ਇਸ ਦਿਨ ਰਿਲੀਜ਼ ਹੋਵੇਗਾ ‘ਬ੍ਰੋਕਨ ਬਟ ਬਿਊਟੀਫੁੱਲ 3’ ਦਾ ਟੀਜ਼ਰ, ਹਰਲੀਨ ਸੇਠੀ ਨੇ ਦਿੱਤੀ ਜਾਣਕਾਰੀ

Thursday, May 13, 2021 - 06:12 PM (IST)

ਇਸ ਦਿਨ ਰਿਲੀਜ਼ ਹੋਵੇਗਾ ‘ਬ੍ਰੋਕਨ ਬਟ ਬਿਊਟੀਫੁੱਲ 3’ ਦਾ ਟੀਜ਼ਰ, ਹਰਲੀਨ ਸੇਠੀ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਹਰਲੀਨ ਸੇਠੀ, ਜਿਨ੍ਹਾਂ ਨੇ ਵਿਕਰਾਂਤ ਸੈਮੀ ਦੇ ਨਾਲ ਆਲਟ ਬਾਲਾਜੀ ਦੀ ਸਭ ਤੋਂ ਮਸ਼ਹੂਰ ਫ੍ਰੈਂਚਾਇਜ਼ੀ ‘ਬ੍ਰੋਕਨ ਬਟ ਬਿਊਟੀਫੁੱਲ’ ਤੋਂ ਪਹਿਲੇ ਅਤੇ ਦੂਜੇ ਸੀਜ਼ਨ ’ਚ ਅਭਿਨੈ ਕੀਤਾ ਹੈ। ਉਨ੍ਹਾਂ ਨੇ ਹਾਲ ਹੀ ’ਚ ਸਿਧਾਰਤ ਸ਼ੁੱਕਲਾ ਅਤੇ ਸੋਨੀਆ ਰਾਠੀ ਅਭਿਨੀਤ ਸ਼ੋਅ ਦੇ ਅਗਲੇ ਤੀਜੇ ਸੀਜ਼ਨ ਦੇ ਟੀਜ਼ਰ ਲਾਂਚ ਦੀ ਤਾਰੀਕ ਦੀ ਘੋਸ਼ਣਾ ਕਰ ਦਿੱਤੀ ਹੈ। 
ਇਸ ਦਿਨ ਰਿਲੀਜ਼ ਹੋਵੇਗੀ ‘ਬ੍ਰੋਕਨ ਬਟ ਬਿਊਟੀਫੁੱਲ 3’ ਦਾ ਟੀਜ਼ਰ
‘ਬ੍ਰੋਕਨ ਬਟ ਬਿਊਟੀਫੁੱਲ’ ਤੋਂ ਪਹਿਲੇ ਦੋ ਸੀਜ਼ਨ ’ਚ ਵੀਰ ਅਤੇ ਸਮੀਰਾ (ਵਿਕਰਾਂਤ ਅਤੇ ਹਰਲੀਨ ਵੱਲੋਂ ਚਰਿੱਤਰ) ਦੀ ਇਕ ਟੈਂਡਰ ਪ੍ਰੇਮ ਕਹਾਣੀ ਦਿਖਾਈ ਗਈ ਸੀ। ਉਹ ਸਭ ਨੂੰ ਮਿਲਦੇ ਹਨ ਅਤੇ ਜਲਦ ਹੀ ਇਕ ਦੂਜੇ ਲਈ ਸਪੋਰਟ ਸਿਸਟਮ ਬਣ ਜਾਂਦੇ ਹਨ ਅਤੇ ਹੁਣ ਸੀਰਜ਼ 3 ’ਚ ਨਵੀਂ ਜੋੜੀ ਸਿਧਾਰਥ ਅਤੇ ਸੋਨੀਆ ਦੇ ਨਾਲ, ਪ੍ਰਸ਼ੰਸਕ ਅਗਸਤਯ ਅਤੇ ਰੂਮੀ ਦੀ ਕਹਾਣੀ ਦੇ ਬਾਰੇ ’ਚ ਜਾਣਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 
‘ਬ੍ਰੋਕਨ ਬਟ ਬਿਊਟੀਫੁੱਲ 3’ ਟੀਜ਼ਰ ਲਾਂਚ ਦੀ ਤਾਰੀਖ਼ ਦੀ ਘੋਸ਼ਣਾ ਕਰਦੇ ਹੋਏ ਹਰਲੀਨ ਨੇ ਸ਼ੋਅ ਦੇ ਪ੍ਰਸ਼ੰਸਕਾਂ ਲਈ ਇਕ ਵਿਸ਼ੇਸ਼ ਵੀਡੀਓ ਸ਼ੂਟ ਕੀਤਾ, ਜਿਸ ’ਚ ਕਿਹਾ ਕਿ ਪਿਆਰ ਤੁਹਾਨੂੰ ਤੋੜ ਸਕਦਾ ਹੈ ਪਰ ਇਹ ਤੁਹਾਨੂੰ ਠੀਕ ਵੀ ਕਰ ਸਕਦਾ ਹੈ। ਵੀਰ ਅਤੇ ਸਮੀਰਾ ਦੀ ਕਹਾਣੀ ਵੀ ਅਜਿਹੀ ਸੀ। ਹੈ ਨਹੀਂ?

 
 
 
 
 
 
 
 
 
 
 
 
 
 
 

A post shared by ALTBalaji (@altbalaji)


ਤੁਸੀਂ ਉਨ੍ਹਾਂ ਦਾ ਹਾਰਟਬ੍ਰੇਕ ਦੇਖਿਆ ਹੈ ਅਤੇ ਤੁਸੀਂ ਹੀ ਉਨ੍ਹਾਂ ਨੂੰ ਇਸ ਸਫ਼ਰ ’ਚ ਚੀਅਰ ਕੀਤਾ ਹੈ। ਵੀਰ ਅਤੇ ਸਮੀਰਾ ਦੀ ਕਹਾਣੀ ਹਮੇਸ਼ਾ ਸਾਡੇ ਲਈ ਖ਼ਾਸ ਰਹੀ ਹੈ ਅਤੇ ਹੁਣ ਇਹ ‘ਬ੍ਰੋਕਨ ਬਟ ਬਿਊਟੀਫੁੱਲ’ ਦੀ ਅਗਲੀ ਜੋੜੀ ਰੂਮੀ ਅਤੇ ਅਗਸਤਯ ਉਰਫ ਅਗਮੀ ਵੱਲੋਂ ਰੁੱਖ ਕਰਨ ਦਾ ਸਮਾਂ ਆ ਗਿਆ ਹੈ। ਤੁਸੀਂ ਉਨ੍ਹਾਂ ਨੂੰ ਪਿਆਰ ਨਾਲ ਇਸ ਨਾਂ ਨਾਲ ਸਬੋਧਿਤ ਕਰਦੇ ਹਨ, ਹੈ ਨਾਂ? ਉਨ੍ਹਾਂ ਦੀ ਕਹਾਣੀ ਵੀ ਟੁੱਟੀ ਹੋਈ ਹੈ ਪਰ ਤੁਹਾਨੂੰ ਅਜਿਹਾ ਲੱਗੇਗਾ ਕਿ ਜਿਵੇਂ ਦੀ ਇਹ ਤੁਹਾਡੀ ਕਹਾਣੀ ਹੈ! ਅਸੀਂ ਤੁਹਾਡੇ ਸਾਹਮਣੇ ‘ਬਰੋਕਨ ਬਟ ਬਿਊਟੀਫੁੱਲ 3’ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ-ਇਹ ਆਲਟ ਬਾਲਾਜੀ ’ਤੇ 29 ਮਈ 2021 ਤੋਂ ਸਟਰੀਮਿੰਗ ਲਈ ਉਪਲੱਬਧ ਹੋਵੇਗੀ।


author

Aarti dhillon

Content Editor

Related News