‘ਦਿ ਗ੍ਰੇ ਮੈਨ’ ਦੇ ਪ੍ਰੀਮੀਅਰ 'ਤੇ ਧੋਤੀ ਪਹਿਨ ਕੇ ਪਹੁੰਚੇ ਧਨੁਸ਼, ਵਿੱਕੀ ਕੌਸ਼ਲ ਨੂੰ ਮਿਲਦੇ ਨਜ਼ਰ ਆਏ ਸਾਊਥ ਸੁਪਰਸਟਾਰ
Thursday, Jul 21, 2022 - 06:28 PM (IST)

ਮੁੰਬਈ: ਸਾਊਥ ਸੁਪਰਸਟਾਰ ਧਨੁਸ਼ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਦਿ ਗ੍ਰੇ ਮੈਨ’ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ’ਚ ਇਸ ਦਾ ਪ੍ਰੀਮੀਅਰ ਮੁੰਬਈ ’ਚ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਸ ਦਾ ਪ੍ਰੀਮੀਅਰ ਲੰਡਨ ’ਚ ਹੋਇਆ ਸੀ। ਮੁੰਬਈ ’ਚ ਆਯੋਜਿਤ ਇਸ ਪ੍ਰੀਮੀਅਰ ’ਚ ਕਈ ਹਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਪਹੁੰਚੇ। ਇਸ ’ਚ ਅਦਾਕਾਰ ਵਿੱਕੀ ਕੌਸ਼ਲ ਨੇ ਵੀ ਸ਼ਿਰਕਤ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ’ਚ ਧਨੁਸ਼ ਚਿੱਟੇ ਰੰਗ ਦੀ ਧੋਤੀ ਕੁੜਤੇ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਕਾਲੇ ਪੈਂਟ ਕੋਟ ’ਚ ਨਜ਼ਰ ਆ ਰਹੇ ਹਨ। ਦੋਵੇਂ ਅਦਾਕਾਰ ਬੇਹੱਦ ਸਮਾਰਟ ਲੱਗ ਰਹੇ ਹਨ। ਧਨੁਸ਼ ਵਿੱਕੀ ਨਾਲ ਹੱਥ ਮਿਲਾਉਂਦੇ ਹੋਏ ਅਤੇ ਗਲੇ ਮਿਲਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਚਾਰੂ ਅਸੋਪਾ ਨੇ ਸੋਸ਼ਲ ਮੀਡੀਆ ’ਤੇ ਮਚਾਇਆ ਧਮਾਲ, ਡਾਂਸ ਕਰਦੀ ਆਈ ਨਜ਼ਰ (ਦੇਖੋ ਵੀਡੀਓ)
ਤੁਹਾਨੂੰ ਦੱਸ ਦੇਈਏ ਕਿ ‘ਦਿ ਗ੍ਰੇ ਮੈਨ’ ’ਚ ਧਨੁਸ਼ ਤੋਂ ਇਲਾਵਾ ਅਨਾ ਡੀ ਅਰਮਾਸ, ਬਿਲੀ ਬੌਬ ਥਾਰਨਟਨ, ਰੇਗੇ ਜੀਨ-ਪੇਜ ਅਤੇ ਜੈਸਿਕਾ ਹੇਨਵਿਕ ਵਰਗੇ ਸਿਤਾਰੇ ਵੀ ਅਹਿਮ ਭੂਮਿਕਾਵਾਂ ’ਚ ਹਨ।
ਇਹ ਵੀ ਪੜ੍ਹੋ : ਸਪੇਨ ’ਚ ਆਪਣੇ ਪਤੀ ਨਾਲ ਛੁੱਟੀਆਂ ਮਨਾ ਰਹੀ ਕਰਿਸ਼ਮਾ ਤੰਨਾ, ਵਰੁਣ ਬੰਗੇਰਾ ਇਸ ਤਰ੍ਹਾਂ ਦਿੱਤੇ ਪੋਜ਼ (ਦੇਖੋ ਤਸਵੀਰਾਂ)
ਇਹ ਅਮਰੀਕੀ ਐਕਸ਼ਨ ਥ੍ਰਿਲਰ ਸੀਰੀਜ਼ 22 ਜੁਲਾਈ 2022 ਨੂੰ ਨੈੱਟਫ਼ਲਿਕਸ ’ਤੇ ਰਿਲੀਜ਼ ਹੋਵੇਗੀ। ਇਹ ਨੈੱਟਫ਼ਲਿਕਸ ਦੀ ਸਭ ਤੋਂ ਮਹਿੰਗੀ ਫ਼ਿਲਮਾਂ ’ਚੋਂ ਇਕ ਹੈ ਜਿਸ ਦਾ ਲਗਭਗ 200 ਮਿਲੀਅਨ ਡਾਲਰ ਬਜਟ ਹੈ।