵਿਚ ਦਹਾੜਦੇ ਹੋਏ ਆ ਰਹੀ ਹੈ ਇਹ ਫਿਲਮ ਥ੍ਰੀ-ਡੀ ਵਿਚ। ਹੋਮਬਲੇ ਫਿਲਮਜ਼ ਅਤੇ ਕਲੀਮ ਪ੍ਰੋਡਕਸ਼ਨਸ ਨੇ ਮਿਲ ਕੇ ਇਸ ਗ੍ਰੈਂਡ ਐਨੀਮੇਟਿਡ ਫਰੈਂਚਾਇਜ਼ੀ ਦੀ ਆਧਿਕਾਰਿਕ ਲਾਈਨਅਪ ਜਾਰੀ ਕਰ ਦਿੱਤੀ ਹੈ, ਜੋ ਅਗਲੇ ਇਕ ਦਹਾਕੇ ਤੱਕ ਭਗਵਾਨ ਵਿਸ਼ਨੂੰ ਦੇ ਦੱਸ ਸੁੰਦਰ ਅਵਤਾਰਾਂ ਦੀ ਕਥਾ ਦੱਸੇਗੀ।
ਇਸ ਯੂਨੀਵਰਸ ਦੀ ਸ਼ੁਰੂਆਤ ਹੋਵੇਗੀ ਮਹਾਵਤਾਰ ਨਰਸਿਮ੍ਹਾ (2025) ਨਾਲ। ਇਸ ਦੇ ਬਾਅਦ ਆਉਣਗੇ ਮਹਾਵਤਾਰ ਪਰਸ਼ੁਰਾਮ (2027), ਮਹਾਵਤਾਰ ਰਘੁਨੰਦਨ (2029), ਮਹਾਵਤਾਰ ਦਵਾਰਕਾਧੀਸ਼ ਜੀ (2031), ਮਹਾਵਤਾਰ ਗੋਕੁਲਾਨੰਦ (2033), ਮਹਾਵਤਾਰ ਕਲਕੀ ਪਾਰਟ 1 (2035) ਅਤੇ ਮਹਾਵਤਾਰ ਕਲਕੀ ਪਾਰਟ 2 (2037)। ਇਹ ਯੂਨੀਵਰਸ ਭਾਰਤੀ ਮਾਈਥੋਲਾਜੀ ਨੂੰ ਨਵੀਂ ਤਕਨੀਕ ਅਤੇ ਸ਼ਾਨਦਾਰ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰੇਗਾ ।