ਮੌਤ ਦੀ ਅਫਵਾਹ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋਈ ਧਰਮਿੰਦਰ ਦੀ ਆਖਰੀ ਪੋਸਟ, ਜਾਣੋ ਕੀ ਹੈ ਖ਼ਾਸ
Tuesday, Nov 11, 2025 - 12:42 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਇਸ ਸਮੇਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਹਨ ਅਤੇ ਇਲਾਜ ਕਰਵਾ ਰਹੇ ਹਨ। ਇਸੇ ਦੌਰਾਨ ਮੰਗਲਵਾਰ ਸਵੇਰ ਨੂੰ ਅਦਾਕਾਰ ਦੇ ਦਿਹਾਂਤ ਦੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲਣ ਲੱਗੀਆਂ।
ਇਹ ਵੀ ਪੜ੍ਹੋ-ਧਰਮਿੰਦਰ ਕਿਵੇਂ ਬਣੇ ਬਾਲੀਵੁੱਡ ਦੇ ‘ਹੀਮੈਨ’? ਇਕ ਫਿਲਮ ਨੇ ਰਾਤੋ-ਰਾਤ ਬਦਲ'ਤੀ ਅਦਾਕਾਰ ਦੀ ਕਿਸਮਤ
ਹੇਮਾ ਮਾਲਿਨੀ ਨੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਲਗਾਈ ਫਟਕਾਰ
ਅਦਾਕਾਰ ਦੀ ਪਤਨੀ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਝੂਠੀਆਂ ਖਬਰਾਂ ਫੈਲਾਉਣ ਵਾਲੇ ਚੈਨਲਾਂ ਨੂੰ ਸਖ਼ਤ ਫਟਕਾਰ ਲਗਾਈ ਹੈ। ਉਨ੍ਹਾਂ ਦਾ ਪੋਸਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਹੇਮਾ ਮਾਲਿਨੀ ਨੇ ਕਿਹਾ: "ਜੋ ਹੋ ਰਿਹਾ ਹੈ ਉਹ ਮਾਫ਼ ਕਰਨ ਯੋਗ ਨਹੀਂ ਹੈ! ਕਿਵੇਂ ਜ਼ਿੰਮੇਵਾਰ ਚੈਨਲ ਕਿਸੇ ਅਜਿਹੇ ਵਿਅਕਤੀ ਬਾਰੇ ਝੂਠੀਆਂ ਖਬਰਾਂ ਫੈਲਾ ਸਕਦੇ ਹਨ ਜੋ ਜ਼ੇਰੇ ਇਲਾਜ ਹਨ ਅਤੇ ਹੌਲੀ-ਹੌਲੀ ਠੀਕ ਹੋ ਰਹੇ ਹਨ?"। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਬੇਹੱਦ ਅਸਨਮਾਨਜਨਕ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਹੈ ਅਤੇ ਅਪੀਲ ਕੀਤੀ ਕਿ ਲੋਕ ਪਰਿਵਾਰ ਅਤੇ ਉਨ੍ਹਾਂ ਦੀ ਪ੍ਰਾਈਵੇਸੀ ਦਾ ਸਨਮਾਨ ਕਰਨ।
ਇਹ ਵੀ ਪੜ੍ਹੋ- ਜ਼ਰੀਨ ਖ਼ਾਨ ਦੀ ਪ੍ਰੇਅਰ ਮੀਟ 'ਤੇ ਪੌੜੀਆਂ ਤੋਂ ਬੁਰੀ ਤਰ੍ਹਾਂ ਡਿੱਗੇ ਜਤਿੰਦਰ, ਵੀਡੀਓ ਵਾਇਰਲ ਹੋਣ 'ਤੇ ਭੜਕੇ ਫ਼ੈਨਸ
ਈਸ਼ਾ ਦਿਓਲ ਨੇ ਦਿੱਤਾ ਸਿਹਤ ਬਾਰੇ ਬਿਆਨ
ਧਰਮਿੰਦਰ ਦੀ ਬੇਟੀ ਈਸ਼ਾ ਦਿਓਲ ਨੇ ਵੀ ਪਿਤਾ ਦੇ ਦਿਹਾਂਤ ਦੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ ਬਿਆਨ ਦਿੱਤਾ ਹੈ। ਈਸ਼ਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਤਬੀਅਤ ਸਥਿਰ ਹੈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ-ਵਿਆਹ ਦੇ ਬਾਵਜੂਦ ਧਰਮਿੰਦਰ ਦੇ ਨਾਲ ਕਿਉਂ ਨਹੀਂ ਰਹਿੰਦੀ ਹੇਮਾ ਮਾਲਿਨੀ ? ਅਦਾਕਾਰਾ ਨੇ ਖੋਲ੍ਹੇ ਰਾਜ਼
ਧਰਮਿੰਦਰ ਦਾ ਆਖਰੀ ਸੋਸ਼ਲ ਮੀਡੀਆ ਪੋਸਟ ਵਾਇਰਲ
ਦੱਸਣਯੋਗ ਹੈ ਕਿ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ। ਹਾਲਾਂਕਿ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੇ ਘੱਟ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਆਖਰੀ ਪੋਸਟ 2 ਅਕਤੂਬਰ ਨੂੰ ਸਾਂਝਾ ਕੀਤਾ ਗਿਆ ਸੀ। ਇਸ ਪੋਸਟ ਵਿੱਚ ਉਹ ਕਈ ਲੋਕਾਂ ਦੇ ਨਾਲ ਕਾਰ ਵਿੱਚ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਢੇਰ ਸਾਰੀਆਂ ਖੁਸ਼ੀਆਂ ਆਉਣ। ਇਸ ਵੀਡੀਓ ਵਿੱਚ ਧਰਮਿੰਦਰ ਇੱਕਦਮ ਫਿੱਟ ਨਜ਼ਰ ਆ ਰਹੇ ਸਨ। ਵਰਕਫਰੰਟ ਦੀ ਗੱਲ ਕਰੀਏ ਤਾਂ ਧਰਮਿੰਦਰ ਜਲਦ ਹੀ ਅਗਸਤਿਆ ਨੰਦਾ ਦੇ ਨਾਲ ਫਿਲਮ 'ਇੱਕੀਸ' ਵਿੱਚ ਨਜ਼ਰ ਆਉਣ ਵਾਲੇ ਹਨ, ਜੋ 25 ਦਸੰਬਰ ਨੂੰ ਰਿਲੀਜ਼ ਹੋਵੇਗੀ।
