71 ਸਾਲ ਦੀ ਉਮਰ ’ਚ ‘ਧੁਰੰਦਰ’ ਦੇ ਰਾਕੇਸ਼ ਬੇਦੀ ਦਾ ਜਲਵਾ, ਪਾਕਿਸਤਾਨੀ ਆਗੂ ਵੀ ਹੋਏ ਮੁਰੀਦ

Thursday, Apr 02, 2026 - 09:50 AM (IST)

71 ਸਾਲ ਦੀ ਉਮਰ ’ਚ ‘ਧੁਰੰਦਰ’ ਦੇ ਰਾਕੇਸ਼ ਬੇਦੀ ਦਾ ਜਲਵਾ, ਪਾਕਿਸਤਾਨੀ ਆਗੂ ਵੀ ਹੋਏ ਮੁਰੀਦ

ਲੁਧਿਆਣਾ/ਉਜੈਨ (ਰਿੰਕੂ ਦਾਨੀ)- ਫਿਲਮ ‘ਧੁਰੰਦਰ 2: ਦਿ ਰਿਵੈਂਜ’ ਨੇ ਜਿੱਥੇ ਬਾਕਸ ਆਫਿਸ ’ਤੇ 1400 ਕਰੋੜ ਤੋਂ ਵੱਧ ਦਾ ਵਰਲਡਵਾਈਡ ਕੁਲੈਕਸ਼ਨ ਕਰ ਲਈ ਹੈ, ਉਥੇ ਹੀ ਰਾਕੇਸ਼ ਬੇਦੀ 71 ਸਾਲ ਦੀ ਉਮਰ ’ਚ ਵਿਗਿਆਪਨਾਂ ਦੀ ਦੁਨੀਆ ਦੇ ਨਵੇਂ ‘ਕਿੰਗ’ ਬਣ ਗਏ ਹਨ।

ਨਬੀਲ ਗਾਬੁਲ ਦਾ ਰਾਕੇਸ਼ ਬੇਦੀ ਨੂੰ ਸਲਾਮ

ਜਿਸ ਪਾਕਿਸਤਾਨੀ ਸਿਆਸਤਦਾਨ ਨਬੀਲ ਗਾਬੁਲ ’ਤੇ ਆਧਾਰਿਤ ਇਹ ਕਿਰਦਾਰ ਦੱਸਿਆ ਜਾ ਰਿਹਾ ਸੀ, ਉਨ੍ਹਾਂ ਨੇ ਖੁਦ ਵੀਡੀਓ ਜਾਰੀ ਕਰਕੇ ਰਾਕੇਸ਼ ਬੇਦੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਦੀ ਸਾਹਿਬ ਨੇ ਉਨ੍ਹਾਂ ਦੇ ਲਹਿਜੇ ਅਤੇ ਅੰਦਾਜ਼ ਨੂੰ ਬਾਖੂਬੀ ਫੜਿਆ ਹੈ।

ਪਾਕਿਸਤਾਨੀ ਨੇਤਾ ਵੀ ਹੋਏ ਰਾਕੇਸ਼ ਬੇਦੀ ਦੇ ਮੁਰੀਦ

‘ਮੇਰਾ ਬੱਚਾ ਹੈ ਤੂੰ’ ਫਿਲਮ ਦਾ ਇਹ ਡਾਇਲਾਗ ਇੰਨਾ ਵਾਇਰਲ ਹੋਇਆ ਹੈ ਕਿ ਵੱਡੀਆਂ-ਵੱਡੀਆਂ ਕੰਪਨੀਆਂ ਰਾਕੇਸ਼ ਬੇਦੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਰਹੀਆਂ ਹਨ। ਹਾਲ ਹੀ ’ਚ ਫਿਲਮ ਦੇ ਟ੍ਰੇਲਰ ਲਾਂਚ ਦੌਰਾਨ ਆਪਣੀ ਕੋ-ਸਟਾਰ ਸਾਰਾ ਅਰਜੁਨ (ਜੋ ਉਨ੍ਹਾਂ ਦੀ ਬੇਟੀ ਬਣੀ ਹੈ) ਨੂੰ ਮੱਥੇ ’ਤੇ ਚੁੰਮਣ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਗਲਤਫਹਿਮੀ ਫੈਲੀ ਸੀ। ਰਾਕੇਸ਼ ਬੇਦੀ ਨੇ ਇਸ ’ਤੇ ਬੇਬਾਕੀ ਨਾਲ ਜਵਾਬ ਦਿੱਤਾ ਹੈ ਕਿ ‘ਉਹ ਮੇਰੀ ਬੇਟੀ ਵਰਗੀ ਹੈ, ਲੋਕਾਂ ਨੂੰ ਹਰ ਚੀਜ਼ ਨੂੰ ਗੰਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ।’

ਉਜੈਨ ਪਹੁੰਚੇ ਰਾਕੇਸ਼ ਬੇਦੀ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ 5 ਅਪ੍ਰੈਲ ਨੂੰ ਉਨ੍ਹਾਂ ਨੂੰ ‘ਬੈਸਟ ਸਪੋਰਟਿੰਗ ਐਕਟਰ’ ਲਈ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਮਜ਼ਾਕ ਵਿਚ ਕਿਹਾ ਸੀ, ‘ਫਿਲਮ ਅਜੇ ਅੱਧੀ ਹੈ (ਧੁਰੰਧਰ 2), ਤਾਂ ਮੈਨੂੰ ਅੱਧਾ ਐਵਾਰਡ ਹੀ ਦੇਣਾ!’

 


author

cherry

Content Editor

Related News