''ਬਾਰਡਰ 2'' ਦੀ ਬੰਪਰ ਓਪਨਿੰਗ : ਸਨੀ ਦਿਓਲ ਦੇ ਪੋਸਟਰਾਂ ''ਤੇ ਚੜ੍ਹਾਇਆ ਦੁੱਧ, ਟਰੈਕਟਰਾਂ ''ਤੇ ਪਹੁੰਚੇ ਪ੍ਰਸ਼ੰਸਕ
Saturday, Jan 24, 2026 - 03:48 PM (IST)
ਮਨੋਰੰਜਨ ਡੈਸਕ - ਸਨੀ ਦਿਓਲ ਸਟਾਰਰ ਬਹੁ-ਚਰਚਿਤ ਫਿਲਮ 'ਬਾਰਡਰ 2' ਨੇ 23 ਜਨਵਰੀ ਨੂੰ ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿਚ ਇੰਨਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਵਿਚ ਲੋਕ ਸਨੀ ਦਿਓਲ ਦੇ ਪੋਸਟਰਾਂ ਨੂੰ ਦੁੱਧ ਨਾਲ ਨੁਹਾਉਂਦੇ ਅਤੇ ਫੁੱਲਾਂ ਦੇ ਹਾਰ ਚੜ੍ਹਾਉਂਦੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੇ ਆਪਣੇ ਪਹਿਲੇ ਦਿਨ 30 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕਰਕੇ 'ਧੁਰੰਧਰ' (28 ਕਰੋੜ) ਵਰਗੀਆਂ ਫਿਲਮਾਂ ਦੇ ਰਿਕਾਰਡ ਮਾਤ ਦੇ ਦਿੱਤੇ ਹਨ। ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਫਿਲਮ ਦਾ ਭਾਰੀ ਉਤਸ਼ਾਹ ਹੈ, ਜਿੱਥੇ ਲੋਕ ਟਰੈਕਟਰਾਂ 'ਤੇ ਸਵਾਰ ਹੋ ਕੇ ਸਿਨੇਮਾਘਰਾਂ ਵਿਚ ਪਹੁੰਚ ਰਹੇ ਹਨ। 1997 ਦੀ ਸੁਪਰਹਿੱਟ ਫਿਲਮ 'ਬਾਰਡਰ' ਦੇ ਇਸ ਸੀਕਵਲ ਵਿਚ ਦਿਲਜੀਤ ਦੋਸਾਂਝ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਸਿਨੇਮਾਘਰਾਂ ਦੇ ਬਾਹਰ ਲੋਕ ਹੱਥਾਂ ਵਿਚ ਤਿਰੰਗਾ ਲੈ ਕੇ ਦੇਸ਼ ਭਗਤੀ ਦੇ ਜਜ਼ਬੇ ਵਿਚ ਝੂਮ ਰਹੇ ਹਨ।
