ਅਮਿਤਾਭ ਬੱਚਨ ਅਤੇ ਆਲੀਆ ਭੱਟ ਸਣੇ ਇਨ੍ਹਾਂ ਸਿਤਾਰਿਆਂ ਨੇ ਕੀਤਾ ਅੰਗਦਾਨ ਕਰਨ ਦਾ ਫ਼ੈਸਲਾ
Tuesday, Mar 09, 2021 - 12:41 PM (IST)
ਮੁੰਬਈ: 11 ਮਾਰਚ, ਵੀਰਵਾਰ ਨੂੰ ਵਰਲਡ ਕਿਡਨੀ ਡੇਅ ਹੈ ਅਤੇ ਇਸ ਮੌਕੇ ’ਤੇ ‘ਬ੍ਰਹਮਾਸਤਰ’ ਫ਼ਿਲਮ ਦੀ ਪੂਰੀ ਟੀਮ ਨੇ ਭਾਵ ਅਦਾਕਾਰ ਰਣਵੀਰ ਕਪੂਰ, ਆਲੀਆ ਭੱਟ, ਅਯਾਨ ਮੁਖਰਜੀ ਅਤੇ ਕਰਣ ਜੌਹਰ ਸਮੇਤ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੀ ਕਿਡਨੀ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਸਿਤਾਰਿਆਂ ਨੇ ਨਾ ਸਿਰਫ਼ ਕਿਡਨੀ ਸਗੋਂ ਆਪਣੇ ਬਾਕੀ ਦੇ ਅੰਗ ਵੀ ਦਾਨ ਕਰਨ ਦਾ ਪ੍ਰਣ ਲਿਆ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦੀ ਪ੍ਰਸ਼ੰਸਕ ਖ਼ੂਬ ਸ਼ਲਾਘਾ ਕਰ ਰਹੇ ਹਨ।
ਦਰਅਸਲ, ਆਲੀਆ ਅਤੇ ਅਮਿਤਾਭ ਬੱਚਨ ਸਮੇਤ ਬਾਕੀ ਸਿਤਾਰਿਆਂ ਨੇ ਇਹ ਫ਼ੈਸਲਾ ਇਸ ਹਫ਼ਤੇ ਅਮਰ ਗਾਂਧੀ ਫਾਊਂਡੇਸ਼ਨ ਵੱਲੋਂ ਚੱਲ ਰਹੀ ਹੈ Virtual Walkathon ਦੇ ਦੌਰਾਨ ਲਿਆ ਹੈ। ਇਸ ਮੌਕੇ ’ਤੇ ‘ਬ੍ਰਹਮਾਸਤਰ’ ਫ਼ਿਲਮ ਦੀ ਪੂਰੀ ਟੀਮ ਇਸ ਇੰਵੈਂਟ ਦਾ ਹਿੱਸਾ ਬਣੀ।
ਅਯਾਨ ਅਤੇ ਕਰਣ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕਿਡਨੀ ਅਤੇ ਹੋਰ ਅੰਗ ਦਾਨ ਕਰਨ। ਉਨ੍ਹਾਂ ਨੇ ਖ਼ੁਦ ਦੇ ਅੰਗ ਦਾਨ ਕਰਨ ਦਾ ਵੀ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਇਕ ਅਸਲੀ ਹੀਰੋ ਉਹ ਹੁੰਦਾ ਹੈ ਜੋ ਹਰ ਕਿਸੇ ਨੂੰ ਦੁਬਾਰਾ ਉਸ ਦੀ ਜ਼ਿੰਦਗੀ ਜਿਊਣ ’ਚ ਮਦਦ ਕਰੇ। ਅਜਿਹੇ ’ਚ ਅਸੀਂ ਆਪਣੇ ਅੰਗਾਂ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਉੱਧਰ ਆਲੀਆ ਭੱਟ ਨੇ ਵੀ ਕਿਡਨੀ ਦਾਨ ਕਰਨ ਦਾ ਸੰਕਲਪ ਲੈਂਦੇ ਹੋਏ ਕਿਹਾ ਕਿ ਇਸ ਦੇ ਪਿੱਛੇ ਦੀ ਪ੍ਰਕਿਰਿਆ ਨਾਲ ਲੋਕਾਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਸਿਹਤ ਮੁੱਦਿਆਂ ਨੂੰ ਲੈ ਕੇ ਉਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣੇ ਚਾਹੀਦੇ ਹਨ। ਅੰਗ ਦਾਨ ਕਰੋ ਇਸ ਨਾਲ ਲੋਕਾਂ ਨੂੰ ਜ਼ਿੰਦਗੀ ਮਿਲੇਗੀ। ਇਹ ਦੂਜਿਆ ਲਈ ਜਿਊਣ ਦਾ ਕਾਰਨ ਬਣੇਗਾ।
ਆਲੀਆ ਦੇ ਪ੍ਰੇਮੀ ਅਤੇ ਅਦਾਕਾਰ ਰਣਬੀਰ ਕਪੂਰ ਨੇ ਇਸ ਮੌਕੇ ਆਪਣੇ ਅੰਗਦਾਨ ’ਤੇ ਗੱਲ ਕਰਦੇ ਹੋਏ ਕਿਹਾ ਕਿ ਉਮੀਦ ਕਰਦਾ ਹਾਂ ਕਿ ਮੇਰੇ ਇਸ ਫ਼ੈਸਲੇ ਨਾਲ ਇਕ ਜਾਂ ਦੋ ਲੋਕਾਂ ਦੀ ਜ਼ਿੰਦਗੀ ’ਚ ਕੁਝ ਅੰਤਰ ਆਵੇਗਾ ਅਤੇ ਫਿਰ ਤੋਂ ਲੋਕ ਅੱਗੇ ਹੋਰ ਲੋਕਾਂ ਦੀ ਜ਼ਿੰਦਗੀ ਬਦਲ ਪਾਉਣਗੇ ਅਤੇ ਇਹ ਕੜ੍ਹੀ ਚੱਲਦੀ ਰਹੇ।
ਉੱਧਰ ਇਕ ਵਾਰ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਉਹ ਹਮੇਸ਼ਾ ਹਰ ਰੰਗ ਦਾ ਰੀਬਨ ਇਸ ਲਈ ਪਹਿਨਦੇ ਹਨ ਕਿ ਉਨ੍ਹਾਂ ਨੇ ਅੰਗਦਾਨ ਦਾ ਸੰਕਲਪ ਲਿਆ ਹੈ ਅਤੇ ਉਹ ਬਾਕੀ ਲੋਕਾਂ ਨੂੰ ਵੀ ਇਸ ਦੀ ਪ੍ਰੇਰਣਾ ਦੇਣਾ ਚਾਹੁੰਦੇ ਹਨ। ਹਰਾ ਰੀਬਨ, ਅੰਗਦਾਨ ਦਾ ਪ੍ਰਤੀਕ ਹੁੰਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।