ਸਪਲਿਟਸਵਿਲਾ 16 : ਪਿਆਰ ਤੇ ਪ੍ਰੈਕਟੀਕਲਿਟੀ ਵਿਚਕਾਰ ਬੈਲੇਂਸ ਬਣਾਉਣਾ ਹੀ ਅਸਲੀ ਗੇਮ
Sunday, Jan 25, 2026 - 03:01 PM (IST)
ਮਨੋਰੰਜਨ ਡੈਸਕ - ਐੱਮ ਟੀ. ਵੀ. ਦਾ ਪਾਪੁਲਰ ਰਿਐਲਿਟੀ ਸ਼ੋਅ ‘ਸਪਲਿਟਸਵਿਲਾ’ ਆਪਣੇ 16ਵੇਂ ਸੀਜ਼ਨ ਦੇ ਨਾਲ ਵਾਪਸ ਆ ਚੁੱਕਾ ਹੈ। ਸ਼ੋਅ 9 ਜਨਵਰੀ ਨੂੰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਦਾ ਚੰਗਾ ਰਿਸਪਾਂਸ ਵੀ ਮਿਲ ਰਿਹਾ ਹੈ। ਇਸ ਵਾਰ ਸ਼ੋਅ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਡਾ, ਇਮੋਸ਼ਨਲ ਤੇ ਐਕਸਪੈਰੀਮੈਂਟਲ ਨਜ਼ਰ ਆਉਣ ਵਾਲਾ ਹੈ। ਸ਼ੋਅ ਨੂੰ ਸਨੀ ਲਿਓਨੀ ਹੋਸਟ ਕਰ ਰਹੀ ਹੈ ਅਤੇ ਪਹਿਲੀ ਵਾਰ ਇਸ ਫ੍ਰੈਂਚਾਇਜ਼ੀ ਨਾਲ ਕਰਨ ਕੁੰਦਰਾ ਜੁੜੇ ਹਨ। ਇਸ ਦੇ ਨਾਲ ਹੀ ਉਰਫੀ ਜਾਵੇਦ ਤੇ ਨੀਆ ਸ਼ਰਮਾ ਵੀ ਨਜ਼ਰ ਆ ਰਹੀਆਂ ਹਨ। ਲੇਟੈਸਟ ਸੀਜ਼ਨ ਨੂੰ ਲੈ ਕੇ ਕਰਨ ਕੁੰਦਰਾ ਤੇ ਸਨੀ ਲਿਓਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼......
ਪ੍ਰ. ਸਪਲਿਟਸਵਿਲਾ-16 ’ਚ ਅਜਿਹਾ ਕੀ ਨਵਾਂ ਹੈ ਜੋ ਇਸ ਵਾਰ ਵਿਊਅਰਸ਼ਿਪ ਤੇ ਇੰਟਰਸਟ ਨੂੰ ਵਧਾਏਗਾ?
ਸਨੀ ਲਿਓਨੀ : ਸਭ ਤੋਂ ਵੱਡਾ ਟਵਿਸਟ ਇਹੀ ਹੈ ਕਿ ਇਸ ਵਾਰ ਸ਼ੋਅ ਵਿਚ ਪਿਆਰ ਤੇ ਪੈਸਾ ਦੋਵੇਂ ਇਕੱਠੇ ਚੱਲ ਰਹੇ ਹਨ। ਦੋ ਵੱਖ-ਵੱਖ ਵਿਲਾਜ਼ ਹਨ, ਪਿਆਰ ਦਾ ਤੇ ਪੈਸੇ ਦਾ। ਕੰਟੈਸਟੈਂਟਸ ਨੇ ਤੈਅ ਕਰਨਾ ਹੈ ਕਿ ਉਹ ਦਿਲ ਤੋਂ ਖੇਡਣਗੇ ਜਾਂ ਦਿਮਾਗ ਨਾਲ। ਇਹ ਫੈਸਲਾ ਆਸਾਨ ਨਹੀਂ ਹੈ ਅਤੇ ਇਹੀ ਇਸ ਸੀਜ਼ਨ ਨੂੰ ਖਾਸ ਬਣਾਉਂਦਾ ਹੈ।
ਕਰਨ ਕੁੰਦਰਾ : ਸਪਲਿਟਸਵਿਲਾ ਦਾ ਕੰਸੈਪਟ ਇਸ ਵਾਰ ਬਹੁਤ ਐਕਸਾਈਟਿੰਗ ਹੈ। ਅਖੀਰ ’ਚ ਜਿੱਤਣਾ ਤਾਂ ਸ਼ੋਅ ਹੀ ਹੈ ਪਰ ਉੱਥੇ ਤੱਕ ਪਹੁੰਚਣ ਦੇ ਰਸਤੇ ਵੱਖ-ਵੱਖ ਹਨ। ਪਿਆਰ ਅਤੇ ਪ੍ਰੈਕਟੀਕਲਿਟੀ ਵਿਚਕਾਰ ਬੈਲੇਂਸ ਬਣਾਉਣਾ ਹੀ ਅਸਲੀ ਗੇਮ ਹੈ।
ਪ੍ਰ. ਇਸ ਵਾਰ ਉਰਫੀ ਜਾਵੇਦ ਤੇ ਨੀਆ ਸ਼ਰਮਾ ਦੀ ਐਂਟਰੀ ਨੇ ਨਵਾਂ ਰੋਲ ਨਿਭਾਇਆ ਹੈ?
ਕਰਨ ਕੁੰਦਰਾ : ਉਰਫੀ ਤੇ ਨੀਆ ਇਸ ਸੀਜ਼ਨ ਵਿਚ ਮਸਾਲਾ, ਮਸਤੀ ਤੇ ਮਿਸਚੀਫ ਲੈ ਕੇ ਆਈਆਂ ਹਨ। ਉਹ ਖਾਸ ਤੌਰ ’ਤੇ ਪੈਸਾ ਵਿਲਾ ਨਾਲ ਜੁੜੀਆਂ ਹੋਈਆਂ ਹਨ ਅਤੇ ਪੂਰੇ ਸ਼ੋਅ ਵਿਚ ਉਨ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ।
ਸਨੀ ਲਿਓਨੀ : ਦੋਵੇਂ ਮਿਲ ਕੇ ਸ਼ੋਅ ’ਚ ਕਾਫੀ ਉਥਲ-ਪੁਥਲ ਮਚਾਉਂਦੀਆਂ ਹਨ। ਉਨ੍ਹਾਂ ਦਾ ਕੰਮ ਕੰਟੈਸਟੈਂਟਸ ਨੂੰ ਕੰਫਰਟ ਜ਼ੋਨ ’ਚੋਂ ਬਾਹਰ ਕੱਢਣਾ ਹੈ।
ਪ੍ਰ. ਟ੍ਰੇਲਰ ’ਚ ਝਗੜੇ ਕਾਫੀ ਇੰਟੈਂਸ ਨਜ਼ਰ ਆਏ, ਕੀ ਸੈੱਟ ’ਤੇ ਹਾਲਾਤ ਕਾਬੂ ਤੋਂ ਬਾਹਰ ਹੋਏ?
ਸਨੀ ਲਿਓਨੀ : ਪਹਿਲਾਂ ਹੀ ਡੋਮ ਸੈਸ਼ਨ ਵਿਚ ਇੰਨਾ ਹੰਗਾਮਾ ਹੋਇਆ ਕਿ ਸਾਨੂੰ ਵੀ ਹੈਰਾਨੀ ਹੋਈ। ਲੜਾਈਆਂ ਬਹੁਤ ਰੀਅਲ ਸਨ ਅਤੇ ਕਈ ਵਾਰ ਸਾਨੂੰ ਵਿਚਕਾਰ ਆਉਣਾ ਪਿਆ।
ਕਰਨ ਕੁੰਦਰਾ : ਹੋਸਟ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਚੀਜ਼ਾਂ ਲਿਮਿਟ ’ਚ ਰਹਿਣ। ਜੇਕਰ ਲੜਾਈ ਕੰਟਰੋਲ ਤੋਂ ਬਾਹਰ ਜਾਂਦੀ ਹੈ ਤਾਂ ਇਸ ਨੂੰ ਰੋਕਣਾ ਜ਼ਰੂਰੀ ਹੋ ਜਾਂਦਾ ਹੈ। ਇਹ ਸ਼ੋਅ ਅਤੇ ਕੰਟੈਸਟੈਂਟਸ ਦੋਵਾਂ ਲਈ ਜ਼ਰੂਰੀ ਹੈ।
ਪ੍ਰ. ਕੀ ਤੁਸੀਂ ਦੋਵੇਂ ਕੰਟੈਸਟੈਂਟਸ ਨਾਲ ਇਮੋਸ਼ਨਲੀ ਅਟੈਚ ਹੋ ਜਾਂਦੇ ਹੋ?
ਸਨੀ ਲਿਓਨੀ : ਬਿਲਕੁਲ। ਇਸ ਸੀਜ਼ਨ ਵਿਚ ਮੈਂ ਸਭ ਤੋਂ ਜ਼ਿਆਦਾ ਗਿਆਨ ਦਿੱਤਾ ਹੈ। ਇਹ ਬੱਚੇ ਬਹੁਤ ਯੰਗ ਹਨ, ਬਹੁਤ ਸਟ੍ਰਗਲ ਕਰ ਰਹੇ ਹਨ। ਉਨ੍ਹਾਂ ਦੀਆਂ ਸੱਟਾਂ, ਥਕਾਵਟ, ਇਮੋਸ਼ਨਜ਼ ਸਭ ਸਾਹਮਣੇ ਹੁੰਦੇ ਹਨ।
ਕਰਨ ਕੁੰਦਰਾ : ਟੀ.ਵੀ. ’ਤੇ ਜੋ ਨਜ਼ਰ ਆਉਂਦਾ ਹੈ, ਉਹ ਬਹੁਤ ਐਡੀਟਿਡ ਹੁੰਦਾ ਹੈ। ਅਸਲ ’ਚ ਅਸੀਂ ਉਨ੍ਹਾਂ ਨੂੰ ਟੁੱਟਦੇ, ਡਿੱਗਦੇ, ਸੰਭਲਦੇ ਦੇਖਦੇ ਹਾਂ। ਅਜਿਹੇ ਵਿਚ ਅਟੈਚਮੈਂਟ ਹੋਣਾ ਨੈਚੁਰਲ ਹੈ।
ਪ੍ਰ. ਇਕ-ਦੂਜੇ ਦੇ ਨਾਲ ਕੋ-ਹੋਸਟਿੰਗ ਦਾ ਤਜਰਬਾ ਕਿਹੋ ਜਿਹਾ ਰਿਹਾ?
ਸਨੀ ਲਿਓਨੀ : ਸਾਡੀ ਬਾਂਡਿੰਗ ਬਹੁਤ ਨੈਚੁਰਲ ਰਹੀ। ਸਾਡੇ ਦੋਵਾਂ ’ਚ ਬਹੁਤ ਸਾਰੀਆਂ ਚੀਜ਼ਾਂ ਕਾਮਨ ਹਨ, ਨਾਂ ਤੋਂ ਲੈ ਕੇ ਬੈਕਗਰਾਊਂਡ ਤੱਕ।
ਕਰਨ ਕੁੰਦਰਾ : ਇੰਨੀਆਂ ਸਮਾਨਤਾਵਾਂ ਦੇਖ ਕੇ ਤਾਂ ਸਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਅਸੀਂ ਰਿਸ਼ਤੇਦਾਰ ਹੀ ਹੋਵਾਂਗੇ।
ਪ੍ਰ. ਇਸ ਸੀਜ਼ਨ ਦਾ ਸਭ ਤੋਂ ਵੱਡਾ ਯੂ. ਐੱਸ. ਪੀ. ਕੀ ਹੈ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ?
ਸਨੀ ਲਿਓਨੀ : ਪਿਆਰ ਤੇ ਪੈਸੇ ਦੀ ਸਾਇਕੋਲੋਜੀ। ਲੋਕ ਕੀ ਚੁਣਦੇ ਹਨ ਤੇ ਕੀ, ਇਹੀ ਸ਼ੋਅ ਦਾ ਦਿਲ ਹੈ ਅਤੇ ਫਿਨਾਲੇ ਉਹ ਤਾਂ ਪਾਗਲਪਨ ਹੈ।
ਕਰਨ ਕੁੰਦਰਾ : ਚਾਰ ਸਟ੍ਰਾਂਗ ਪਿਲਰਜ਼ ਮੈਂ, ਸਨੀ, ਉਰਫੀ ਤੇ ਨੀਆ ਇੰਨੇ ਸਾਰੇ ਕੰਟੈਸਟੈਂਟਸ ਨੂੰ ਗਾਈਡ ਕਰ ਰਹੇ ਹਾਂ। ਇੰਨਾ ਲੇਅਰਡ ਤੇ ਮਾਈਂਡ ਗੇਮ ਵਾਲਾ ਰਿਐਲਿਟੀ ਸ਼ੋਅ ਪਹਿਲਾਂ ਨਹੀਂ ਦੇਖਿਆ ਗਿਆ।
