ਸਾਰਾ ਅਰਜੁਨ ਨੇ ਆਦਿਤਿਆ ਧਰ ਅਤੇ ''ਧੁਰੰਦਰ'' ਦੀ ਟੀਮ ਦੀ ਕੀਤੀ ਸ਼ਲਾਘਾ
Monday, Apr 06, 2026 - 01:48 PM (IST)
ਨਵੀਂ ਦਿੱਲੀ (ਏਜੰਸੀ)- ਅਦਾਕਾਰਾ ਸਾਰਾ ਅਰਜੁਨ ਨੇ ਫਿਲਮ ਨਿਰਮਾਤਾ ਆਦਿਤਿਆ ਧਰ ਅਤੇ ਫਿਲਮ 'ਧੁਰੰਦਰ' ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ, 'ਇਤਿਹਾਸ ਬਣ ਗਿਆ ਹੈ।' ਸਾਰਾ ਅਰਜੁਨ ਨੇ ਫਿਲਮ 'ਧੁਰੰਦਰ' ਵਿੱਚ ਯੇਲੀਨਾ ਜਮਾਲੀ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ 2025 ਵਿਚ ਰਿਲੀਜ਼ ਹੋਈ ਸੀ ਅਤੇ ਇਸ ਦਾ ਸੀਕਵਲ 'ਧੁਰੰਦਰ: ਦਿ ਰਿਵੈਂਜ' 19 ਮਾਰਚ ਨੂੰ ਰਿਲੀਜ਼ ਹੋਇਆ ਹੈ, ਜਿਸ ਨੇ ਦੁਨੀਆ ਭਰ ਵਿੱਚ 1500 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ !
ਅਦਾਕਾਰਾ ਨੇ ਐਤਵਾਰ ਨੂੰ ਆਪਣੇ ਇੰਸਟਾ ਹੈਂਡਲ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਟੀਮ ਨਾਲ ਉਨ੍ਹਾਂ ਦੀਆਂ ਤਸਵੀਰਾਂ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਮੁਲਾਕਾਤ ਵਿੱਚ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਆਦਿਤਿਆ ਧਰ ਸਿਨੇਮਾ ਲਈ ਕੁੱਝ ਖਾਸ ਕਰਨ ਵਾਲੇ ਹਨ। ਉਨ੍ਹਾਂ ਲਿਖਿਆ, 'ਜਦੋਂ ਮੈਂ ਪਹਿਲੀ ਵਾਰ ਆਦਿਤਿਆ ਸਰ ਨੂੰ ਮਿਲੀ, ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਇਕ ਵੱਖ ਹੀ ਚਮਕ ਸੀ। ਮੈਨੂੰ ਉਦੋਂ ਲੱਗਾ ਕਿ ਉਹ ਸਿਨੇਮਾ ਲਈ ਕੁੱਝ ਖਾਸ ਕਰਨਗੇ। ਇਸ ਪੂਰੀ ਯਾਤਰਾ ਦੇ ਹਰ ਕਦਮ 'ਤੇ ਉਹ ਅਹਿਸਾਸ ਸੱਚ ਸਾਬਤ ਹੁੰਦਾ ਰਿਹਾ।' ਉਨ੍ਹਾਂ ਕਿਹਾ ਕਿ ਇਹ ਪੋਸਟ ਦੋਵਾਂ 'ਧੁਰੰਦਰ' ਫਿਲਮਾਂ ਦੇ ਨਿਰਮਾਣ ਨਾਲ ਜੁੜੇ ਸਾਰੇ ਲੋਕਾਂ ਨੂੰ ਸਮਰਪਿਤ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
