ਵਿੱਕੀ ਕੌਸ਼ਲ ਨੇ ਫਿਲਮ ''ਧੁਰੰਦਰ 2'' ਦੀ ਕੀਤੀ ਤਾਰੀਫ਼

Wednesday, Apr 01, 2026 - 05:26 PM (IST)

ਵਿੱਕੀ ਕੌਸ਼ਲ ਨੇ ਫਿਲਮ ''ਧੁਰੰਦਰ 2'' ਦੀ ਕੀਤੀ ਤਾਰੀਫ਼

ਨਵੀਂ ਦਿੱਲੀ (ਏਜੰਸੀ) : ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡਣ ਵਾਲੀ ਫਿਲਮ 'ਧੁਰੰਦਰ: ਦਿ ਰਿਵੈਂਜ' ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਹੁਣ ਇਸ ਲਿਸਟ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦਾ ਨਾਂ ਵੀ ਜੁੜ ਗਿਆ ਹੈ। ਵਿੱਕੀ ਨੇ ਸੋਸ਼ਲ ਮੀਡੀਆ 'ਤੇ ਇਕ ਖ਼ਾਸ ਪੋਸਟ ਸਾਂਝੀ ਕਰਕੇ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ ਅਤੇ ਇਸ ਨੂੰ ਸਿਨੇਮਾ ਦਾ 'ਗੋਲਡ ਸਟੈਂਡਰਡ' ਦੱਸਿਆ ਹੈ।

PunjabKesari

'ਤੁਸੀਂ ਸਾਰੇ ਧੁਰੰਦਰ ਹੋ'

ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ ਕਿ ਉਹ ਨਿਰਦੇਸ਼ਕ ਆਦਿਤਿਆ ਧਰ ਦੇ ਕੰਮ ਨੂੰ ਦੇਖ ਕੇ ਹੈਰਾਨ ਅਤੇ ਮਾਣ ਮਹਿਸੂਸ ਕਰ ਰਹੇ ਹਨ। ਦੱਸ ਦੇਈਏ ਕਿ ਵਿੱਕੀ ਅਤੇ ਆਦਿਤਿਆ ਪਹਿਲਾਂ 'ਉੜੀ: ਦਿ ਸਰਜੀਕਲ ਸਟ੍ਰਾਈਕ' ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਵਿੱਕੀ ਨੇ ਮੁੱਖ ਅਦਾਕਾਰ ਰਣਵੀਰ ਸਿੰਘ ਦੀ ਵੀ ਖੂਬ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਇੱਕ 'ਪ੍ਰੇਰਣਾ' ਦੱਸਿਆ। ਉਸ ਨੇ ਪੂਰੀ ਟੀਮ ਨੂੰ ਸੰਬੋਧਨ ਕਰਦਿਆਂ ਲਿਖਿਆ— "ਤੁਸੀਂ ਸਾਰੇ ਧੁਰੰਦਰ ਹੋ'!"

ਦਿੱਗਜ ਕਲਾਕਾਰਾਂ ਨਾਲ ਸਜੀ ਫਿਲਮ

ਇਸ ਫਿਲਮ ਵਿੱਚ ਰਣਵੀਰ ਸਿੰਘ ਤੋਂ ਇਲਾਵਾ ਆਰ. ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ ਅਤੇ ਰਾਕੇਸ਼ ਬੇਦੀ ਵਰਗੇ ਕਈ ਦਿੱਗਜ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਵਿੱਚ ਯਾਮੀ ਗੌਤਮ ਨੇ ਕੈਮਿਓ (ਮਹਿਮਾਨ ਭੂਮਿਕਾ) ਨਿਭਾਇਆ ਹੈ। ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਈ 'ਧੁਰੰਦਰ' ਦਾ ਸੀਕਵਲ ਹੈ।


author

cherry

Content Editor

Related News