ਤਮਿਲ ਫਿਲਮ ਉਦਯੋਗ ’ਚ ਸਥਿਤੀ ਬੇਹੱਦ ਖਰਾਬ, ਮੈਂ ਆਪਣੀਆਂ ਧੀਆਂ ਨੂੰ ਇਸ ਤੋਂ ਦੂਰ ਰੱਖਿਆ : ਪਦਮਿਨੀ
Saturday, Aug 31, 2024 - 11:05 AM (IST)
ਚੇਨਈ (ਭਾਸ਼ਾ)- ਅਦਾਕਾਰਾ ‘ਕੁੱਟੀ’ ਪਦਮਿਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਿਲਮ ਇੰਡਸਟਰੀ ’ਚ ਜਿਨਸੀ ਸ਼ੋਸ਼ਣ ਖਿਲਾਫ ਚੁੱਕੇ ਜਾ ਰਹੇ ਕਦਮਾਂ ਦੇ ਵਾਅਦਿਆਂ ਨਾਲ ਕੁਝ ਹਾਸਲ ਹੋਣ ਵਾਲਾ ਨਹੀਂ, ਜਦੋਂ ਤੱਕ ਇਸ ਸਬੰਧੀ ਕੋਈ ਉਚਿਤ ਕਾਨੂੰਨ ਨਹੀਂ ਬਣਾਇਆ ਜਾਂਦਾ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ
‘ਕੁੱਟੀ’ ਪਦਮਿਨੀ ਦੱਖਣੀ ਭਾਰਤੀ ਕਲਾਕਾਰ ਸੰਘ (ਐੱਸ. ਆਈ. ਏ. ਏ.) ਵੱਲੋਂ 2019 ਵਿਚ ‘ਮੀ ਟੂ’ ਅੰਦੋਲਨ ਦੌਰਾਨ ਗਠਿਤ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਮੈਂਬਰਾਂ ਵਿਚੋਂ ਇਕ ਹੈ। ਅਦਾਕਾਰਾ ‘ਕੁੱਟੀ’ ਪਦਮਿਨੀ ਨੇ ਕਿਹਾ ਕਿ ਅਸਲ ਵਿਚ ਹਾਲਾਤ ਇੰਨੇ ਖਰਾਬ ਹਨ ਕਿ ਮੈਂ ਆਪਣੀਆਂ ਤਿੰਨਾਂ ਧੀਆਂ ਨੂੰ ਤਮਿਲ ਫਿਲਮ ਇੰਡਸਟਰੀ ਦੇ ਨੇੜੇ ਵੀ ਨਹੀਂ ਜਾਣ ਦਿੱਤਾ।
ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ
ਪਦਮਿਨੀ ਦਾ ਐਕਟਿੰਗ ਕਰੀਅਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਸਿਰਫ 3 ਮਹੀਨਿਆਂ ਦੀ ਸੀ। ਉਸ ਨੇ ‘ਕੁਝਾਂਦੈਅਮ ਦੇਈਅਮਮ (1965)’ ਵਿਚ ਆਪਣੀ ਅਦਾਕਾਰੀ ਲਈ ਬਾਲ ਕਲਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਹ ਸਿਰਫ਼ 10 ਸਾਲ ਦੀ ਸੀ ਤਾਂ ਉਸ ਦਾ ਜਿਨਸੀ ਸ਼ੋਸ਼ਣ ਹੋਇਆ। ਪਦਮਿਨੀ ਨੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਅਤੇ ਜਦੋਂ ਮੇਰੀ ਮਾਂ ਨੇ ਨਿਰਮਾਤਾਵਾਂ ਤੋਂ ਸਵਾਲ ਕੀਤੇ ਤਾਂ ਸਾਨੂੰ ਫਿਲਮ ਤੋਂ ਬਾਹਰ ਕਰ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।